Skip to main content

Welcome to Gurubani Akath Katha!

Santren Daya Singh Ji

Home
Amolak Bachan
Katha A Day
Akath Katha 2016
Akath Katha A
Akath Katha C to G
Akath Katha 2007
Akath Katha 2008
Akath Katha 2009
Akath Katha 2010
Akath Katha 2011
Akath Katha 2012
Akath Katha 2013
Akath Katha 2014
Akath Katha 2015
Simran
Sukhmani Sahib Path
Watch Katha
English Translation
Download
Contact Us
How to Save Katha
Gurbani_Quotes
Schedule
For Apple Computer
Play Katha
Hukamnama
About Us
Site Map
Akath Katha a day keeps Mun Kee Mat away
Please click above link to listen to Akath Katha for given year               
  
There is issue with 4shared website, Links are not working

 
    674 

 

Shabad

 

Download

Ang in

Shri Guru Granth Sahib Ji

Place

Date  Added  

                

 ਪ੍ਰਾਨੀ ਕਉਨੁ ਉਪਾਉ ਕਰੈ ॥

Click here to download PDF link

Praanee Koun Oupaao Karai ||

प्रानी कउनु उपाउ करै ॥

What efforts should the mortal make,

Click 632 Vikas Puri 28th Dec 2014 
 ਅਨਿਕ ਬੀਂਗ ਦਾਸ ਕੇ ਪਰਹਰਿਆ ॥
Click here to download PDF link

Anik Beenag Dhaas Kae Parehariaa ||

अनिक बींग दास के परहरिआ ॥

God covers the many shortcomings of His slaves

Click 742 Janak Puri 21st Dec 2014 
 ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥

ਵਾਹਿਗੁਰੂ ਜੀ ਦਾ ਨਾਮ ਅਸੀਂ ਜਦੋਂ ਗੁਰੂ ਜੀ ਦਾ ਅੰਮ੍ਰਿਤ ਪਾਣ ਕਰਕੇ, ਮਨ ਤੇ ਬਾਣੀ ਨੂੰ ਇਕਾਗਰ ਕਰਕੇ ਜਪਦੇ ਹਾਂ, ਤਾਂ ਮਨ ਦਾ ਸਰੂਪ ਗਿਰਦਾ ਹੈ ਇਸ ਦਾ ਮਤਲਬ ਇਹ ਹੈ ਕਿ ਮਨ ਵਿੱਚ ਨਿਮਰਤਾ ਆਂਉਦੀ ਹੈ ਤੇ ਮਨ ਦਾ ਸਰੂਪ ਜਿਹੜਾ ਆਤਮਾ ਹੈ ਉਹ ਜਾਗਰੂਪ ਹੁੰਦਾ ਹੈ।ਬਿਖਆ (ਜ਼ਹਿਰ ਦਾ) ਰਸ ਮੁਕ ਜਾਂਦਾ ਹੈ ਤੇ ਅੰਮ੍ਰਿਤ ਰਸ ਆਂਉਣਾ ਸ਼ੁਰੂ ਹੋ ਜਾਂਦਾ ਹੈ।ਮਨ ਨੂੰ ਬੁਰਾ ਸੋਚਣ ਦਾ ਸਮਾਂ ਹੀ ਨਹੀ ਮਿਲਦਾ ਕਿਂਉਕਿ ਮਨ ਤਾਂ ਨਾਮ, ਸੇਵਾ ਤੇ ਕਿਰਤ ਵਿੱਚ ਲੱਗਾ ਹੁੰਦਾ ਹੈ। ਮਨ ਪ੍ਰੇਮ ਕਰਨਾ ਸਿਖ ਜਾਂਦਾ ਹੈ।ਜੇ ਮਨ ਨੂੰ ਗੁਰੂ ਚਰਨਾਂ ਵਿੱਚ ਭੇਟਾ ਕਰੀਏ, ਤੇ ਗੁਰੂ ਦੀ ਮਿਹਰ ਪ੍ਰਾਪਤ ਹੁੰਦੀ ਹੈ। ਮਨ ਦਾ ਜਾਪ ਬੁੱਧੀ ਵਿੱਚ ਚਲਾ ਜਾਂਦਾ ਹੈ ਤੇ ਫੇਰ ਚਿਤ ਵਿੱਚ ਵੱਸੀ ਮੈਲ ਨੂੰ ਸਾਫ ਕਰਦਾ ਹੈ। ਵਾਹਿਗੁਰੂ ਜੀ ਹੀ ਸਾਡੇ ਸੱਚੇ ਸੱਜਨ ਹਨ ਜੋ ਸਾਡੇ ਜਨਮ ਸਮੇਂ ਨਾਲ ਆਂਉਦੇ ਹਨ ਤੇ ਨਾਲ ਹੀ ਪੂਰੇ ਜੀਵਨ ਵਿੱਚ ਰਹਿੰਦੇ ਹਨ, ਤੇ ਅਖੀਰ ਜਾਣ ਲਗਿਆਂ ਸਾਡੇ ਨਾਲ ਜਾਂਦੇ ਹਨ।ਵਾਹਿਗੁਰੂ ਜੀ ਸਾਡੇ ਤੋਂ ਕਦੇ ਨਹੀ ਵਿਛੜਦੇ ਪਰ ਸਾਡਾ ਮਨ ਵਾਹਿਗੁਰੂ ਨੂੰ ਭੁਲ ਜਾਂਦਾ ਹੈ।ਇਸ ਕਰਕੇ ਸਿੱਖ ਬਾਰ ਬਾਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਂਉਦਾ ਹੈ, ਤੇ ਸਤਿਗੁਰੂ ਉਪਦੇਸ਼ ਦੇ ਕੇ ਯਾਦ ਕਰਾਂਉਦੇ ਹਨ ਇਹ ਮਨੁੱਖਾ ਦੇਹੀ ਤੈਨੂੰ ਵਾਹਿਗੁਰੂ ਜੀ ਦਾ ਨਾਮ ਜਪਣ ਲਈ ਮਿਲੀ ਹੈ, ਮਾਇਆ ਦਾ ਕਾਰਜ ਤਾਂ ਕਰ ਪਰ ਯਾਦ ਰੱਖ ਕਿ ਇਹ ਗੁਜਰਾਣ ਹੈ, ਇਹ ਨਾਲ ਨਾ ਹੀ ਆਇਆ ਸੀ, ਤੇ ਨਾ ਹੀ ਨਾਲ ਜਾਊਗਾ। ਇਸ ਲਈ ਕੇਵਲ ਵਾਹਿਗੁਰੂ ਜੀ ਦੇ ਦਾਸ ਹੋ ਕੇ ਰਹੋ। ਬਸ ਇਕ ਸਰਬ ਵਿਆਪਕ, ਪਾਲਣਹਾਰਾ ਵਾਹਿਗੁਰੂ ਦਾ ਹੀ ਆਸਰਾ ਮਨ ਵਿੱਚ ਰੱਖੋ।ਸਾਡੀ ਆਤਮਾ ਜੋ ਸਾਡਾ ਗੁਰੂ ਵੀ ਹੈ ਤੇ ਵਾਹਿਗੁਰੂ ਜੀ ਦਾ ਅੰਸ਼ ਭੀ ਹੈ ਉਹ ਸਾਡੇ ਅੰਦਰ ਬੈਠਾ ਨਾਮ ਹੀ ਜਪਦਾ ਹੈ ਜਿਸ ਕਾਰਣ ਅਸੀਂ ਸਵਾਸ ਲੈਂਦੇ ਹਾਂ, ਜਿਸ ਦੇ ਬਲ ਕਾਰਨ ਅਸੀਂ ਬਾਕੀ ਸਾਰੇ ਕੰਮ ਕਰਦੇ ਹਾਂ। ਜੋ ਕੰਮ ਆਤਮਾਂ ਸਾਡੇ ਅੰਦਰ ਬੈਠਾ ਕਰ ਰਹੇ ਹੈ, ਜੇ ਉਹ ਕੰਮ ਅਸੀਂ ਕਰਨ ਲਗ ਪਈਏ, ਮਤਲਬ ਸਵਾਸ ਸਵਾਸ ਨਾਮ ਜਪਣ ਲਗ ਜਾਈਏ ਤਾਂ ਇਹ ਆਤਮਾਂ ਦੀ ਸੇਵਾ ਹੋਵੇਗੀ। ਨਾਮ ਜਪਨਾ ਹੀ ਗੁਰੂ ਦੀ ਸੇਵਾ ਹੈ।ਜਦੋਂ ਵਾਹਿਗੁਰੂ ਜੀ ਦੇ ਨਾਮ ਜਪਣ ਤੋਂ ਬਗੈਰ ਰਹਿ ਨਹੀ ਸਕੀਏ।ਤਦ ਪਤਾ ਲਗਦਾ ਹੈ ਕਿ ਵਾਹਿਗੁਰੂ ਜੀ ਦਾ ਨਾਮ ਹੀ ਕਿੰਨਾ ਮਿੱਠਾ ਹੈ ਤਾਂ ਉਸ ਵਾਹਿਗੁਰੂ ਜੀ ਦਾ ਦਰਸ਼ਨ ਕਿੰਨਾ ਮਿੱਠਾ ਹੋਊਗਾ। ਜਦੋਂ ਵਾਹਿਗੁਰੂ ਜੀ ਕ੍ਰਿਪਾ ਕਰਦੇ ਹਨ ਤਾਂ ਮਨ ਜਾਗਰੂਪ ਹੋ ਕੇ ਆਪਣੇ ਸਰੂਪ ਵਿੱਚ ਸਥਿਰ ਹੋ ਜਾਂਦਾ ਹੈ। ਤਦ ਆਪਣੇ ਸਾਰੇ ਪਿਛਲੇ ਕੀਤੇ ਹੋਏ ਕਰਮਾਂ ਦਾ ਨਾਸ਼ ਹੋ ਜਾਂਦਾ ਹੈ ਤੇ ਮਨ ਪਰਮ ਆਨੰਦਿਤ ਹੋ ਜਾਂਦਾ ਹੈ। ਇਹ ਮਨ ਤੇ ਇਸ ਤਨ ਵਿੱਚ ਰਹਿੰਦਿਆਂ ਹੋਇਆਂ ਉਸ ਥਾਂ ਚਲਿਆ ਜਾਵੇ ਜਿਥੇ ਨਾ ਤਾਂ ਹਾੜ ਦੀ ਗਰਮੀ ਦਾ ਅਸਰ ਹੁੰਦਾ ਹੈ ਨਾ ਹੀ ਪੋਹ ਦੀ ਠੰਡ ਦਾ ਅਸਰ ਹੁੰਦਾ ਹੈ ਨਾ ਹੀ ਪਾਪ ਦਾ ਤੇ ਨਾ ਹੀ ਪੁੰਨ ਦਾ ਅਸਰ ਹੁੰਦਾ ਹੈ। ਨਾ ਹੀ ਹਾਣ ਦਾ ਤੇ ਨਾਹੀ ਲਾਭ ਦਾ ਅਸਰ ਹੁੰਦਾ ਹੈ।ਐਸੀ ਅਵੱਸਥਾ ਸੱਚਖੰਡ ਦੀ ਹੈ।ਸਤਿਗੁਰੂ ਦੇ ਚਰਨਾਂ ਦੀ ਨਿੱਘੀ ਗੋਦ ਵਿੱਚ ਟਿਕ ਜਾਣ ਦੀ ਹੈ।

 

Pokh Thukhaar N Viaapee Kanth Miliaa Har Naahu ||

पोखि तुखारु न विआपई कंठि मिलिआ हरि नाहु ॥

In the month of Poh, the cold does not touch those, whom the Husband Lord hugs close in His Embrace.

Click 135 Tagore Garden 16th Dec 2014 
 

ਉਮਕਿਓ ਹੀਉ ਮਿਲਨ ਪ੍ਰਭ ਤਾਈ ॥

Click here to download PDF File

Oumakiou Heeo Milan Prabh Thaaee ||

उमकिओ हीउ मिलन प्रभ ताई ॥

An intense yearning to meet God has welled up in my heart.

Click  737Vikas Puri 14th Dec 2014 
 

ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥

Click here to see the document

Paanee Pakhaa Peeso Santh Aagai Gun Govindh Jas Gaaee ||

पानी पखा पीसउ संत आगै गुण गोविंद जसु गाई ॥

I carry the water, wave the fan, and grind the corn for the Saints; I sing the Glorious Praises of the Lord of the Universe.

Click 673 Noida 7th Dec. 2014 
 

ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥

ਗੁਰੂ ਨਾਨਕ ਜੀ ਸਾਨੂੰ ਬਹੁਤ ਪ੍ਰੇਮ ਕਰਦੇ ਹਨ ਇਸ ਕਰਕੇ ਉਹਨਾਂ ਨੇ ਬਚਨ ਕਹੇ ਤੇ ਲਿਖ ਵੀ ਦਿਤੇ, ਤਾਂ ਕਿ ਅਸੀਂ ਉਸ ਸੱਚੇ ਤੇ ਸੁੱਚੇ ਉਪਦੇਸ਼ ਤੇ ਚਲ ਸਕੀਏ। ਵਾਹਿਗੁਰੂ ਜੀ ਨੇ ਬੜੀ ਕ੍ਰਿਪਾ ਕਰਕੇ ਜਦੋਂ ਵੀ ਇਸ ਜਗਤ ਨੂੰ ਬਣਾਇਆ, ਆਪਣੇ ਸਰੂਪ ਤੋ ਇਸ ਨੂੰ ਅਲੱਗ ਕੀਤਾ, ਚੁਰਾਸੀ ਲੱਖ ਜੂਨਾਂ ਬਣਾ ਕੇ ਉਸ ਵਿੱਚ ਆਪ ਹੀ ਬੈਠਾ, ਇਕ ਰਸ, ਗੁਪਤ ਹੋ ਕੇ ਵਰਤਦਾ ਹੈ, ਪਰ ਉਹ ੮੪ ਲੱਖ ਜੂਨ ਦਾ ਸਰੂਪ ਤਾਂ ਆਵਣ ਜਾਵਣ ਵਾਲਾ ਹੀ ਸੀ। ਵਾਹਿਗੁਰੂ ਆਪਣੇ ਬਣਾਏ ਹੋਏ ਜਗਤ ਨੂੰ ਨਿਹਾਰਦੇ ਹਨ, ਜਿਸ ਤਰਾਂ ਮਾਂ ਆਪਣੀ ਗੋਦ ਵਿੱਚ ਪਏ ਹੋਏ ਬੱਚੇ ਨੂੰ ਬੜੇ ਪਿਆਰ ਨਾਲ ਦੇਖਦੀ ਹੈ।ਜਦੋਂ ਵਾਹਿਗੁਰੂ ਜੀ ਨੇ ਫੇਰ ਤਰਸ ਕੀਤਾ, ੮੪ ਲੱਖ ਜੂਨ ਵਿਚੋਂ ਕੱਢ ਕੇ ਮਨੁੱਖਾ ਜੀਵਨ ਦਿੱਤਾ। ਮਨੁੱਖਾ ਜੀਵਨ ਮਿਲ ਤਾਂ ਗਿਆ ਹੈ ਪਰ ਇਸ ਵਿੱਚ ਵੀ ਦੋ ਮਜਹੱਬ ਹੁੰਦੇ ਹਨ। ਇਕ ਗੁਰਮੁਖਾਂ ਦਾ ਤੇ ਇੱਕ ਮਨਮੁਖਾਂ ਦਾ। ਗੁਰਮੁਖ ਉਹ ਹਨ ਜੋ ਗੁਰੂ ਦੇ ਸਿੱਖ, ਸੇਵਕ, ਦਾਸ, ਦਾਸਾਂ ਦੇ ਦਾਸ ਹਨ। ਦੂਜਾ ਮਜਹੱਬ ਉਨਾਂ ਦਾ ਹੈ ਜੋ ਗਰੂ ਦੀ ਗੱਲ ਮੰਨਦੇ ਨਹੀ ਹਨ, ਜਾਂ ਮੰਨ ਕੇ ਵੀ ਨਹੀ ਮੰਨਦੇ, ਪੜ੍ਹਦੇ ਵੀ ਨੇ, ਸੁਣਦੇ ਵੀ ਨੇ, ਕਿਰਤ ਵੀ ਕਰਦੇ ਨੇ, ਪਰ ਮੰਨਦੇ ਨਹੀ ਹਨ, ਉਨਾਂ ਨੂੰ ਆਪਣੇ ਮੰਨ ਦੀ ਹਾਲਤ ਦਾ ਪਤਾ ਹੀ ਨਹੀ ਹੁੰਦਾ, ਉਹਨਾਂ ਦਾ ਮਨ ਜਾਂ ਆਉਣ ਵਾਲੇ ਸਮੇਂ ਜਾਂ ਪਿੱਛੇ ਨਿਕਲ ਚੁੱਕੇ ਸਮੇਂ ਵਿੱਚ ਰਹਿੰਦਾ ਹੈ।ਅਗਿਆਨਤਾ ਵਿੱਚ ਹੀ ਕਰਮ ਧਰਮ ਕਰਦੇ ਹਨ, ਲੇਕਿਨ ਭਗਤੀ ਨਹੀ ਕਰਦੇ, ਉਹਨਾਂ ਦੇ ਮਨ ਦੀਆਂ ਮੰਗਾਂ ਪੂਰੀਆਂ ਨਹੀ ਹੁੰਦੀਆਂ, ਮਾਇਆ ਦੇ ਪਿਛੇ ਹੀ ਦੌੜਦੇ ਰਹਿੰਦੇ ਹਨ।ਪਰ ਉਹਨਾਂ ਨੂੰ ਸਮਝ ਨਹੀ ਆਂਉਦਾ ਕਿ ਮਾਇਆ ਤਾਂ ਗੁਰੂ ਕੀ ਦਾਸੀ ਹੈ। ਇਹ ਮੰਗਤਾ ਬਣ ਕੇ ਮਨੁੱਖਾ ਜੀਵਨ ਦੀ ਬਾਜੀ ਹਾਰ ਜਾਂਦੇ ਹਨ। ਮੰਨਣਾ ਔਖਾ ਵੀ ਹੈ ਪਰ ਜੇ ਵਾਹਿਗੁਰੂ ਕ੍ਰਿਪਾ ਕਰੇ ਤਾਂ ਅਸੀਂ ਮੰਨੀਏ ਵੀ। ਮੰਨਣ ਦਾ ਮਤਲਬ ਹੈ ਨਾਮ ਦੀ ਕਮਾਈ ਕਰੀਏ।ਮਨੁੱਖਾ ਜੀਵਨ ਵਿੱਚ ਨਾਮ ਜਪਣਾ ਹੀ ਉਤੱਮ ਹੈ। ਸਾਡੇ ਉਤੇ ਪਰਿਵਾਰ, ਦੋਸਤਾਂ ਦਾ, ਸਮਾਜ ਦਾ ਉਧਾਰ ਹੁੰਦਾ ਹੈ। ਉਸ ਉਧਾਰ ਨੂੰ ਸੁੱਚੀ ਕਮਾਈ ਤੇ ਸੇਵਾ ਕਰਕੇ ਉਤਾਰਦੇ ਵੀ ਜਾਈਏ ਤੇ ਨਾਮ ਦੀ ਕਮਾਈ ਵੀ ਕਰਦੇ ਜਾਈਏ। ਵਾਹਿਗੁਰੂ ਜੀ ਜਦੋਂ ਕਿਰਪਾ ਕਰਦੇ ਹਨ ਤਾਂ ਹੀ ਅਸੀਂ ਸਵਾਸਾਂ ਨਾਲ ਸਿਮਰਨ ਕਰ ਸਕਦੇ ਹਾਂ, ਸਾਡੇ ਮਨ ਦੀ ਸੁਰਤ ਇਕਾਗਰ ਚਿੱਤ ਹੁੰਦੀ ਹੈ, ਸੁਰਤ ਸ਼ਬਦ ਨਾਲ ਲਗ ਕੇ ਧਿਆਨ ਤੇ ਧੁਨ ਬਣਦੀ  ਹੈ, ਤੇ ਸੁਰਤ ਨੌਵਾਂ ਮੰਡਲਾਂ ਵਿੱਚੋਂ ਨਿਕਲ ਕੇ ਦਸਮੇਂ ਮੰਡਲ ਵਲ ਜਾਂਦੀ ਹੈ। ਦਸਮਂੇ ਦੁਆਰ ਦੇ ਹੇਠਾਂ ਇਸ ਦਾ ਪ੍ਰਕਾਸ਼ ਹੁੰਦਾ ਹੈ,  ਸੁਰਤ ਇਥੇ ੩ ਘੰਟੇ ੪੦ ਮਿੰਟ ਰੁਕਦੀ ਹੈ, ਸਿਮਰਨ ਨਾਭੀ ਤੱਕ ਚਲੇ ਜਾਂਦਾ ਹੈ, ਤੇ ਅਜਪਾ ਜਾਪ ਹੋ ਜਾਂਦਾ ਹੈ। ਗੁਰੂ ਆਪਣੇ ਗੁਰੂ ਮੰਤਰ ਵਾਹਿਗੁਰੂ ਰਾਂਹੀ ਮਨ ਦੇ ਦੁਸਟ ਰਾਕਸ਼ਿਸ ਨੂੰ ਮਾਰ ਦਿੰਦਾ ਹੈ, ਇਵੇਂ ਲਗਦਾ ਹੈ ਕਿ ਅਸੀਂ ਸੁੱਤੇ, ਮੋਏ ਪਏ ਸੀ ਤੇ ਕਿਸੇ ਨੇ ਅੰਮ੍ਰਿਤ ਦੇ ਛਿੱਟੇ ਦੇ ਕੇ ਸਾਨੂੰ ਜਗਾ ਦਿਤਾ ਹੈ। ਅਸੀਂ ਵੇਖਣ ਜੋਗੇ ਹੋ ਗਏ ਹਾਂ ਜੋ ਕਦੇ ਭੀ ਨਹੀ ਦੇਖ ਸਕਦੇ ਸੀ, ਜਿਸ ਕਿਸੇ ਨੂੰ ਆਤਮ ਗਿਆਨ ਹੋ ਜਾਂਦਾ ਹੈ।ਗੁਰੂ ਨਾਨਕ ਸਿੱਖ ਦੇ ਮਨ ਵਿੱਚ ਬੈਠ ਜਾਂਦੇ ਹਨ, ਤੇ ਸਿੱਖ ਹਮੇਸ਼ਾ ਹੀ ਵਿਸ਼ੇਆਂ, ਵਿਕਾਰਾਂ ਵਿਚੋਂ ਜਾਗ ਜਾਂਦਾ ਹੈ ਜੋ ਕਿ ਬਹੁਤ ਬੜੀ ਬਖਸ਼ਿਸ ਹੈ। 
ਨਾਮ ਜਪਣ ਵਾਲਾ ਬੰਦਾ ਤਾਂ ਜਿਉਦਾ ਹੀ ਮਰ ਜਾਂਦਾ ਹੈ, ਮਨਮੱਤ ਦਾ ਨਾਸ਼ ਹੋਣਾ ਤਾਂ ਇਕ ਪਾਸੇ ਰਿਹਾ, ਦੇਖਣ ਵਿੱਚ ਉਹ ਜਿਉਦਾਂ ਹੈ ਪਰ ਵਾਸਤਵ ਵਿੱਚ ਉਹ ਮਰ ਗਿਆ ਹੁੰਦਾ ਹੈ। ਇਸਦਾ ਕਾਰਨ ਕਿਂਉਕਿ ਉਹ ਗੁਰੂ ਦੇ ਚਰਨਾਂ ਵਿੱਚ ਆ ਕੇ ਮੁਕ ਗਿਆ ਹੁੰਦਾ ਹੈ। ਉਸ ਨੇ ਗੁਰੂ ਦਾ ਉਪਦੇਸ਼ ਸੁਣ ਕੇ, ਆਪਣਾ ਮਨ, ਗੁਰੂ ਦੇ ਚਰਨਾਂ ਵਿੱਚ ਰੱਖਿਆ ਹੁੰਦਾ ਹੈ ਉਹ ਅੰਮ੍ਰਿਤਧਾਰੀ ਗੁਰਸਿੱਖ ਹੋ ਗਿਆ ਹੈ, ਉਹ ਗੁਰੂ ਦੀ ਆਗਿਆ ਵਿੱਚ ਹਮੇਸ਼ਾ ਹੀ ਰਹਿੰਦਾ ਹੈ, ਉਸ ਵਿੱਚ ਅੰਹਕਾਰ ਨਹੀ ਹੁੰਦਾ ਹੈ, ਸਭ ਦਾ ਭਲਾ ਮੰਗਦਾ ਹੈ, ਮਨ ਨੀਵਾਂ ਹੋ ਕੇ ਰਹਿੰਦਾ ਹੈ। ਸਾਰੇ ਹੀ ਅਵਗੁਣਾਂ ਦਾ ਨਾਸ਼ ਹੋ ਜਾਂਦਾ ਹੈ। ਮਨ ਦੀ ਮੱਤ ਵਾਹਿਗੁਰੂ ਨੂੰ ਹਮੇਸ਼ਾ ਹਾਜ਼ਰ ਸਮਝਦੀ ਹੈ। ਆਤਮਾ ਦੀ ਸੋਝੀ ਕਾਰਨ, ਉਸ ਦੀ ਮੈਂ, ਮੈਂ, ਤੂੰ ਤੂੰ ਵਿੱਚ ਬਦਲ ਜਾਂਦੀ ਹੈ।ਉਸਦੇ ਚਿੱਤ ਵਿੱਚੋਂ ਨਾਮ ਕਦੇ ਭੁਲਦਾ ਹੀ ਨਹੀ ਹੈ।ਉਸ ਦੇ ਅੰਦਰੋਂ ਸੁਤੇ ਹੀ (ਝਰਣੇ ਵਾਂਗੂ) ਨਾਮ ਦਾ ਉਚਾਰਣ ਹੁੰਦਾ ਹੀ ਰਹਿੰਦਾ ਹੈ, ਉਹ ਸੰਤੌਖੀ ਹੁੰਦਾ ਹੈ ਤੇ ਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਹੈ। ਉਸ ਦੇ ਪੰਜ ਗਿਆਨ ਤੇ ਪੰਜ ਕ੍ਰਮ ਇੰਦ੍ਰੇ ਸਹਿਜ ਵਿੱਚ ਹੁੰਦੇ ਹਨ, ਮਨ ਨਿਰਮਲ ਹੋ ਗਿਆ ਹੈ, ਜਨਮ ਮਰਨ ਤੋ ਉਪਰ ਉਠ ਗਿਆ ਹੈ, ਗੁਰੂ ਦਾ ਲੜ ਫੜਕੇ ਗੁਰੂ ਦੇ ਜੋਗੇ ਹੋ ਗਿਆ ਹੈ। ਉਸ ਦੀ ਇਕ ਹੀ ਮੰਗ ਹੁੰਦੀ ਹੈ ਕਿ ਹੇ ਵਾਹਿਗੁਰੂ ਮੈਂ ਆਪ ਜੀ ਨੂੰ ਕਦੇ ਨਾ ਵਿਸਾਰਾਂ, ਮੇਰਾ ਤੇਰੇ ਨਾਲ ਪ੍ਰੇਮ ਕਦੇ ਨਾ ਘਟੇ, ਹਮੇਸ਼ਾ ਹੀ ਆਪ ਨਾਲ ਜੁੜਿਆ ਰਹਾਂ।

 

 

Gur Sathigur Kaa Jo Sikh Akhaaeae S Bhalakae Outh Har Naam Dhhiaavai ||

गुर सतिगुर का जो सिखु अखाए सु भलके उठि हरि नामु धिआवै ॥

One who calls himself a Sikh of the Guru the True Guru shall rise in the early morning hours and meditate on the Lord's Name.

Clikck 305 Sonepat 30th Nov 2014 
 

ਤੂ ਪ੍ਰਭ ਦਾਤਾ ਦਾਨਿ ਮਤਿ ਪੂਰਾ ਹਮ ਥਾਰੇ ਭੇਖਾਰੀ ਜੀਉ ॥

Thoo Prabh Dhaathaa Dhaan Math Pooraa Ham Thhaarae Bhaekhaaree Jeeo ||

तू प्रभ दाता दानि मति पूरा हम थारे भेखारी जीउ ॥

You, God, are the Giver of gifts, the Lord of perfect understanding; I am a mere beggar at Your Door.

Click 597

Parmarth

Apartment 

23rd Nov 2014 
 

ਜਿਉ ਮੀਨਾ ਬਿਨੁ ਪਾਣੀਐ ਤਿਉ ਸਾਕਤੁ ਮਰੈ ਪਿਆਸ ॥

Jio Meenaa Bin Paaneeai Thio Saakath Marai Piaas ||

जिउ मीना बिनु पाणीऐ तिउ साकतु मरै पिआस ॥

Like a fish without water is the faithless cynic, who dies of thirst.

Link to Document

ਵਾਹਿਗੁਰੂ ਜੀ ਦੀ ਕਿਰਪਾ ਨਾਲ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ ਇਹ ਦੇਹੀ, ਸਿਮਰਨ ਕਰਨ ਲਈ ਅਤੇ ਆਪਣੇ ਆਪ ਨੂੰ ਜਾਨਣ ਲਈ ਪ੍ਰਾਪਤ ਹੋਈ ਹੈ ਕਿ ਮੈਂ ਕੌਣ ਹਾਂ, ਸਤਿਗੁਰੂ ਜੀ ਫੁਰਮਾਂਉਦੇ ਹਨ ਕਿ ਤੂੰ ਆਤਮਾ ਹੈ, ਦੇਹੀ ਤੇ ਮਨ ਨਹੀ ਹੈ। ਮਨ ਤੇ ਦੇਹੀ ਜੜ੍ਹ ਹਨ ਤੇ ਆਤਮਾ ਦੇ ਕਾਰਨ ਇਹ ਮਨ ਤੇ ਦੇਹੀ ਚੇਤੰਨ ਹੋਏ ਹਨ।ਆਤਮਾ ਵਾਹਿਗੁਰੂ ਜੀ ਦਾ ਆਨਿਖੜਵਾਂ ਅੰਗ ਹੈ, ਆਤਮਾ ਨੂੰ ਜਾਨਣਾ ਭਗਤੀ ਦੁਆਰਾ ਹੀ ਸੰਭਵ ਹੈ ਤੇ ਭਗਤੀ ਸਤਿਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਹੁੰਦੀ ਹੈ ਤੇ ਸਾਡੇ ਯਤਨਾਂ ਨੂੰ ਦੇਖ ਕੇ ਸਤਿਗੁਰੂ ਭਗਤੀ ਦਾ ਫਲ ਲਗਾਂਉਦਾ ਹੈ।ਸਤਿਗੁਰੂ ਨਾਨਕ ਜੀ ਨੇ ਇਸ ਕਲਿਜੁਗ ਵਿੱਚ ਭਗਤੀ ਕਰਨ ਦਾ ਸੌਖਾ ਤੇ ਸਹਿਜ ਜੋਗ ਫੁਰਮਾਇਆ ਹੈ। ਇਸ ਤੋ ਪਹਿਲਾਂ ਕੁਛ ਪ੍ਰੇਮੀ ਕਰਮ ਧਰਮ ਵਿੱਚ ਲਗੇ ਹੋਏ ਸਨ ਜਾਂ ਜੋਗਾ ਅਭਿਆਸ ਵਿਚ ਲਗ ਕੇ ਅਪਣੇ ਸਵਾਸ ਰੋਕ ਕੇ ਆਪਣੀਆਂ ਉਮਰਾਂ ਵਧਾ ਕੇ ਭਗਤੀ ਕਰਨ ਦਾ ਯਤਨ ਕਰਦੇ ਸਨ। ਗੁਰੂ ਮਹਾਰਾਜ ਨੇ ਉਹਣਾ ਜੋਗੀਆਂ ਨੂੰ ਦਸਿਆ ਕਿ ਉਮਰਾਂ ਵਧਾ ਕੇ ਵੀ ਸਿਮਰਨ ਤਾਂ ਉਨਾ ਹੀ ਬਨਣਾ ਹੈ ਜਿੰਨੇ ਸੁਵਾਸ ਹਨ ਤੇ ਦੂਸਰੀ ਗਲ ਇਹ ਸਮਝਾਈ ਕਿ ਜੇ ਅਸੀਂ ਕਰਮ ਧਰਮ ਕਰਦੇ ਹੀ ਰਹਾਂਗੇ ਤਾ ਅੰਹਕਾਰ ਹੋਰ ਹੋ ਜਾਉਗਾ। ਸਭ ਤੋਂ ਬੜਾ ਰੋਗ ਅੰਹਕਾਰ ਦਾ ਹੀ ਹੈ ਤੇ ਇਸ ਰੋਗ ਨਾਲ, ਵਾਹਿਗੁਰੂ ਜੀ ਦੀ ਜੋ ਹਸਤੀ ਤੇ ਸਰੂਪ ਹੈ ਉਹ ਸਮਝ ਵਿੱਚ ਨਹੀ ਆਂਉਦੀ ਹੈ। ਜੇ ਹਉਮੇ ਮਿਟ ਜਾਏ ਤਾਂ ਮੱਤ ਉਚੀ ਹੁੰਦੀ ਹੈ, ਉਚੀ ਮਤਲਬ ਬਿਬੇਕਛੀਲ, ਪੁੰਨ ਪਾਪ ਤੋਂ ਉੱਪਰ ਹੋ ਜਾਣਾ, ਇਸ ਹਾਲਤ ਵਿੱਚ ਹੀ ਅਸੀਂ, ਆਤਮਾ ਜੋ ਸਾਡੇ ਅੰਦਰ, ਵਰਤ ਰਹੀ ਹੈ ਉਸ ਨੂੰ ਜਾਣ ਸਕਦੇ ਹਾਂ। ਇਸ ਲਈ ਸਾਨੂੰ ਸਤਿਗੁਰੂ ਜੀ ਦਾ ਚਰਨ ਅੰਮ੍ਰਿਤ (ਗੁਰੂ ਮੰਤ੍ਰ) ਲੈਣਾ ਤੇ ਸਤਿਗੁਰੂ ਜੀ ਦਾ ਉਪਦੇਸ਼ ਲੈਣਾ ਜਰੂਰੀ ਹੈ। ਵਹਿਗੁਰੂ ਜੀ, ਆਤਮਾ ਰੂਪ ਵਿੱਚ ਸਾਡੇ ਅੰਦਰ ਭੀ ਤੇ ਬਾਹਰ ਭੀ, ਹਰ ਥਾਈਂ ਹਨ। ਲੇਕਿਨ ਮਨ ਵਿਸ਼ਵਾਸ ਤੇ ਜਾਣਦਾ ਨਹੀ ਹੈ। ਜੇ ਅਸੀਂ ਆਪਣੇ ਅੰਦਰ ਬੈਠੇ ਵਾਹਿਗੁਰੂ ਦਾ ਸਿਮਰਨ, ਉਸ ਦੇ ਦਿੱਤੇ ਹੋਏ ਸਵਾਸਾਂ ਨਾਲ ਨਹੀ ਕੀਤਾ ਤਾਂ ਅਸੀ ਜੰਮਦੇ ਰਹਾਂਗੇ ਤੇ ਇਸੇ ਤਰਾਂ ਮਰਦੇ ਰਹਾਂਗੇ, ਬਾਰ ਬਾਰ ਮਰਾਂਗੇ ਤੇ ਕਦੇ ਭੀ ਸੁਖ ਸ਼ਾਤੀ ਅਨੰਦ ਨਹੀ ਮਿਲੇਗਾ।ਜਿਸ ਤਰਾਂ ਅਸੀਂ ਇਸ ਸੰਸਾਰ ਵਿੱਚ ਮਿਹਨਤ ਕਰਕੇ ਧੰਨ ਜੋੜਦੇ ਹਾਂ ਉਸੇ ਤਰਾਂ ਅਸੀਂ ਵਾਹਿਗੁਰੂ ਜੀ ਨਾਮ ਜਪਨ ਦਾ ਵੀ ਯਤਨ ਕਰੀਏ ਤਾਂ ਕਿ ਉਹ ਨਾਮ ਧੰਨ ਵੀ ਇਕੱਠਾ ਹੋ ਜਾਏ। ਇਹ ਇਕੱਠਾ ਹੋਇਆ ਨਾਮ ਧੰਨ ਸਾਡਾ ਕੁਛ ਖਰਚ ਵੀ ਹੋ ਜਾਂਦਾ ਹੈ ਜਿਸ ਤਰਾਂ ਭੋਜਨ ਖਾ ਕੇ, ਕੱਪੜੇ ਪਹਿਨ ਕੇ, ਘਰਾਂ ਵਿਚ ਰਹਿਦਿਆਂ, ਕੁਛ ਜੁੰਮੇਵਾਰੀ ਨਿਭਾਂਉਦਿਆਂ, ਕੁਛ ਬੇਨਤੀਆਂ ਕਰਦਿਆਂ ਆਪਣੀਆਂ ਅਤੇ ਹੋਰਾਂ ਦੀਆਂ ਲੋੜਾਂ ਪੂਰੀਆਂ ਕਰਦਿਆਂ ਤੇ ਆਪਣੇ ਜਪੇ ਹੋਏ ਨਾਮ ਦੀ ਚਰਚਾ ਕਰਦੇ ਹੋਏ, ਉਹ ਉਪਦੇਸ਼ ਦੂਸਰਿਆਂ ਨੂੰ ਦਿੰਦੇ ਹੋਏ ਜੋ ਆਪ ਨਹੀ ਕਮਾਇਆ। ਕਰੀਬ ੨ ਘੰਟੇ ੩੦ ਮਿੰਟ ਦਾ ਜਪਿਆ ਹੋਇਆ ਨਾਮ, ਰੋਜ਼ ਦਾ ਸਾਡਾ ਖਰਚ ਹੈ, ਤੇ ਉਸ ਤੋ ਵੱਧ ਹਰ ਰੋਜ਼ ਜਪਾਂਗੇ ਤਾਂ ਉਹ ਇਕੱਠਾ ਹੋ ਜਾਂਦਾ ਹੈ। ਇਸ ਲਈ ਸਾਨੂੰ ਘੱਟ ਤੋ ਘੱਟ ਢਾਈ ਘੰਟੇ ਨਾਮ ਤਾਂ ਜਪ ਹੀ ਲੈਣਾ ਚਾਹਿਦਾ ਹੈ ਜਿਸ ਨਾਲ ਖਰਚਾ, ਸਾਡਾ ਪੂਰਾ ਪੂਰਾ ਹੋ ਜਾਏ।ਜੇ ਅਸੀਂ ਗੁਰੂ ਪਿਆਰਿਆ ਦੀ ਸੰਗਤ ਵਿੱਚ ਰਹੀਏ (ਸੰਗਤ ਕਰਨ ਦਾ ਮਤਲਬ ਹੈ ਕਿ ਉਹਨਾਂ ਨੂੰ ਪੁਛੋ ਕਿ ਆਪ ਜੀ ਦੀ ਗੁਰੂ ਨਾਲ ਕਿਵੇਂ ਬਣ ਆਈ ਹੈ, ਆਪ ਜੀ ਨੇ ਕਿਸ ਤਰਾਂ ਵਾਹਿਗੁਰੂ ਦਾ ਨਾਮ ਰਸ ਲਿਆ ਹੈ, ਕਿਸ ਤਰਾਂ ਮਨ ਨੂੰ ਪਕੜ ਕੇ ਅਜੱਪਾ ਜਾਪ ਹੋ ਗਿਆ ਹੈ)। ਇਸ ਸੰਗਤ ਨਾਲ ਤੇ ਉਹਨਾਂ ਦੇ ਦਿੱਤੇ ਹੋਏ ਉਪਦੇਸ਼ ਨੂੰ ਜੀਵਨ ਵਿੱਚ ਕਮਾਉਦਿਆਂ, ਜੇ ਅਸੀਂ ਆਪਣੇ ਸ਼ਰੀਰ ਦੇ ਇੰਦ੍ਰਰਿਆਂ ਨੂੰ, ਤੇ ਆਪਣੀਆਂ ਜਰੂਰਤਾਂ, ਆਸ਼ਾ ਤ੍ਰਿਸ਼ਨਾ ਨੂੰ ਸਕੋਂਚ ਕੇ ਰੱਖੀਏ ਤਾਂ ਇਹ ਨਾਮ ਦਾ ਜਾਪ ਵਧੇਰੇ ਹੋ ਜਾਂਦਾ ਹੈ। ਇਹ ਨਾਮ ਧੰਨ ਚੀਤ ਵਿੱਚ ਇਕੱਠਾ ਵਿਰਲਿਆਂ ਦਾ ਹੀ ਹੁੰਦਾ ਹੈ। ਜੇ ਸਿੱਖ ਕੋਲ ਵਾਹਿਗੁਰੂ ਨਾਮ ਨਾਲ ਜੁੜਨ ਦੀ ਜੁਗਤ ਨਹੀ ਹੈ, ਭਗਤੀ ਨਹੀ ਹੈ, ਕੋਈ ਸੇਵਾ ਨਹੀ ਹੈ, ਵਾਹਿਗੁਰੂ ਦਾ ਨਾਮ ਧੰਨ ਨਹੀ ਹੈ, ਜੇ ਸਿੱਖ ਦੇ ਮਨ ਵਿੱਚ ਸੰਤੋਖ ਨਹੀ ਹੈ, ਵਾਹਿਗੁਰੂ ਨੂੰ ਹਾਜ਼ਰ (ਹਮੇਸ਼ਾ ਅੰਗ ਸੰਗ) ਨਾ ਸਮਝੇ, ਤਾਂ ਉਹ ਸਿੱਖ, ਸਿੱਖ ਨਹੀ ਹੈ। ਜੇ ਅਸੀਂ ਥੋੜਾ ਵੀ ਸਿਮਰਨ ਕੀਤਾ ਹੋਵੇ, ਤੇ ਗੁਰੂ ਮਹਾਰਾਜ ਬਖਸ਼ਿਸ਼ ਕਰ ਕੇ ਮੌਤ ਸਮੇਂ, ਸਾਨੂੰ ਇਕ ਜਨਮ ਹੋਰ ਦੇ ਦੇਂਦੇ ਹਨ, ਇਸ ਤਰਾਂ ਮਿਲਦਾ-ਮਿਲਦਾ ਸਾਨੂੰ ੧੫ (ਪੰਦਰਾਂ) ਮਨੁੱਖਾ ਜਨਮ ਮਿਲ ਜਾਂਦੇ ਹਨ, ਇਸ ਵਿੱਚ ਅਤੋ-ਗਤ ਸਿੱਖ ਕਦੇ ਨ ਕਦੇ ਬਖਸ਼ਿਆ ਹੀ ਜਾਂਦਾ ਹੈ। ਇਸ ਲਈ ਜਦੋਂ ਕਦੇ ਵੀ ਸਮਾਂ ਮਿਲਦਾ ਹੈ ਉਸੇ ਸਮੇਂ ਸਿਮਰਨ ਕਰੋ, ਜਿਸ ਤਰਾਂ ਖਾਣ ਲੱਗੇ, ਨਹਾਉਣ ਲੱਗੇ, ਸੌਣ ਲੱਗੇ, ਬੈਠਦੇ ਜਾਂ ਚਲਦੇ ਸਮੇਂ, ਸਫਰ ਕਰਦਿਆਂ ਸਮੇਂ, ਕਿਸੀ ਦੀ ਉਡੀਕ ਕਰਦੇ ਸਮੇਂ, ਬਾਥਰੂਮ ਜਾਣ ਲੱਗੇ ਸਮੇਂ, ਮਨੁੱਖੀ ਜੀਵਨ ਦਾ ਹਰ ਪਲ ਹੀ ਸਿਮਰਨ ਕਰਨ ਦਾ ਅੰਮ੍ਰਿਤ ਵੇਲਾ ਹੈ। ਇਸ ਲਈ ਜਦੋਂ ਵੀ ਸਤਿਗੁਰੂ ਪਾਸ ਆਉ (ਗੁਰਦੁਵਾਰੇ ਜਾਉ), ਬੇਨਤੀ ਕਰੋ ਕਿ ਸਤਿਗੁਰੂ ਜੀ ਮੇਰਾ ਮਨ ਨੀਵਾਂ ਹੋ ਜਾਏ, ਮੇਰਾ ਇਹ ਵਿਸ਼ਵਾਸ (ਆਸਧਾ) ਦ੍ਰਿੜ ਹੋ ਜਾਵੇ ਕਿ ਮੇਰਾ ਗੁਰੂ ਹੀ ਪਰਮੇਸ਼ਰ ਹੈ, ਜੋ ਕੁਛ ਵੀ ਮੈਨੂੰ ਦਿੱਤਾ ਹੈ ਮੈਨੂੰ ਇਸ ਵਿੱਚ ਸੰਤੋਖ ਕਰਨ ਦੀ ਜਾਚ ਬਖਸ਼ੋ, ਅਤੇ ਮੈਂ ਹੋਰ ਹੋਰ ਨਾ ਮੰਗਾ, ਮੈਨੂੰ ਮੰਗ ਤੋ ਰਹਿਤ ਕਰ ਦੇਵੋ, ਤੇ ਇਹ ਸਭ ਕੁਛ ਆਪ ਜੀ ਦਾ ਹੀ ਹੈ, ਮੇਰੇ ਮਨ ਤੇ ਤਨ ਨੂੰ ਆਪਣੀ ਸੇਵਾ ਵਿੱਚ ਰੱਖੋ, ਆਪਣੀ ਆਗਿਆ ਵਿੱਚ ਰੱਖੋ, ਆਪ ਜੀ ਭਾਣਾ ਮਿੱਠਾ ਲੱਗੇ ਤੇ ਆਪਣੀ ਪ੍ਰੇਮਾ ਭਗਤੀ ਬਖਸ਼ੋ, ਤੇ ਮੈਨੂੰ ਨਾਮ ਦੀ ਦਾਤ ਬਖਸ਼ੋ, ਆਪਣੇ ਦਰਸ਼ਨ ਬਖਸ਼ੋ, ਮੈਂ ਵਾਹਿਗੁਰੂ ਜੀ ਨੂੰ ਕਦੇ ਨਾ ਵਿਸਾਰਾਂ।ਜੇ ਇਕ ਵਾਰ ਵੀ ਵਾਹਿਗੁਰੂ ਜੀ ਦਾ ਦਰਸ਼ਨ ਹੋ ਜਾਵੇ ਉਹ ਹੀ ਪਿਆਰਾ ਹੈ, ਵਾਹਿਗੁਰੂ ਏਨਾ ਬੜਾ ਮਿਕਨਾਤੀਸ਼ ਹੈ ਕਿ ਉਸ ਨੇ ਆਪਣੇ ਵੱਲ ਖਿੱਚ ਲੈਣਾ ਹੈ ਤੇ ਮੁੜ ਕੇ ਵਾਹਿਗੁਰੂ ਜੀ ਨਾਲੋ ਵਿਛੜ ਨਹੀ ਸਕਾਂਗੇ।ਸਿੱਖ ਦੇ ਕੰਨਾਂ ਵਿੱਚ ਇਕ ਅੱਖ ਲੱਗੀ ਹੁੰਦੀ ਹੈ ਜਿਸ ਨਾਲ ਵਾਹਿਗੁਰੂ ਜੀ ਦਾ ਦਰਸ਼ਨ ਹੁੰਦਾ ਹੈ।ਸਿੱਖ ਵੀ ਪ੍ਰੇਮੀ ਹੈ ਤੇ ਵਾਹਿਗੁਰੂ ਜੀ ਵੀ ਪ੍ਰੇਮੀ ਹਨ।ਪ੍ਰੇਮੀ ਪ੍ਰੇਮੀ ਪਾਸੋਂ ਕੁਛ ਨਹੀ ਮੰਗਦਾ, ਪਿਆਰ ਵਿੱਚ ਮੰਗ ਹੁੰਦੀ ਹੈ ਪਰ ਪ੍ਰੇਮ ਵਿੱਚ ਨਹੀ।ਜਿਸ ਸਿੱਖ ਨੂੰ ਵਾਹਿਗੁਰੂ ਜੀ ਕਿਰਪਾ ਕਰਕੇ ਮਿਲ ਜਾਂਦੇ ਹਨ ਉਸ ਸਿੱਖ ਦੀ ਕੀਮਤ ਨਹੀ ਪਾਈ ਜਾ ਸਕਦੀ। ਸਿੱਖ ਕਦੇ ਮਾਣ ਨਹੀ ਕਰਦਾ, ਕਿਉਂਕਿ ਉਹ ਆਪ ਵਾਹਿਗੁਰੂ ਜੀ ਨੂੰ ਨਹੀ ਮਿਲ ਸਕਦਾ, ਵਾਹਿਗੁਰੂ ਜੀ ਹੀ ਉਸਨੂੰ ਆਪਣੀ ਵੱਲ ਖਿੱਚਦੇ ਹਨ ਤੇ ਵਿਛੋੜਦੇ ਹਨ। ਗੁਣਾਂ ਦਾ ਦਾਤਾ ਵਾਹਿਗੁਰੂ ਜੀ ਗੁਣੀਤਾਸ਼ ਹਨ। ਸਿੱਖ ਵਿੱਚ ਤਾਂ ਆਪਣਾ ਕੋਈ ਗੁਣ ਹੁੰਦਾ ਹੀ ਨਹੀ ਹੈ।

 Click597 Tagore Garden 16th Nov 2014 

 ਅਲਖ ਅਪਾਰ ਅਗੰਮ ਅਗੋਚਰ ਨਾ ਤਿਸੁ ਕਾਲੁ ਨ ਕਰਮਾ ॥

ਗੁਰੂ ਨਾਨਕ ਜੀ ਸਾਡੇ ਸਾਰਿਆਂ ਦੇ ਪਿਤਾ ਜੀ ਹਨ ਅਤੇ ਸਾਨੂੰ ਗੁਰੂ ਜੀ ਤੇ ਬਹੁਤ ਮਾਣ ਵੀ ਹੈ ਕਿਉਂਕਿ ਉਹਨਾਂ ਨੇ ਸਾਨੂੰ ਮਨੁੱਖ ਜਨਮ ਦਿਤਾ, ਜੀਵਨ (ਸਵਾਸ) ਦਿਤੇ, ਅਤੇ ਜੀਵਨ ਵਿੱਚ ਰਹਿਣ ਦੀ ਜੁਗਤ ਵੀ ਦਿਤੀ ਹੈ। ਇਸ ਕਲਿਜੁਗ ਦੇ ਸਮੇਂ ਵਿੱਚ ਜਦੋਂ ਮਨ ਬਹੁਤ ਹੀ ਮੈਲਾ ਹੈ। ਗੁਰੂ ਜੀ ਨੇ ਦਸਿਆ ਕਿ ਅਸੀਂ ਧਰਤੀ ਤੇ ਟਿਕੇ ਹਾਂ ਅਤੇ ਧਰਤੀ ਪਾਣੀ ਉਤੇ ਅਤੇ ਪਾਣੀ ਅੱਗ ਉਤੇ, ਅਤੇ ਅੱਗ ਅਕਾਸ਼ ਉਤੇ ਟਿਕੀ ਹੈ ਅਤੇ ਅਕਾਸ਼ ਤੱਤ ਆਤਮਾ ਉਤੇ ਟਿਕਿਆ ਹੈ। ਇਸ ਲਈ ਗੁਰਸਿੱਖਾਂ ਪਿਆਰਿਆ ਨੇ ਇਹ ਜਾਣਿਆ ਕਿ ਅਸੀਂ ਆਤਮਾ ਉਤੇ ਟਿਕੇ ਹੋਏ ਹਾਂ, ਤੇ ਸਾਡੀ ਆਤਮਾ ਹੀ ਸਾਡੇ ਸਤਿਗੁਰੂ ਨਾਨਕ ਜੀ ਹਨ। ਜਿਸ ਤਰਾਂ ਅਸੀਂ ਆਤਮਾ ਤੇ ਟਿਕੇ ਹੋਏ ਹਾਂ ਪਰ ਸਾਨੂੰ ਆਤਮਾ ਨਹੀ ਦਿੱਸਦੀ, ਅਸੀਂ ਸਵਾਸ ਤਾਂ ਲੈ ਰਹੇ ਹਾਂ ਪਰ ਸਾਨੂੰ ਸਵਾਸ ਦੇਣ ਵਾਲਾ ਨਹੀ ਦਿਸਦਾ।ਜਿਸ ਤਰਾਂ ਹਿਰਨ ਦੀ ਨਾਭੀ ਵਿਚ ਕਸਤੂਰੀ ਹੁੰਦੀ ਹੈ ਪਰ ਉਸਨੂੰ ਖਸ਼ਬੂ ਤਾਂ ਆਂਉਦੀ ਹੈ ਪਰ ਉਹ ਉਸਨੂੰ ਲੱਭਦਾ ਫਿਰਦਾ ਭੀ ਹੈ। ਉਸੀ ਤਰਾਂ ਸਾਡੀ ਭੀ ਨਾਭੀ (ਧੁਨੀ) ਵਿੱਚ ਵਾਹਿਗੁਰੂ ਜੀ ਵੱਸਦੇ ਹਨ। ਜੋ ਸ਼ਰੀਰ ਦੇ ਸਾਰੀ ਕਿਰਆ ਨੂੰ ਚਲਾਉਂਦੇ ਹਨ ਪਰ ਸਾਨੂੰ ਦਿਸਦੇ ਨਹੀ। ਵਾਹਿਗੁਰੂ ਜੀ ਦਾ ਕੀ ਸਰੂਪ ਹੈ, ਗੁਰੂ ਨਾਨਕ ਜੀ ਫਰਮਾਂਉਦੇ ਹਨ ਕਿ ਵਾਹਿਗੁਰੂ ਨੂੰ ਕੋਈ ਜਾਣ ਨਹੀ ਸਕਦਾ (ਅਲੱਖ), ਆਪ ਜੀ ਬੈਅੰਤ ਹਨ(ਅਪਾਰ), ਮਨ ਦੀ ਪਹੁੰਚ ਤੋ ਪਰੇ(ਅਗਮ), ਅਸੀਂ ਉਹਨਾਂ ਨੂੰ ਆਪਣੀਆਂ ਅੱਖਾਂ ਨਾਲ ਨਹੀ ਵੇਖ ਸਕਦੇ, ਪਕੜ ਨਹੀ ਸਕਦੇ (ਅਗੋਚਰ), ਕਾਲ ਤੋ ਰਹਿਤ ਹਨ(ਅਕਾਲ), ਆਪ ਨੇ ਹੀ ਅਕਾਲ ਬਣਾਇਆ ਹੋਇਆ ਹੈ, ਵਾਹਿਗੁਰੂ ਜੀ ਕਰਮ ਦੇ ਅਧੀਨ ਨਹੀ ਹਨ (ਨ ਕਰਮਾ), ਨਾ ਕੋਈ ਉਸਦੀ ਜਾਤੀ, ਨਾ ਹੀ ਉਸ ਦਾ ਕੋਈ ਧਰਮ, ਨਾ ਉਸਦਾ ਕੋਈ ਰੰਗ ਹੈ, ਨਾ ਹੀ ਉਸ ਦਾ ਕਦੇ ਜਨਮ ਹੋਇਆ ਹੈ। ਪਰ ਕਈ ਵਾਰ ਸਾਨੂੰ ਭੁਲਿਆਂ ਨੂੰ ਸਮਝਾਉਣ ਵਾਸਤੇ ਵਾਹਿਗੁਰੂ ਜੀ ਮਨੁੱਖ ਦਾ ਚੋਲਾ ਲੈ ਕੇ ਸਾਨੂੰ ਸਮਝਾਉਂਦੇ ਹਨ, ਨਹੀ ਤਾਂ ਅਸੀਂ ਕਦੇ ਵੀ ਸਮਝ ਨਾ ਸਕੀਏ। ਵਾਹਿਗੁਰੂ ਆਪਣੇ ਆਪ ਵਿੱਚ ਸ਼ਕਤੀਮਾਨ ਹਨ, ਉਹਨਾਂ ਨੂੰ ਕੋਈ ਸਾਹਿeਤਾ ਦੀ, ਜਾਂ ਕਿਸੀ ਸਲਾਹ ਦੀ ਲੋੜ ਨਹੀ ਹੈ। ਆਪ ਸੂਰਜਾਂ ਦੇ ਸੂਰਜ ਹੋ। ਵਾਹਿਗੁਰੂ ਇਹੋ ਜਿਹੇ ਸੂਰਜ ਹਨ ਕਿ ਅੱਖਾਂ ਵਾਲੇ ਨੂੰ ਅਤੇ ਅੰਨੇ ਨੂੰ ਭੀ ਦਿਸਦੇ ਹਨ। ਵਾਹਿਗੁਰੂ ਜੀ ਨੂੰ ਨਾਂ ਹੀ ਕਿਸੇ ਦਾ ਡਰ ਹੈ ਅਤੇ ਨਾਂ ਹੀ ਕਿਸੇ ਨੂੰ ਡਰਾਉਦੇ ਹਨ, ਨਾਂ ਹੀ ਉਹਨਾਂ ਨੂੰ ਕਿਸੇ ਦਾ ਭਰਮ ਹੈ, ਉਹ ਸਤੋ ਸੱਤ ਹਨ, ਆਪ ਆਪਣੀ ਬਣਾਈ ਹੋਈ ਮਾਇਆ ਵਿੱਚ ਰਹਿੰਦੇ ਹੋਏ ਭੀ ਨਿੰਰਜਨ ਹਨ (ਮਾਇਆ ਤੋ ਰਹਿਤ ਹੈ)। ਆਪ ਸਾਡੇ ਨੀਚ ਅਤੇ ਮਾੜੇ ਕਰਮਾਂ ਨੂੰ ਦੇਖਦੇ ਹਨ ਪਰ ਫੇਰ ਭੀ ਸੰਭਾਲਦੇ ਹਨ, ਸਾਡੇ ਵਿਚ ਵਰਤਦੇ ਹੋਏ ਭੀ ਉਹ ਸੱਚ ਸਰੂਪ ਹਨ, ਉਹ ਕਦੇ ਮੈਲਾ ਨਹੀ ਹੁੰਦੇ। ਨਾਂ ਹੀ ਵਾਹਿਗੁਰੂ ਜੀ ਦਾ ਕੋਈ ਮਾਤਾ ਪਿਤਾ, ਕੋਈ ਬੱਚਾ, ਨਾਂ ਹੀ ਕੋਈ ਪਤਨੀ ਹੈ।ਨਾਂ ਹੀ ਵਾਹਿਗੁਰੂ ਜੀ ਦੀ ਕੋਈ ਕੁਲ,  ਜਾਤੀ (ਬੇਦੀ, ਸੋਢੀ, ਸੂਰਿਆ ਬੰਸ਼ੀ, ਚੰਦਰਮਾ ਬੰਸ਼ੀ, ਆਦਿਕ) ਹੈ। ਵਾਹਿਗੁਰੂ ਨੂੰ ਤਿਲ ਮਾਤ੍ਰ ਭੀ ਨਾ ਕੋਈ ਕਾਮ, ਨਾ ਹੀ ਕਰੋਧ, ਨਾ ਮਾਇਆ ਦਾ ਲੋਭ, ਨਾ ਮੋਹ ਤੇ ਨਾ ਅੰਹਕਾਰ ਹੈ। ਕੋਈ ਭੀ ਵਾਹਿਗੁਰੂ ਜੀ ਦੇ ਸਾਰੇ ਗੁਣਾ ਨੂੰ ਨਹੀ ਦੱਸ ਸਕਦਾ ਅਤੇ ਨਾਂ ਹੀ ਵਾਹਿਗੁਰੂ ਜੀ ਦਾ ਅਕਾਰ ਦੱਸ ਸਕਦਾ ਹੈ। ਵਾਹਿਗੁਰੂ ਜੀ ਤਾਂ ਸਭ ਦੇ ਮਾਲਕ ਹਨ।ਨਾਂ ਹੀ ਵਾਹਿਗੁਰੂ ਜੀ ਦਾ ਕੋਈ ਰੂਪ, ਵਰਨ, ਜਾਤੀ, ਰੇਖ ਤੇ ਭੇਖ ਹੈ।ਆਪ ਜੀ ਨੇ ਸਾਰੇ ਜੀਅ ਜੰਤ ਉਪਾਏ ਹਨ ਤੇ ਉਹਨਾਂ ਨੂੰ ਜੀਵਨ, ਭੋਜਨ  ਦਿੰਦੇ ਹੋ ਤੇ ਲਾਜ ਰਖਦੇ ਹੋ। ਫੇਰ ਉਹਨਾਂ ਨੂੰ ਆਪ ਹੀ ਮੁਕਾ ਦੇਂਦੇ ਹੋ। ਕੋਈ ਭੀ ਅਸਥਾਨ ਤੇ ਜੀਵ ਨਹੀ ਹਨ, ਜਿਸ ਵਿੱਚ ਵਾਹਿਗੁਰੂ ਜੀ ਆਪ ਮੌਜੂਦ ਨਾ ਹੋਣ, ਆਪ ਜੀ ਸਭ ਵਿੱਚ ਲੁਕੇ ਹੋਏ ਸੁੱਚੇ ਤੇ ਨਿਰਲੇਪ ਹਨ। ਚੌਰਾਸੀ ਲੱਖ ਜੂਨ ਆਪ ਜੀ ਨੂੰ ਲੱਭ ਨਹੀ ਸਕਦੀ ਕੇਵਲ ਮਨੁੱਖ ਚੋਲਾ ਹੈ ਜਿਸ ਵਿੱਚ ਵਾਹਿਗੁਰੂ ਜੀ ਨੂੰ ਮਿਲਿਆ ਜਾ ਸਕਦਾ ਹੈ। ਗੁਰੂ ਨਾਨਕ ਜੀ ਨੇ ਭਾਈ ਲਹਿਣੇ ਜੀ ਨੂੰ ਕਿਹਾ ਕਿ ਜੇ ਤੂੰ ਮੇਰਾ ਲਹਿਣਾ ਹੈਂ ਤੇ ਫਿਰ ਮੈਂ ਤੇਰਾ ਦੇਣਾ ਹੈ। ਗੁਰੂ ਜੀ ਤਾਂ ਦਾਤਾ ਹਨ ਪਰ ਸਾਡੇ ਕੋਲ ਲੇਣ ਵਾਲੀ ਮੱਤ ਨਹੀ ਹੈ, ਤੇ ਨਾਂ ਹੀ ਉਹ ਝੋਲੀ ਹੈ। ਗੁਰੂ ਨਾਨਕ ਜੀ ਕਹਿੰਦੇ ਹਨ ਕਿ ਇਹੋ ਜਿਹੇ ਵਾਹਿਗੁਰੂ ਜੀ, ਜੋ ਦਿਆਲੂ ਤੇ ਕਿਰਪਾਲੂ ਹਨ, ਮੈਂ ਉਸ ਤੋਂ ਵਾਰੇ ਵਾਰੇ ਜਾਂਦਾ ਹਾਂ।ਜੋ ਕੁਛ ਭੀ ਮੇਰਾ ਹੈ ਜਾਂ ਜਿਸਨੂੰ ਮੈਂ ਆਪਣਾ ਸਮਝਦਾ ਹਾਂ, ਮੈਂ ਸਭ ਕੁਛ ਉਸ ਤੇ ਕੁਰਬਾਣ ਕਰ ਦੇਵਾਂ। ਜਿਸ ਤਰਾਂ ਪੰਜਾਂ ਪਿਆਰਿਆਂ ਨੇ ਆਪਣਾ ਸਭ ਕੁਛ ਗੁਰੂ ਗੋਬਿੰਦ ਸਿੰਘ ਜੀ (ਗੁਰੂ ਨਾਨਕ ਜੀ ਦੇ ਸਰੂਪ) ਅੱਗੇ ਧਰ ਦਿੱਤਾ ਤੇ ਮਾਇਆ ਦੇ ਜਗਤ ਵਿਚੋ ਜਾਗ ਗਏ, ਆਗਿਆ ਵਿੱਚ ਰਹਿ ਕੇ ਸੇਵਾ ਤੇ ਸਿਮਰਨ ਕੀਤਾ। ਗੁਰੂ ਜੀ ਆਪ ਉਹਨਾਂ ਪੰਜਾ ਪਿਆਰਿਆਂ ਵਿੱਚ ਪਰਗਟ ਹੋ ਗਏ। ਗੁਰੂ ਜੀ ਦੱਸਦੇ ਹਨ ਜੋ ਵਾਹਿਗੁਰੂ ਜੀ ਨੂੰ ਮਿਲਣਾ ਚਾਹੁੰਦਾ ਹੈ ਉਹ ਗੁਰੂ ਦੇ ਦਿੱਤੇ ਹੋਏ ਗੁਰੂ ਮੰਤਰ ਪ੍ਰੇਮ ਨਾਲ ਜਪੇ ਤੇ ਸੱਚ ਦੀ ਕਮਾਈ ਕਰੇ, ਮਨ ਤੇ ਤਨ ਨੂੰ ਪਵਿੱਤਰ ਰੱਖੇ ਤੇ ਉਸ ਵਿੱਚ ਵਾਹਿਗੁਰੂ ਪ੍ਰਗਟ ਹੋ ਜਾਂਦੇ ਹਨ। ਪਰ ਇਹ ਨਾਮ ਜਪਣ ਵਾਲੇ ਪਿਆਰੇ, ਬੈਰਾਗੀ, ਤਿਆਗੀ ਵਿਰਲੇ ਹੀ ਹਨ। ਬੰਦਗੀ ਕਰਕੇ ਭਾਗਾਂ ਵਾਲੇ ਸਿੱਖ ਚੌਥੇ ਪੜਾਵ ਤੇ ਪਹੁੰਚ ਜਾਂਦੇ ਹਨ ਜਿਥੇ ਸਿਮਰਨ ਦਾ ਨਸ਼ਾ ਹੋ ਜਾਂਦਾ ਹੈ। ਪੰਜਵੇ ਪੜਾਵ ਤੇ ਜਾਣਾ ਮੁਸ਼ਕਲ ਹੈ ਕਿਉਕਿ ਉਥੇ ਤਿਲਕਨ-ਬਾਜੀ ਹੈ। ਜਿਹੜਾ ਪੰਜਵੇ ਪੜਾਵ ਵਿੱਚ ਚਲੇ ਜਾਂਦਾ ਹੈ ਉਹ ਵਾਹਿਗੁਰੂ ਵਿੱਚ ਲੀਨ ਹੋਣ ਦੇ ਕਾਬਲ ਹੋ ਜਾਂਦਾ ਹੈ ਚਾਹੇ ਇਸ ਮਨੁੱਖਾ ਜਨਮ ਵਿੱਚ ਹੋ ਜਾਏ, ਜਾਂ ਦੂਸਰੇ ਜਨਮ ਵਿੱਚ, ਕਦੇ ਭੀ ਆਉਣ ਵਾਲੇ ਸਮੇਂ ਵਿੱਚ ਹੋ ਜਾਏ। ਅੰਮ੍ਰਿਤਸਰ ਵਿੱਚ ਸੰਤੋਖਸਰ ਹੈ ਜਿਸ ਵਿੱਚ ਸੰਤੋਖਾ ਜੋਗੀ ਸੀ, ਧਿਆਨ ਲਗਾ ਕੇ ਸਤਿਜੁਗ ਤੋ ਬੈਠਾ ਸੀ, ਉਸਨੂੰ ਆਪਣੇ ਗੁਰੂ ਜੀ ਦੀ ਆਗਿਆ ਸੀ ਕਿ ਕਲਿਜੁਗ ਵਿੱਚ ਜਦ ਤੈਨੂੰ ਗੁਰੂ ਨਾਨਕ ਜੀ ਦਰਸ਼ਨ ਹੋਣਗੇ ਤਾਂ ਤੇਰੀ ਮੁਕਤੀ ਹੋਵੇਗੀ। ਜਦ ਗੁਰੂ ਅਰਜਨ ਦੇਵ ਜੀ ਉਸ ਅਸਥਾਨ ਤੇ ਅੰਮ੍ਰਿਤਸਰ ਤਲਾਬ ਲਈ ਮਿੱਟੀ ਪਟਵਾਉਣ ਲੱਗੇ, ਉਸ ਸਮੇਂ ਇਹ ਜੋਗੀ ਉਸੀ ਜਗਾਹ ਤੇ ਆਪਣੀ ਗੁਫਾ ਅੰਦਰ ਬੈਠਾ ਸੀ। ਗੁਰੂ ਸਾਹਿਬ ਜੀ ਨੇ ਸੰਤੋਖਾ ਜੋਗੀ ਨੂੰ ਬੜੇ ਪਿਆਰ ਨਾਲ ਉਸ ਗੁਫਾ ਵਿਚੋਂ ਬਾਹਰ ਨਿਕਾਲਿਆ। ਕਿਉਂਕਿ ਉਸਦਾ ਸ਼ਰੀਰ ਸੁਕ ਗਿਆ ਸੀ, ਗੁਰੂ ਜੀ ਨੇ ਉਸਦੀਆਂ ਪੈਰਾਂ ਦੀ ਤਲੀਆਂ ਵਿੱਚ ਗਊ ਦਾ ਘਿਉ ਲਗਾਇਆ, ਬੜੀ ਮੇਹਰ ਨਾਲ ਜਦ ਉਸਦੇ ਸੁਵਾਸ ਆਏ ਤਾਂ ਉਸਨੇ ਆਪਣੀਆਂ ਅੱਖਾਂ ਖੋਲੀਆਂ।ਉਸਨੇ ਪਹਿਲੀ ਗਲ ਇਹ ਪੁਛੀ ਕਿ ਇਹ ਜੁਗ ਕਿਹੜਾ ਹੈ ਗੁਰੂ ਜੀ ਦੇ ਦਸਿਆ ਕਿ ਕਲਜੁਗ ਹੈ। ਫੇਰ ਦੂਸਰੀ ਗਲ ਜੋਗੀ ਜੀ ਨੇ ਪੁਛੀ ਕਿ ਗੁਰੂ ਨਾਨਕ ਜੀ ਦਾ ਅਵਤਾਰ ਹੋ ਚੁੱਕਾ ਹੈ, ਗੁਰੂ ਅਰਜਨ ਨੇ ਬੜੀ ਨਿਮਰਤਾ ਨਾਲ ਕਿਹਾ ਕਿ ਹਾਂ ਜੀ, ਗੁਰੂ ਨਾਨਕ ਜੀ ਦਾ ਅਵਤਾਰ ਹੋ ਚੁੱਕਾ ਹੈ ਤੇ ਅਸੀਂ ਗੁਰੂ ਨਾਨਕ ਜੀ ਦੇ ਦਾਸ ਹਾਂ, ਤੇ ਉਹਨਾਂ ਦੀ ਗੱਦੀ ਦੇ ਝਾੜੂਵਰਦਾਰ ਹਾਂ। ਜੋਗੀ ਜੀ ਕਹਿਣ ਲੱਗੇ ਕਿ ਬਸ ਫਿਰ ਮੇਰੀ ਭਗਤੀ ਪੂਰੀ ਹੋ ਗਈ, ਮੈਂ ਬਸ ਆਪ ਜੀ ਦਾ ਦਰਸ਼ਨ ਕਰਨਾ ਸੀ। ਗੁਰੂ ਜੀ ਨੇ ਉਸ ਅਸਥਾਨ ਤੇ ਸੰਤੋਖਾ ਜੋਗੀ ਦੀ ਪਵਿੱਤਰ ਯਾਦ ਵਿੱਚ ਸੰਤੋਖਸਰ ਗੁਰੂਦੁਆਰੇ ਤੇ ਸਰੋਵਰ ਭੀ ਬਣਾਇਆ ਹੈ।
ਨਾਮ ਜਪਣ ਵਾਲਿਆ ਦੇ ਨਾਮ ਜਪ ਜਪ ਕੇ ਮਸਤਕ ਤੇ ਨਿਸ਼ਾਨ ਹੁੰਦਾ ਹੈ ਤੇ ਇਸ ਨਿਸ਼ਾਨ ਕਾਰਨ ਹੀ ਦਰਗਹ ਵਿੱਚ ਪਹਿਚਾਣੇ ਜਾਂਦੇ ਹਨ ਤੇ ਮੁਕਤ ਹੋ ਜਾਂਦੇ ਹਨ ਅਤੇ ਜਿਨਾਂ ਦੇ ਨਿਸ਼ਾਨ ਨਹੀ ਹੁੰਦਾ, ਜਿਸ ਤਰਾਂ ਦੀ ਇੱਛਾ ਮਰਨ ਸਮੇਂ ਕੀਤੀ ਹੁੰਦੀ ਹੈ ਉਸੇ ਤਰਾਂ ਦਾ ਫੇਰ ਜਨਮ ਮਿਲਦਾ ਹੈ।
ਹੋਰ ਕੋਈ ਸੰਸਾਰਿਕ ਚੀਜ਼ ਸਾਡੇ ਨਾਲ ਨਹੀ ਜਾਂਦੀ ਬਸ ਜਪਿਆ ਹੋਇਆ ਨਾਮ ਹੀ ਜਾਂਦਾ ਹੈ। ਜਪਿਆ ਹੋਇਆ ਨਾਮ ਭੀ ਉਸ ਗੁਰਸਿਖ ਦਾ ਨਾਲ ਜਾਂਦਾ ਹੈ ਜਿਹੜਾ ਗੁਰੂ ਦੀ ਹਾਜ਼ਰੀ ਵਿੱਚ ਜਪਦਾ ਹੈ। ਕਈਆਂ ਨੂੰ ਨਾਮ ਜਪ ਕੇ ਰਿਧੀਆਂ ਤੇ ਸਿਧੀਆਂ ਮਿਲ ਜਾਂਦੀਆ ਹਨ। ਉਹ ਹੋਰਨਾਂ ਦਾ ਭਲਾ ਤਾਂ ਕਰਦੇ ਹਨ ਪਰ ਉਹਨਾਂ ਦਾ ਜਪਿਆ ਹੋਇਆ ਨਾਮ ਨਾਲ ਨਹੀ ਜਾਂਦਾ ਕਿਉਕਿ ਉਹ ਇਥੇ ਹੀ ਖਾਰਜ ਹੋ ਜਾਂਦਾ ਹੈ।ਜਪਿਆ ਹੋਇਆ ਸ਼ਬਦ ਸਾਡਾ ਗੁਰੂ, ਸਾਡੇ ਨਾਲ ਹੀ ਜਾਂਦਾ ਹੈ। ਗੁਰੂ ਹੀ ਸਾਨੂੰ ਕਰਮ ਤੋਂ ਰਹਿਤ ਕਰਦੇ ਹਨ, ਗੁਰੂ ਜੀ ਹੀ ਸਾਡੇ ਮਨ ਨੂੰ ਮੁਕਾ ਕੇ ਸਾਨੂੰ ਮੋਕਸ਼ ਦਿੰਦੇ ਹਨ, ਗੁਰੂ ਜੀ ਹੀ ਸਾਨੂੰ ਗਿਆਨ ਬਖਸ਼ਦੇ ਹਨ, ਗੁਰੂ ਜੀ ਹੀ ਸਾਨੂੰ ਆਗਿਆ ਚੱਕਰ ਵਿੱਚ ਰਖ ਕੇ ਬਿੰਦੂ ਮਾਤਰ ਬਣਾ ਕੇ ਸਾਡਾ ਦਸਮ ਦੁਆਰ ਖੋਲਦੇ ਹਨ ਤੇ ਗੁਰੂ ਜੀ ਹੀ ਸਾਨੂੰ ਇਹ ਸੋਝੀ ਦਿੰਦੇ ਹਨ ਕਿ ਹੁਣ ਜਿਸ ਜਗਾਹ ਤੇ ਤੂੰ ਟਿਕਿਆ ਹੋਇਆ ਹੈ ਉਹ ਗੋਬਿੰਦ ਹੈ, ਗੋਬਿੰਦ ਹੈ, ਸਭ ਗੋਬਿੰਦ, ਗੋਬਿੰਦ ਹੈ।

Alakh Apaar Aganm Agochar Naa This Kaal N Karamaa ||

अलख अपार अगम अगोचर ना तिसु कालु न करमा ॥

He is unknowable, infinite, unapproachable and imperceptible. He is not subject to death or karma.

Click 597 Vikas Puri  9th Nov
2014 
 

ਸਦਾ ਸਦਾ ਜਪੀਐ ਪ੍ਰਭ ਨਾਮ ॥

ਵਾਹਿਗੁਰੂ ਜੀ ਸੱਚ ਹਨ ਅਤੇ ਸੱਚ ਦਾ ਜਾਪ ਕਰਨਾ ਇਹ ਗੁਰੂ ਨਾਨਕ ਜੀ ਦੀ ਸਿੱਖ ਨੂੰ ਆਗਿਆ ਹੈ। ਕੀਰਤਨ ਮਨ ਜੋੜਨ ਲਈ ਇਕ ਬਹੁਤ ਵਧੀਆ ਸਾਧਨ ਹੈ ਤੇ ਗੁਰੂ ਕੀ ਬਾਣੀ ਦੀ ਕਥਾ ਬੜੀ ਉਤਮ ਹੈ। ਇਸ ਨੂੰ ਸੁਣਿਆਂ ਇਹ ਪਤਾ ਚਲਦਾ ਹੈ ਕਿ ਸਾਡਾ ਮਨ ਕੈਸਾ ਹੈ ਤੇ ਅਸੀਂ ਕੈਸੇ ਹਾਂ ਤੇ ਇਹ ਭੀ ਪਤਾ ਚਲਦਾ ਹੈ ਕਿ ਅਸੀਂ ਮਨੁੱਖਾ ਜੀਵਨ ਵਿਚ ਕਿਉ ਆਏ ਹਾਂ, ਅਤੇ ਇਥੇ ਆਉਣ ਦਾ ਕੀ ਮਕਸਦ ਹੈ। ਜਿਹੜੇ ਸਿੱਖ ਪਿਆਰੇ ਗੁਰੂ ਮਹਾਰਾਜ ਦੀ ਚਰਨੀ ਲਗਦੇ ਹਨ, ਜਦੋਂ ਗੁਰੂ ਕਿਰਪਾ ਕਰਕੇ ਨਾਮ ਦੀ ਦਾਤ ਦਿੰਦੇ ਹਨ ਤਾਂ ਗੁਰੂ ਮਹਾਰਾਜ ਜੀ, ਸਿੱਖ ਦੇ ਮਨ ਨੂੰ ਸਹਿਜ ਵਿਚ ਟਿਕਣ ਦਾ ਉਪਦੇਸ਼ ਦਿੰਦੇ ਹਨ। ਸਹਿਜ ਜੀਵਨ ਵਿਚ ਸਿੱਖ ਅੱਖਾਂ ਨਾਲ ਦੇਖਦਾ ਹੈ, ਪਰ ਬੁਰਾ ਨਹੀ ਦੇਖਦਾ। ਕੰਨਾਂ ਰਾਹੀਂ ਸੁਣਦਾ ਹੈ, ਪਰ ਬੁਰਾ ਅਤੇ ਨਿੰਦਾ ਨਹੀ ਸੁਣਦਾ। ਰਸਨਾ ਨਾਲ ਮਿੱਠਾ ਹੀ ਬੋਲਦਾ ਹੈ। ਨੱਕ ਰਾਹੀਂ ਨਾ ਦੁਰਗੰਧ ਅਤੇ ਨਾਹੀ ਸੁਗੰਧ ਸੁੰਘਦਾ ਹੈ, ਸਗੋਂ ਸੁਬਾਵਕ ਹੀ ਜੋ ਖਸ਼ਬੂ ਆਉਦੀ ਹੈ ਉਸਨੂੰ ਹੀ ਸੁੰਘਦਾ ਹੈ। ਸੁਬਾਵਕ ਜੋ ਮਿਲ ਜਾਵੇ ਉਸ ਨੂੰ ਗ੍ਰਹਿਣ ਕਰ ਲੈਦਾਂ ਹੈ। ਜੋ ਸਮਾਂ ਬੀਤ ਗਿਆ ਹੈ ਉਹ ਬਦਲ ਨਹੀ ਸਕਦਾ। ਜਿਹੜਾ ਆਉਣ ਵਾਲਾ ਸਮਾਂ ਹੈ ਉਹ ਜਿਵੇਂ ਹੁਣ ਬਤਾਉਗਾ ਉਵੈ ਹੀ ਬੀਤਣਾ ਹੈ। ਇਸ ਲਈ ਜੇ ਹੁਣ ਅਸੀਂ ਇਸ ਸ਼ਰੀਰ ਤੇ ਮਨ ਦਾ ਸਤ-ਉਪਜੋਗ ਕਰੀਏ (ਜਿਸ ਸ਼ਰੀਰ ਨੇ ਸਾਡੇ ਪਾਸ ਹਮੇਸ਼ਾ ਨਹੀ ਰਹਿਣਾ) ਤੇ ਗੁਰੂ ਦੀ ਮਿਹਰ ਦੇ ਪ੍ਰਸ਼ਾਦ ਨੂੰ ਗ੍ਰਹਿਣ ਕਰਨ ਲਈ ਪ੍ਰੇਮ ਨਾਲ ਵਾਹਿਗੁਰੂ ਦਾ ਮਿੱਠਾ ਨਾਮ ਅਪਣੀ ਹੀ ਰਸਨਾ ਨਾਲ ਰਸ ਲੈ ਲੈ ਕੇ ਬੋਲੀਏ, ਤੇ ਮਿੱਠੇ ਗੁਰੂ ਨਾਨਕ ਜੀ ਦੇ ਦਰਸ਼ਨ ਦਾ ਚਾਅ ਅੱਖਾਂ ਵਿਚ ਤੇ ਮਨ ਵਿਚ ਰੱਖ ਲਈਏ, ਹੱਥਾਂ ਨਾਲ ਗੁਰੂ ਦੀ ਸੇਵਾ ਕਰੀਏ, ਸਾਧ ਸੰਗਤ (ਜਿਨਾਂ ਨੇ ਅਪਣੇ ਮਨ ਨੂੰ ਸਾਧ ਲਿਆ ਹੈ) ਦੀ ਸੇਵਾ ਕਰੀਏ। ਇਸ ਸੰਗਤ ਵਿਚ ਗੁਰੂ ਨਾਨਕ ਹਜੂਰ ਜੀ ਛੁਪੀ ਬੈਠਾ ਹਨ, ਗੁਰੂ ਤਾਂ ਸਾਨੂੰ ਦੇਖ ਰਿਹੇ ਹਨ ਪਰ ਸਾਡੀ ਮੱਨਮੱਤ ਕਾਰਨ ਸਾਨੂੰ ਗੁਰੂ ਨਹੀ ਦਿਖਦਾ। ਜਦੋਂ ਗੁਰੂ ਜੀ ਬਹੁਤ ਮਿਹਰਵਾਨ ਹੁੰਦੇ ਹਨ ਤਾਂ ਗੁਰੂ ਜੀ ਮਨ ਵਿਚੋਂ ਹਉਮੇਂ ਕੱਢ ਦਿੰਦੇ ਹਨ ਤੇ ਮਨ ਨਾਮ ਦਾ ਅਧਾਰ ਲੈ ਕੇ ਸਹਿਜ ਵਿੱਚ ਟਿਕ ਜਾਂਦਾ ਹੈ। ਸਿੱਖ ਗੁਰੂ ਦੇ ਚਰਨਾਂ ਨਾਲ ਲਗ ਕੇ ਗੁਰੂ ਦੇ ਦਾਸ ਹੋ ਕੇ ਕਰਨਹਾਰ ਵਾਹਿਗੁਰੂ ਨੂੰ ਪਹਿਚਾਣ ਲੈਂਦਾ ਹੈ। ਸਿੱਖ ਤੇ ਗੁਰੂ ਵਿਚ ਕੋਈ ਹਿਸਾਬ ਨਹੀ ਰਹਿ ਜਾਂਦਾ, ਸਿੱਖ ਦੇ ਆਪਣੇ ਕਰਮਾਂ ਦਾ ਹਿਸਾਬ ਭੀ ਖਤਮ ਹੋ ਜਾਂਦਾ ਹੈ ਤੇ ਸਿੱਖ ਨੂੰ ਆਤਮਾ ਦਾ ਗਿਆਨ ਹੋ ਜਾਂਦਾ ਹੈ ਕਿ ਮੇਰੇ ਗੁਰੂ ਤੋਂ ਬਿਨਾਂ ਇਸ ਜਗਤ ਵਿਚ ਹੋਰ ਹੈ ਹੀ ਨਹੀ। ਜਿਸ ਸਿੱਖ ਦੇ ਅੰਦਰ ਗੁਰੂ ਜੀ ਆ ਟਿਕਦੇ ਹਨ, ਉਸ ਬਖਸ਼ੇ ਹੋਏ ਸਿੱਖ ਨੂੰ ਜੋ ਅੰਨਦ ਹੁੰਦਾਂ ਹੈ ਉਹ ਅਵਰਨੀਆ ਹੈ। ਜਿਸ ਤਰਾਂ ਗੁੰਗੇ ਨੂੰ ਗੁੜ ਦੇ ਦਿਉ ਤੇ ਪੁਛੋ ਕਿ ਉਹ ਕਿੰਨਾਂ ਮਿੱਠਾ ਹੈ ਤਾਂ ਉਹ ਇਸਦੀ ਮਿਠਾਸ ਨੂੰ ਦੱਸ ਨਹੀ ਪਾਉਗਾ। ਉਸੇ ਤਰਾਂ ਉਸ ਸਿੱਖ ਦੇ ਚਹੇਣ ਚੱਕਰ ਤੋਂ, ਉਸ ਦੀ ਚਾਲ ਤੋਂ, ਉਸ ਦੇ ਸਹਿਜ ਸੁਭਾਅ ਤੇ ਵਿਹਾਰ ਕਾਰਨ ਹੀ ਇਹ ਪਤਾ ਚਲਦਾ ਹੈ ਕਿ ਇਸ ਸਿੱਖ ਦੇ ਹਿਰਦੇ ਵਿਚ ਆਪ ਗੁਰੂ ਨਾਨਕ ਜੀ ਪਰਗਟ ਹੋ ਗਏ ਹਨ। ਇਸ ਸਿੱਖ ਦੇ ਮਨ ਵਿਚ ਮਾਇਆ ਲੇਸ਼ ਮਾਤਰ ਨਹੀ ਰਹਿ ਗਈ, ਕੋਈ ਅੰਧੇਰਾ, ਭਰਮ ਲੇਸ਼ ਮਾਤਰ ਨਹੀ ਰਹਿ ਗਿਆ ਅਤੇ ਸਿੱਖ ਹੁਣ ਮਾਇਆ ਦਾ ਦਾਸ ਨਹੀ ਹੈ। ਜੋ ਕੁਛ  ਵਾਹਿਗੁਰੂ ਜੀ ਕਰਦੇ ਹਨ, ਉਸ ਨੂੰ ਆਪਣੇ ਮਨ ਵਿਚ ਭਲਾ ਕਰ ਕੇ ਮਨ ਲਈਏ ਤੇ ਕਦੀ ਨਾ ਆਖੀਏ ਕਿ ਇਹ ਕੰਮ ਚੰਗਾ ਨਹੀ ਹੋਇਆ। ਜੇ ਕਦੇ ਕਿਸੇ ਹੋਰ ਦਾ ਨੁਕਸਾਨ ਹੋ ਜਾਵੇ ਤਾਂ ਉਥੇ ਚੁੱਪ ਹੋ ਜਾਉ, ਦੂਸਰੇ ਨੂੰ ਕਦੇ ਵੀ ਇਹ ਨਾ ਕਹੋ ਕਿ ਇਹ ਭਲਾ ਹੀ ਹੋਇਆ ਹੈ।ਕੜਵਾ ਸੱਚ ਕਹਿ ਕੇ ਦੁਖੀ ਹੋਏ ਨੂੰ ਹੋਰ ਦੁਖੀ ਨਾ ਕਰੋ।ਜੋ ਵਾਹਿਗੁਰੂ ਕਰਨ ਉਸ ਨੂੰ ਆਪਣੇ ਮਨ ਵਿਚ ਭਲਾ ਕਰਕੇ ਮੰਨੋ ਤੇ ਹਰੇਕ ਹਾਲਤ ਵਿਚ ਗੁਰੂ ਜੀ ਨਾਲ ਜੁੜੇ ਰਹੋ।
ਜਦ ਗੁਰੂ ਨਾਨਕ ਜੀ ਮੱਕੇ ਗਏ ਤਾਂ ਉਥੇ ਕਾਜ਼ੀ ਨੇ ਕਿਹਾ ਕਿ ਆਪ ਮੱਕੇ ਵੱਲ ਪੈਰ ਕਰਕੇ ਸੁੱਤੇ ਹੋਏ ਹੋ ਤਾਂ ਗੁਰੂ ਨਾਨਕ ਹਜ਼ੂਰ ਜੀ ਕਹਿਣ ਲੱਗੇ, ਮੇਰੇ ਭਾਈ, ਮੇਰੇ ਵੀਰ, ਮੈਂ ਬਹੂਤ ਦੂਰੋਂ ਆਇਆ ਹਾਂ, ਮੇਰੇ ਮਨ ਵਿਚ ਖੁਦਾ ਨੂੰ ਦੇਖਨ ਦੀ ਬੜੀ ਚਾਹ ਹੈ, ਮੈਨੂੰ ਨਹੀ ਪਤਾ ਮੈਂ ਕਿਸ ਪਾਸੇ ਪੈਰ ਕਰਕੇ ਸੁੱਤਾ ਹਾਂ। ਜਿਸ ਪਾਸੇ ਮੇਰਾ ਖੁਦਾ ਨਹੀ ਹੈ ਉਸ ਪਾਸੇ ਵੱਲ ਮੇਰੇ ਪੈਰ ਕਰਦੇ। ਇਹ ਬਹੁਤ ਬੜਾ ਉਪਦੇਸ਼ ਹੈ। ਕਾਜ਼ੀ ਜੀ ਨੂੰ ਇਹ ਉਪਦੇਸ਼ ਮਿਲ ਗਿਆ ਕਿ ਮੱਕਾ ਤਾਂ ਮਨ ਦੇ ਅੰਦਰ ਹੀ ਹੈ,ਵਾਹਿਗੁਰੂ ਤਾਂ ਸਾਡੇ ਅੰਦਰ ਹੈ ਅਤੇ ਹਰ ਜਗਾ੍ਹ ਵਿਆਪਕ ਹੈ, ਗੁਰੂ ਮਿਲਾਵਨਹਾਰਾ ਹੈ ਇਸ ਕਰਕੇ ਵਾਹਿਗੁਰੂ ਜੀ ਨਾਮ ਨੂੰ ਪ੍ਰੇਮ ਨਾਲ ਪੁਕਾਰੋ।
ਆਪਣਾ ਤਾਂ ਕੁਛ ਹੈ ਨਹੀ, ਨਾ ਹੀ ਕੋਠੀ, ਪਰਿਵਾਰ, ਸ਼ਰੀਰ, ਮੱਤ, ਤਲੀਮ ਆਦਿ। ਹਰੇਕ ਚੀਜ਼ ਜੋ ਆਪਣੀ ਕਹਿੰਦਾ ਹਾਂ ਉਹ ਤਾਂ ਛੁਟ ਹੀ ਜਾਣੀ ਹੈ ਤੇ ਆਪਣਾ ਕੌਣ ਹੈ, ਜੋ ਸਾਡਾ ਆਪਣਾ ਹੈ ਉਹ ਸਾਡੇ ਅੰਦਰ ਹੀ ਬੈਠਾ ਹੈ, ਇਹ ਸ਼ਰੀਰ ਵਾਹਿਗੁਰੂ ਜੀ ਨੇ ਆਪ ਬਣਾਇਆ ਹੈ ਤੇ ਵਾਹਿਗੁਰੂ ਆਪ ਹੀ ਇਸਦੇ ਅੰਦਰ ਬੈਠੇ ਹਨ। ਵਾਹਿਗੁਰੂ ਸਾਡੇ ਹੋਰ ਕੋਲ ਹੋ ਗਏ ਹਨ ਕਿ ਮੇਰੇ ਬੱਚੇ ਨੇ ਮੈਨੂੰ ਭੁਲ ਜਾਂਣਾ ਹੈ ਇਸ ਕਰਕੇ ਮੇ ਅਪਣੇ ਬੱਚੇ ਨੂੰ ਜਲਦੀ ਮਿਲ ਸਕਾ। ਜੋ ਕੁਛ ਗੁਰੂ ਜੀ ਨੇ ਦਿੱਤਾ ਹੈ ਉਹ ਉਸ ਦੀ ਅਮਾਨਤ ਸਮਝ ਕੇ ਵਰਤੋ, ਉਸ ਨੂੰ ਆਪਣੀ ਨਾ ਸਮਝੋ। ਆਪਣਾ ਤਾਂ ਬਸ ਗੁਰੂ ਨਾਨਕ ਹਜ਼ੂਰ ਜੀ ਹੀ ਹਨ।

 

Sadhaa Sadhaa Japeeai Prabh Naam ||

सदा सदा जपीऐ प्रभ नाम ॥

Forever and ever, chant the Name of God.

Click 824 Noida 2nd Nov 2014 
 

ਰਸਨਾ ਜਪੀਐ ਏਕੁ ਨਾਮ ॥

ਵਾਹਿਗੁਰੂ ਜੀ ਦੀ ਕਿਰਪਾ ਨਾਲ, ਇਕ ਵਾਹਿਗੁਰੂ ਦਾ ਨਾਮ ਰਸ ਲੈ ਲੈ ਕੇ ਸਮੇਂ, ਘੜੀ ਤੇ ਅਲਾਰਮ ਦੀ ਬੰਦਿਸ਼ ਤੋਂ ਪਰ੍ਹੇ, ਪ੍ਰੇਮ ਨਾਲ ਸਿਮਰਨ ਕਰਦਿਆਂ,  ਗੁਰੂ ਦੀ ਸੇਵਾ ਕਰਦਿਆਂ, ਜੇ ਵਾਹਿਗੁਰੂ ਅਤੀਅੰਤ ਪ੍ਰਸੰਨ ਹੋਣ ਤਾਂ ਵਾਹਿਗੁਰੂ ਗੁਰੂ ਰਾਂਹੀ ਨਾਮ ਦੀ ਦਾਤ ਬਖਸ਼ਦੇ ਹਨ। ਜਿਸ ਨੂੰ ਨਾਮ ਦੀ ਦਾਤ ਮਿਲਦੀ ਹੈ ਉਹੀ ਇਸ ਨਾਮ ਦਾ ਸੁੱਖ, ਅੰਨਦ  ਦਾ ਵਰਨਨ ਕਰ ਸਕਦਾ ਹੈ।ਉਸੇ  ਵਿੱਚੋਂ ਦੁਬਿਧਾ, ਅੰਹਕਾਰ, ਤ੍ਰਿਸਨਾ, ਭੁਖ ਖਤਮ ਹੋ ਜਾਂਦੀ ਹੈ, ਨਾ ਉਹ ਕਿਸੇ ਤੋ ਡਰਦਾ ਹੈ ਅਤੇ ਨਾ ਹੀ ਕਿਸੇ ਨੂੰ ਡਰਾਉਂਦਾ ਹੈ।ਚਾਹੇ ਉਸ ਕੋਲ ਰਿਧੀਆ ਤੇ ਸਿਧੀਆ ਹੁੰਦੀਆਂ ਹਨ, ਲੇਕਿਨ ਉਹ ਇਹਨਾਂ ਦੀ ਵਰਤੋ ਨਹੀ ਕਰਦਾ, ਕਿਉਕਿ  ਉਸ ਨੂੰ ਤਾਂ ਵਾਹਿਗੁਰੂ ਦਾ ਭਾਣਾ ਮਿੱਠਾ ਲਗਦਾ ਹੈ। ਉਸ ਨੂੰ ਇਹ ਪਤਾ ਚਲ ਜਾਂਦਾ ਹੈ ਕਿ  ਮੈਂ ਮਰਨ ਵਾਲਾ ਨਹੀ ਹਾਂ, (ਗੁਰਬਾਣੀ ਅਨੁਸਾਰ - ਕਬੀਰ ਸੰਤ ਮੂਏ ਕਿਆ ਰੋਈਐ ਜੋ ਅਪੁਨੇ ਗ੍ਰਿਹਿ ਜਾਇ ॥ ਰੋਵਹੁ ਸਾਕਤ ਬਾਪੁਰੇ ਜੁ ਹਾਟੈ ਹਾਟ ਬਿਕਾਇ ॥੧੬॥), ਜਦੋਂ ਸੰਤ ਨੇ ਆਪਣੀ ਦੇਹੀ ਤੇ ਪੜਦਾ ਪਾਇਆ, ਇਹ ਦੁਖ ਵਾਲੀ ਗਲ ਨਹੀ ਹੈ। ਸੰਤ ਤਾਂ ਆਪਣੇ ਘਰ ਚਲਾ ਗਿਆ, ਵਾਹਿਗੁਰੂ ਵਿੱਚ ਲੀਨ ਹੋ ਗਿਆ।ਮਰਨ ਤੋਂ ਬਾਦ ਜਿੱਥੇ ਹਰੇਕ ਨੂੰ ਲੇਖਾ ਦੇਣਾ ਪੈਦਾਂ ਹੈ ਉਥੇ ਨਾਮ ਜਪਨ ਵਾਲੇ ਦੀ ਜੈ ਜੈ ਕਾਰ ਹੁੰਦੀ ਹੈ ਕਿਉਕਿ ਨਾਮ ਦਾ ਨਿਸ਼ਾਨ ਉਸ ਦੇ ਮਸਤਕ ਤੇ ਹੁੰਦਾ ਹੈ। ਉਸ ਦਾ ਮਨ ਖਿੜ ਗਿਆ, ਤੇ ਉਸ ਨੂੰ ਕੋਈ ਫਿਕਰ ਜਾਂ ਚਿੰਤਾ ਨਹੀ ਹੁੰਦੀ। ਚਿੰਤਾ ਤਾਂ ਵਾਹਿਗੁਰੂ ਨੂੰ ਹੈ ਜਿਸ ਨੇ ਉਸ ਨੂੰ ਬਣਾਇਆ ਹੈ। ਉਸ ਨੇ ਹਮੇਸ਼ਾ ਲਈ ਅਪਣਾ ਮਨ ਗੁਰੂ ਨੂੰ ਭੇਟਾ ਕਰ ਦਿੱਤਾ ਹੈ। ਕਈ ਵਾਰ ਸਿੱਖ ਦੁਖੀ ਹੋ ਕੇ ਜਾਂ ਸੁਖੀ ਹੋ ਕੇ ਗੁਰੂ ਦੇ ਚਰਨਾਂ ਵਿੱਚ ਆਪਣਾ ਮਨ ਭੇਟਾ ਵੀ ਕਰ ਦਿੰਦਾ ਹੈ, ਲੇਕਿਨ ਮਨ ਐਸਾ ਚੰਚਲ ਹੈ ਕਿ ਉਹ ਗੁਰੂ ਦੇ ਚਰਨਾਂ ਤੋਂ ਉੱਠ ਕੇ ਨਾਲ ਹੀ ਆ ਜਾਂਦਾ ਹੈ। ਇਹ ਵਿਚਾਰਨ ਦਾ ਵਿਸ਼ਾ ਹੈ ਕਿ ਸਾਡਾ ਮਨ ਕਿੰਨੀ ਦੇਰ ਤਕ ਗੁਰੂ ਦੇ ਚਰਨਾਂ ਵਿਚ ਟਿੱਕਦਾ ਹੈ, ਕਿੰਨੀ ਦੇਰ ਤਕ ਸੁਰਤ ਸ਼ਬਦ ਵਿੱਚ ਅੰਨਦ ਚਿਤ ਹੁੰਦੀ ਹੈ ਇਹ ਹੀ ਸਾਡਾ ਮੁੱਲ ਹੈ। ਹਰੇਕ ਬੰਦਾ ਕਿਸੀ ਨਾ ਕਿਸੀ ਕੀਮਤ ਵਿੱਚ ਖਰੀਦਿਆ ਜਾ ਸਕਦਾ ਹੈ, ਲੇਕਿਨ ਗੁਰਸਿਖ ਨੂੰ ਕੋਈ ਵੀ ਖਰੀਦ ਨਹੀ ਸਕਦਾ ਕਿਉਕਿ ਉਹ ਵੀ ਗੁਰੂ ਵਾਂਗੂ ਅਮੁਲ ਹੋ ਜਾਂਦਾ ਹੈ। ਨਾਮ ਦੀ ਅਮੁਲ ਦਾਤ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਬਾਰ ਬਾਰ ਸਤਿਗੁਰੂ ਦੇ ਚਰਨਾਂ ਵਿੱਚ ਆਉਣਾਂ ਹੁੰਦਾ ਹੈ। ਬਾਰ ਬਾਰ ਉਪਦੇਸ਼ ਸੁਣਨਾ, ਜੋਦੜੀ ਕਰਣੀ, ਗੁਰਬਾਣੀ ਪੜ੍ਹਨਾਂ ਯਾ ਸੁਣਨਾ, ਕੀਰਤਨ ਕਰਨਾ ਯਾ ਸੁਣਨਾ, ਚਾਲੀਸਾ ਕਰਨਾ, ਸ਼ਰੀਰ ਤੇ ਧੰਨ ਨਾਲ ਸਾਧ ਸੰਗਤ ਦੀ ਸੇਵਾ ਕਰਨਾ, ਬਾਰ ਬਾਰ ਮੱਥਾ ਟੇਕਣਾ ਹੁੰਦਾ ਹੈ। ਇਹ ਸਭ ਕੁਛ ਇਸ ਲਈ ਕਰਦੇ ਹਨ ਕਿ ਸਾਡੇ ਮਨ ਦਾ ਮੱਥਾ ਵੀ ਨਿਵ ਕੇ ਟਿਕ ਜਾਵੇ।ਨਿਵਣ ਦਾ ਭਾਵ ਹੈ ਕਿ ਸਤਿਗੁਰੂ ਦੇ ਨਾਲ ਆਪਣਾ ਰਿਸ਼ਤਾ ਜੋੜ ਲੈਣਾ (ਮਾਂ, ਪਿਤਾ, ਮਿੱਤਰ, ਦਾਤਾ,..), ਤੇ ਇਹ ਮੰਨ ਲੈਣਾ ਸਤਿਗੁਰੂ, ਮੇਰੇ ਮਨ ਵਿੱਚ ਤੇਰਾ ਹੀ ਬਲ ਹੈ, ਮੇਰੀ ਬੁੱਧੀ ਤੇਰਾ ਹੀ ਪ੍ਰਕਾਸ਼ ਹੈ, ਮੇਰੇ ਚਿੱਤ ਵਿੱਚ ਤੇਰੇ ਹੀ ਚਰਨ ਹਨ।ਅਸੀਂ ਆਪਣੀਆਂ ਅੱਖਾਂ ਨੂੰ ਆਪਣੇ ਆਪ ਨਹੀ ਦੇਖ ਸਕਦੇ। ਜੇਕਰ ਅਸੀਂ ਗੁਰੂ ਦੀ ਅੱਖਾਂ ਵਿੱਚ ਆਪਣੀਆਂ ਅੱਖਾਂ ਪਾ ਦੇਵਾਂਗੇ ਤਾਂ ਸਾਨੂੰ ਆਪਣੀਆਂ ਅੱਖਾਂ ਨੂੰ ਦੇਖਨ ਦਾ ਬਲ ਆ ਜਾਊਗਾ।ਗੁਰੂ ਅੰਗਦ ਦੇਵ ਜੀ ਨੂੰ ਸੱਤ ਦੀ ਤਲਾਸ਼ ਸੀ। ਉਹ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਉਤੇ ਇਸ ਤਰਾਂ ਨਿਵੇਂ ਕਿ ਫੇਰ ਆਪਣਾ ਮਨ ਗੁਰੂ ਦੇ ਚਰਨਾਂ ਤੋਂ ਕਦੇ ਵੀ ਨਹੀ ਚੁੱਕਿਆ ਤੇ ਆਪਣਾ ਮਨ ਤਨ ਗੁਰੂ ਅੱਗੇ ਵੇਚ ਦਿੱਤਾ।

Rasanaa Japeeai Eaek Naam ||

रसना जपीऐ एकु नाम ॥

With your tongue, chant the Name of the One Lord.

Click 211 Vikas Puri 26th Oct 2014 
 

ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥

Click here to view document

ਜਿਸ ਤਰਾਂ ਸਾਲ ਦੇ ਬਾਰਾਂ ਮਹੀਨੇ ਹੁੰਦੇ ਹਨ ਉਸੇ ਤਰਾਂ ਸ਼ਰੀਰ ਦੇ ਵੀ ਬਾਰਾਂ ਖੰਡ ਹਨ। ਨਾਭੀ ਦੇ ਨੀਚੇ ਪੰਜ ਖੰਡ ਤੇ ਨਾਭੀ ਤੋਂ ਉਪਰ ਪੰਜ ਖੰਡ ਹਨ। ਨਾਭੀ ਦਾ ਖੰਡ ਦੋ ਵਾਰੀ ਗਿਣਿਆ ਜਾਂਦਾ ਹੈ। ਬਾਰਵਂ  ਖੰਡ ਵਿੱਚ ਸੱਚਖੰਡ ਹੈ ਜਿਸ ਵਿੱਚ ਵਾਹਿਗੁਰੂ ਜੀ ਦਾ ਦਰਸ਼ਨ ਹੁੰਦਾ ਹੈ। ਇਹ ਕੱਤਕ ਮਹੀਨੇ ਦੀ ਸੰਗਰਾਂਦ ਹੈ।ਪਿਛਲਾ ਮਹੀਨਾ ਵਾਹਿਗੁਰੂ ਜੀ ਦੀ ਮਿਹਰ ਨਾਲ ਮਿਲੀ ਮੱਤ ਸਦਕਾ, ਵਾਹਿਗੁਰੂ ਜੀ ਦਾ ਸ਼ੁਕਰ ਸ਼ੁਕਰ ਕਰਕੇ ਗੁਜਾਰਿਆ ਹੈ ਅਤੇ ਅਗਾਂਹ ਸ਼ੀ੍ਰ ਗੁਰੂ ਨਾਨਕ ਸਾਹਿਬ ਜੀ ਅੱਗੇ ਬੇਨਤੀ ਹੈ ਕਿ ਆਉਣ ਵਾਲਾ ਸਮਾਂ ਆਪ ਜੀ ਦੀ ਪਵਿੱਤਰ ਯਾਦ ਵਿੱਚ, ਸਤਿਸੰਗ ਵਿੱਚ, ਸੁੱਚੀ ਕਿਰਤ ਵਿੱਚ, ਆਪ ਜੀ ਦੇ ਪਵਿੱਤਰ ਨਾਮ ਦੇ ਅਭਿਆਸ ਵਿੱਚ ਬੀਤੇ ਤਾਂ ਜੋ ਅਸੇ ਭਵ ਸਾਗਰ ਤੋ ਪਾਰ ਹੋ ਸਕੀਏ। ਆਪ ਜੀ ਨੇ ਸਾਡੇ ਤੇ ਕਿਰਪਾ ਅਤੇ ਤਰਸ ਕੀਤਾ ਤਾਂ ਜੋ ਸਾਨੂੰ ਮਨੁੱਖਾ ਜੂਨ ਮਿਲੀ। ਅਸੀਂ ਇਸ ਦੇਹੀ ਦੀ ਕੀਮਤ ਨੂੰ ਪਹਿਚਾਨਿਏ। ਵਾਹਿਗੁਰੂ ਜੀ ਨੇ ਇਸ ਮਨੁੱਖਾ ਦੇਹੀ ਵਿੱਚ ਐਸੀ ਪਿਆਰੀ ਰਸਨਾ ਲਗਾਈ ਹੈ ਕਿ ਜੋ ਵਾਹਿਗੁਰੂ ਨਾਮ ਜਪ ਸਕਦੀ ਹੈ। ਐਸੇ ਕੰਨ ਲਗਾਏ ਹਨ ਜੋ ਕਿ ਵਾਹਿਗੁਰੂ ਨਾਮ ਸੁਣ ਸਕਦੇ ਹਨ। ਐਸੀਆਂ ਅੱਖਾਂ ਲਗਾਈਆਂ ਹਨ ਜੋ ਕਿ ਵਾਹਿਗੁਰੂ ਜੀ ਦਾ ਦਰਸ਼ਨ ਕਰ ਸਕਦੀਆ ਹਨ। ਵਾਹਿਗੁਰੂ ਜੀ ਨੇ ਹੱਥ ਪੈਰ ਲਗਾਏ ਹਨ ਤਾਂ ਜੋ ਅਸੀਂ ਸੁੱਚੀ ਕਿਰਤ ਕਰ ਸਕਦੇ ਹਾਂ। ਦਸਾਂ ਨੌਹਾਂ ਦੀ ਸੁੱਚੀ ਕਿਰਤ, ਨਿਰਮਲ ਕਰਮ ਕਰਨ ਤੇ ਸੁੱਚੀ ਰਹਿਣੀ ਰੱਖਣ ਨਾਲ ਵਾਹਿਗੁਰੂ ਜੀ ਸਾਡੇ ਮਨ ਨੂੰ ਬਲ ਬਖਸ਼ਦੇ ਹਨ ਤਾਂ ਕਿ ਇਹ ਮਨ ਪ੍ਰੇਮ ਨਾਲ ਨਾਮ ਜਪ ਸਕੇ ਤੇ ਗੁਰੂ ਨਾਨਕ ਜੀ ਦੀ ਪ੍ਰਸੰਨਤਾ ਲੈ ਸਕੇ। ਜੋ ਉਕਾਈਆਂ ਸਾਡੇ ਮਨ ਵਿੱਚ ਆ ਜਾਂਦੀਆ ਹਨ, ਉਹਨਾਂ ਉਕਾਈਆਂ ਦੀ ਸੁਧਾਈ ਵੀ ਗੁਰੂ ਜੀ ਨਾਲ ਦੀ ਨਾਲ ਕਰਦੇ ਰਹਿੰਦੇ ਹਨ। ਗੁਰੂ ਜੀ ਦੀ ਪ੍ਰਸੰਨਤਾ ਨਾਲ ਨਾਮ, ਕਿਰਤ, ਪਰਿਵਾਰ, ਸਮਾਜ ਤੇ ਸੰਗਤ ਵਿੱਚ ਬਰਕਤ ਹੁੰਦੀ ਹੈ। ਨਾਮ ਜਪ ਕੇ ਮਨ ਪਵਿੱਤਰ ਹੋ ਜਾਂਦਾ ਹੈ।ਇਸ ਸੁੱਚੀ ਕਿਰਤ ਵਿਚੋਂ ਹੀ ਜੇ ਕੁਝ ਬਚ ਸਕੇ ਤਾਂ ਕਿਸੀ ਲੋੜਵੰਦ ਨੂੰ ਦੇ ਦੇਈਏ ਜਾਂ ਕਿਸੇ ਗਰੀਬ ਦੀ ਮਦਦ ਜਰੂਰ ਕਰੀਏ। ਕੱਤਕ ਮਹੀਨੇ ਦਾ ਉਪਦੇਸ਼ ਇਹ ਹੈ ਕਿ ਮਨ ਰਾਹੀਂ ਸਭ ਦਾ ਭਲਾ ਮੰਗਣਾ ਹੈ ਅਤੇ ਬਚਨਾਂ ਰਾਹੀਂ ਮਿੱਠਾ ਬੋਲਣਾ ਹੈ। ਜੇ ਸਾਨੂੰ ਮਿੱਠਾ ਬੋਲਨਾ ਨਾ ਆਂਉਦਾ ਹੋਵੇ ਤਾਂ ਚੁਪ ਕਰ ਜਾਣਾ ਚਾਹਿਦਾ ਹੈ ਅਤੇ ਕੌੜਾ, ਫਿੱਕਾ ਬਚਨ ਕਦੇ ਨਹੀ ਬੋਲਨਾ ਚਾਹਿਦਾ। ਸ਼ਰੀਰ ਦੇ ਨਾਲ ਭੀ ਕੋਈ ਮਾੜਾ ਕੰਮ ਨਾ ਕਰੋ, ਅੱਖਾਂ ਵਿਚ ਵਾਸਨਾ ਨਾ ਆਵੇ ਉਨਾਂ ਵਿੱਚ ਚਾਉ ਮਾਇਆ ਦੇ ਦੇਖਣ ਦਾ ਨਾ ਹੋਵੇ, ਕੰਨ ਗੁਰਬਾਣੀ, ਗੁਰੂ ਬਚਨ ਸੁਣੇ, ਕੰਨਾਂ ਰਾਹੀ ਰਾਗ, ਦਵੇਸ਼, ਗਾਲੀ ਗਲੋਚ, ਨਿੰਦਾ ਨਹੀ ਸੁਨਣੀ, ਨੱਕ ਰਾਹੀਂ ਸੁਗੰਧ ਜਾਂ ਦੁਰਗੰਧ ਨਹੀ ਲੈਣੀ, ਗੁਰੂ ਚਰਨਾਂ ਦੀ ਖੁਸ਼ਬੂ ਲੈਣੀ ਹੈ, ਗੁਰੂ ਦੇ ਦਾਸ ਬਣਿਆਂ ਹੀ ਇਹ ਖੁਸ਼ਬੂ ਆਂਉਦੀ ਹੈ। ਹੱਥਾਂ ਨਾਲ ਜੋੜੇ ਝਾੜਨੇ, ਭਾਂਡੇ ਮਾਂਜਣੇ, ਸਫਾਈ ਕਰਨੀ, ਪ੍ਰਸ਼ਾਦ, ਲੰਗਰ ਦੀ ਸੇਵਾ ਕਰਨੀ। ਚੋਰੀ ਜਾਂ ਹੋਰ ਗੰਦਾ ਕੰਮ ਨਹੀ ਕਰਨਾ, ਹੋਰ ਕੋਈ ਵੀ ਸੇਵਾ ਮਿਲ ਜਾਏ ਉਹ ਕਰਨੀ ਚਾਹਿਦੀ ਹੈ।ਸਾਡੇ ਚਰਨ ਇਸ ਲਈ ਸ਼ਰੀਰ ਵਿੱਚ ਪਵਿੱਤਰ ਹੁੰਦੇ ਹਨ ਕਿਉਕਿ ਇਹ ਸਾਰੇ ਜੀਵਨ ਵਿੱਚ ਸਾਡੇ ਸ਼ਰੀਰ ਦਾ ਭਾਰ ਉਠਾਂਉਦੇ ਹਨ। ਪਰ ਦਰਿਅਸਲ ਵਿੱਚ ਇਹ ਸੁੱਚੇ ਤਾਂ ਹੀ ਹੁੰਦੇ ਹਨ ਜਦੋਂ ਇਹ ਸੁੱਚੀ ਕਿਰਤ ਜਾਂ ਸਾਧ ਸੰਗਤ ਵਿੱਚ ਜਾਣ। ਸਾਨੂੰ ਦੁਖ ਅਕਸਰ ਤਨ, ਮਨ (ਮਾਨਸਿਕ) ਜਾਂ ਧੰਨ ਦਾ ਹੁੰਦਾ ਹੈ। ਜੇ ਕਦੇ ਕੋਈ ਦੂਸਰਾ ਪ੍ਰਾਣੀ ਸਾਨੂੰ ਦੁਖ ਦੇਵੇ, ਤਾਂ ਅਸੀਂ ਉਸ ਨੂੰ ਜ਼ਰ ਲਈਏ ਜਾਂ ਬਰਦਾਸ਼ਤ ਕਰ ਲਈਏ। ਪਰ ਸਾਨੂੰ ਇਹ ਕਦੇ ਨਹੀ ਸਮਝਣਾ ਚਾਹਿਦਾ ਕਿ ਮੈਨੂੰ ਦੁਖ ਦੂਸਰੇ ਪ੍ਰਾਣੀ ਕਾਰਨ ਹੋ ਰਿਹਾ ਹੈ। ਸਾਡੇ ਜੀਵਨ ਦੇ ਦੁਖ ਤੇ ਸੁਖ ਸਾਡੇ ਹੀ ਪਿਛਲੇ ਕੀਤੇ ਹੋਏ ਕਰਮਾਂ ਦਾ ਫਲ ਹੈ, ਪਰ ਵਾਹਿਗੁਰੂ ਸਾਨੂੰ ਦੁਖ ਸੁੱਖ ਦੂਜੇ ਦੇ ਸ਼ਰੀਰ ਰਾਹੀਂ ਦਿੰਦੇ ਹਨ। ਤਾਂ ਹੀ ਦੁਖ ਸੁੱਖ ਨੂੰ ਵਾਹਿਗੁਰੂ ਜੀ ਦੇ ਜਾਪ ਕਰਦਿਆਂ ਨਿਭਾ ਲੈਣਾ ਚਾਹਿਦਾ ਹੈ।ਕਈ ਵਾਰੀ ਕੋਈ ਸੁੱਖ ਸਾਡੇ ਭਾਗਾਂ ਵਿਚ ਨਹੀ ਹੁੰਦਾ, ਲੇਕਿਨ ਗੁਰੂ ਨਾਨਕ ਦੇਵ ਜੀ ਸਾਡੇ ਕਰਮਾਂ ਵਿਚ ਉਹ ਸੁੱਖ ਲਿਖ ਦਿੰਦੇ ਹਨ। ਗੁਰਬਾਣੀ ਦੱਸਦੀ ਹੈ ਉਹ ਕਿਹੜੇ ਕਰਮ ਹਨ ਜਿਸ ਦਾ ਫਲ ਦੁਖ ਮਿਲਦਾ ਹੈ – ਜਦੋਂ ਵਾਹਿਗੁਰੂ ਪਾਸੋਂ ਮਿਲੀਆਂ ਦਾਤਾਂ, ਮਾਲ, ਹੁਕਮ, ਧੰਨ, ਪਰਿਵਾਰ, ਆਪਣਾ ਗਿਆਨ, ਸਿਆਣਪ ਨਾਲ ਪਿਆਰ, ਮੋਹ ਹੋ ਜਾਂਦਾ ਹੈ ਅਤੇ ਦਾਤਾਂ ਦੇਣ ਵਾਲੇ ਸਤਿਗੁਰੂ ਨੂੰ ਅਸੀਂ ਭੁੱਲ ਜਾਦੇਂ ਹਾਂ। ਇਹ ਸੋਚਨਾਂ ਕਿ ਸਾਨੂੰ ਸਾਧਸੰਗਤ, ਸਿਮਰਨ ਦੀ ਕੀ ਲੋੜ ਹੈ ਸਾਡੇ ਪਾਸ ਤਾ ਸਭ ਕੁਛ ਹੈ। ਜੇ ਅਸੀਂ ਵਾਹਿਗੁਰੂ ਜੀ ਦਾ ਸਿਮਰਨ ਨਹੀ ਕਰਦੇ ਤਾਂ ਅਸੀਂ ਬੇਮੁਖ (ਆਕ੍ਰਿਤਘਣ) ਹੋ ਜਾਂਦੇ ਹਾਂ, ਮਾਇਆ ਦੇ ਜਗਤ ਨੂੰ ਜਿੱਤ ਕੇ ਅਮੁੱਲਾ ਜਨਮ ਹਾਰ ਜਾਂਦੇ ਹਾਂ। ਫੇਰ ਸਾਨੂੰ ਚੁਰਾਸੀ ਦੇ ਗੇੜ ਵਿਚ ਭਟਕਣਾ ਪੈਂਦਾ ਹੈ।ਹੇ ਵਾਹਿਗੁਰੂ ਜੀ ਸਾਨੂੰ ਸ਼ਰੀਰ ਦੀ ਕੈਦ ਵਿਚੋਂ ਕੱਢੋ। ਮਨ ਹਰ ਫੇਲੇ ਸੁਖ, ਖਾਣਾ ਪੀਣਾ, ਇਧਰ ਉਧਰ ਜਾਣਾ ਅਤੇ ਮਾਇਆ ਹੀ ਚਾਹੁੰਦਾ ਹੈ। ਹੇ ਵਾਹਿਗੁਰੂ ਜੀ ਆਪ ਜੀ ਇਸ ਮਨ ਨੂੰ ਬੰਧਨਾਂ, ਸੋਚਾਂ, ਚਿੰਤਾ, ਡਰ, ਭੁੱਖ ਤੋਂ ਸੁਤੰਤਰ ਕਰ ਦਿਉ। ਸਾਨੂੰ ਅਵਿਗੁਣਆਰੇਆਂ ਨੂੰ ਆਪਣਾ ਜਾਣ ਕੇ ਬਖਸ਼ ਲਵੋ, ਸਾਨੂੰ ਅਪਣੇ ਚਰਨਾਂ ਦਾ ਅੰਮ੍ਰਿਤ ਬਖਸ਼ੋ, ਅਸੀਂ ਅੰਮ੍ਰਿਤ ਧਾਰੀ ਹੋ ਕੇ ਤੇਰੇ ਚਰਨਾਂ ਵਿੱਚ ਸਮਾ ਜਾਇਏ। ਖੁਦਾ ਮਤਲਬ ਖੁਦ ਆਪ, ਧੰਨ ਗੁਰੂ ਨਾਨਕ ਜੀ ਆਪ ਆਪਣੇ ਆਪ ਵਿੱਚ ਆਪ ਹੋ, ਹੇ ਗੁਰੂ ਨਾਨਕ ਆਪ ਜੀ ਤਾਂ ਗੋਬਿੰਦ, ਵਾਹਿਗੁਰੂ ਹੋ, ਸਰਬ ਪਤ੍ਰਿਪਾਲਕ ਹੋ।ਕਲਜੁਗੀ ਜੀਵ ਜੋ ਬੜੇ ਕਾਮੀ ਤੇ ਕਰੋਧੀ ਹਨ, ਆਪ ਜੀ ਨੇ ਰਹਿਮੱਤ, ਮਿਹਰ ਕੀਤੀ ਹੈ ਆਪਣੀ ਬਾਣੀ ਦਾ ਲੜ ਫੜਾਇਆ ਹੈ ਤੇ ਹਰ ਰੋਜ਼ ਸਾਨੂੰ ਉਪਦੇਸ਼ ਦਿੰਦੇ ਹੋ, ਰਾਮ ਨਾਮ ਪੜੋ, ਰਾਮ ਨਾਮ ਆਪਣੀ ਪੱਟੀ ਤੇ ਲਿਖੋ, ਤੇ ਯਾਦ ਹੋ ਜਾਵੇਗਾ। ਅੰਤ ਸਮੇਂ ਜੰਮਦੂਤ ਲੈਣ ਵਾਸਤੇ ਨਹੀ ਆਉਗਾ, ਫੇਰ ਗੁਰੂ ਨਾਨਕ ਦੇ ਸੰਗ ਜਾਉਗੇ, ਗੁਰੂ ਦੇ ਧਾਮ ਜਾ ਕੇ ਨਿਵਾਸ ਕਰਕੇ ਪੂਰਨ ਸ਼ਾਤੀ ਨੂੰ ਪ੍ਰਾਪਤ ਕਰ ਲੋਵੋਗੇ।

Kathik Karam Kamaavanae Dhos N Kaahoo Jog ||

कतिकि करम कमावणे दोसु न काहू जोगु ॥

In the month of Katak, do good deeds. Do not try to blame anyone else.

 

Click 135Tagore Garden17th  OOct 2014

 ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ॥

 

ਵਾਹਿਗੁਰੂ ਜੀ ਦਾ ਦਰਸ਼ਨ ਕਰਕੇ ਹੀ ਮਨ ਸਹਿਜ ਵਿੱਚ ਟਿੱਕਦਾ ਹੈ, ਵਾਹਿਗੁਰੂ ਜੀ ਦਾ ਦਰਸ਼ਨ ਗੁਰੂ ਦੀ ਕਿਰਪਾ ਨਾਲ ਹੁੰਦਾਂ ਹੈ। ਸ਼ੀ੍ਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਰੀ ਹੀ ਮਨੁੱਖਤਾ ਦੀ ਗੁਰੂ ਹੈ। ਸਾਰੀ ਮਨੁੱਖਾ ਜਾਤੀ ਨੂੰ ਆਪਣੇ ਪਿਆਰੇ ਬਚਨਾਂ ਨਾਲ ਵਾਹਿਗੁਰੂ ਜੀ ਨਾਲ ਜੁੜਨ ਦਾ ਰਾਹ ਬਖਸ਼ਿਆ ਹੈ। ਪੂਜਾ ਅਕਾਲ ਕੀ – ਉਹ ਅਕਾਲ ਜੋ ਕਾਲ ਦਾ ਵੀ ਕਾਲ ਹੈ, ਜੋ ਅਕਾਰ ਰਹਿਤ ਹੈ ਉਸ ਦੀ ਪੂਜਾ ਕਰੋ। ਪਰਚਾ ਸ਼ਬਦ ਦਾ – ਵਾਹਿਗੁਰੂ  ਮੰਤ੍ਰ ਜਪੋ। ਦਰਸ਼ਨ ਖਾਲਸਾ ਦਾ – ਮੈ ਅਗਿਆਨਤਾ ਦੇ ਅੰਧੇਰੇ ਵਿੱਚ ਬੈਠਾ ਹਾਂ। ਇਸ ਅੰਧੇਰੇ ਨੂੰ ਕਦੇ ਪਕੜਿਆ ਨਹੀ ਜਾ ਸਕਦਾ, ਤੇ ਅੰਧਰੇ ਵਿੱਚ ਆਪਣਾ ਆਪ ਵੀ ਨਹੀ ਦਿੱਸਦਾ, ਜੋ ਕਿ ਅੰਦਰ ਖਾਲਸਾ ਰੂਪ ਹੈ।  ਮਨ ਦੀ ਭੁੱਖ ਕਦੇ ਵੀ ਨਹੀ ਉਤਰਦੀ। ਇਹ ਭੁੱਖ ਇਸ ਲਈ ਨਹੀ ਉਤਰਦੀ ਕਿਉਕਿ ਮਨ ਆਤਮਾ ਹੈ ਅਤੇ ਜਿਸ ਦੁਨਿਆਵੀ ਚੀਜਾਂ ਨਾਲ ਅਸੀਂ ਇਸ ਦੀ ਭੁੱਖ ਉਤਾਰਣਾ ਚਾਹੁੰਦੇ ਹਾਂ ਉਸ ਨਾਲ ਇਹ ਨਹੀ ਉਤਰਨੀ। ਇਸ ਦੀ ਭੁੱਖ ਤਾਂ ਵਾਹਿਗੁਰੂ ਜੀ ਦੇ ਨਾਮ ਉਚਾਰਣ ਕਰਨ ਨਾਲ ਉਤਰਦੀ ਹੈ। ਉਚਾਰਨ ਦਾ ਮੱਤਲਬ ਉੱਚੇ ਦੀ ਆਰਤੀ ਕਰਨੀ, ਆਰਤ ਹੋ ਕੇ, ਬੇਬਸ ਹੋ ਕੇ, ਕੇਵਲ ਉਸ ਦੀ ਆਸ ਕਰ ਕੇ, ਉਸ ਦੀ ਹੀ ਧਾਰਣਾ ਧਰ ਕੇ, ਜਦ ਮਨ ਵਾਹਿਗੁਰੂ ਵਾਹਿਗੁਰੂ ਬੋਲੇ ਉਸ ਨੂੰ ਉਚਾਰਣ ਕਹਿੰਦੇ ਹਨ। ਇਹ ਸ਼ਬਦ ਜਾਗਰਿਤ ਹੈ, ਇਸ ਸ਼ਬਦ ਦੇ ਕਾਰਨ ਹੀ ਸਵਾਸ ਚਲਦਾ ਹੈ, ਜੇ ਅਸੀਂ ਵਾਹਿਗੁਰੂ ਸਵਾਸ ਵਿੱਚ ਉਚਾਰਾਂਗੇ, ਨਾਮ ਸੁਣਾਂਗੇ ਵੀ ਤੇ ਫੇਰ ਨਾਮ ਨੂੰ ਮੰਨਾਂਗੇ ਵੀ। ਮੰਨਣ ਨਾਲ ਵਿਸ਼ਵਾਸ ਵੀ ਹੋ ਜਾਦਾਂ ਹੈ, ਤੇ ਵਿਸ਼ਵਾਸ ਨਾਲ ਹੀ ਮਨ ਜਾਗਰਿਤ ਹੁੰਦਾ ਹੈ ਜੋ ਅੰਧੇਰੇ ਨੂੰ ਦੂਰ ਕਰ ਦਿੰਦਾ ਹੈ। ਗੁਰੂ ਸ਼ਬਦ ਦਾ ਦੀਵਾ ਜਲਾਉ, ਆਪਣੇ ਆਪ ਦੀ ਸੋਝੀ ਪਾa। ਤੁਸੀਂ ਆਪ ਹੀ ਖਾਲਸਾ ਹੋ, ਖਾਲਸਾ ਸਾਬਤ ਸੂਰਤ ਸਿੱਖ ਹੁੰਦਾਂ ਹੈ।  ਸਾਬਤ ਸੂਰਤ ਦਾ ਮੱਤਲਬ ਹੈ, ਜਿਸਦੇ ਸਾਰੇ ਇੰਦਰੇ ਵੱਸ ਵਿੱਚ ਹੋਣ। ਵਾਹਿਗੁਰੂ ਜੀ ਦਾ ਮੰਤ੍ਰ ਜਪਿਆਂ, ਵਾਹਿਗੁਰੂ ਅੱਗੇ ਨਿਵੇਆਂ, ਸਾਡੇ ਅੰਦਰ ਖਾਲਸਾ ਤੱਤ ਪੈਦਾ ਹੋ ਜਾਉਗਾ, ਜਿਸ ਦਾ ਅਸੀਂ ਅਨਿਖੜਵਾਂ ਅੰਗ ਹਾਂ। ਗੁਰੂ ਅੱਗੇ ਝੁਕਣ ਦਾ ਅਰਥ ਹੁੰਦਾਂ ਹੈ, ਕਿ ਵਾਹਿਗੁਰੂ ਜੀ ਤੁਸੀਂ ਜੋ ਵੀ ਬਚਨ ਕਹਿੰਦੇ ਹੋ ਉਸ ਦਾ ਅਸੀਂ ਮੰਨਣ ਕਰਦੇ ਹਾਂ ਅਤੇ ਉਹ ਸਾਡੇ ਭਲੇ ਲਈ ਹੀ ਹੈ। ਅਸੀਂ ਤਾਂ ਨੰਗੇ ਹੀ ਆਏ ਸੀ, ਤੁਸੀਂ ਹੀ ਇਥੇ ਸਭ ਕੁਝ ਵਰਤਣ ਲਈ ਦਿੱਤਾ ਹੈ।ਅਖੀਰ ਚ ਸਾਨੂੰ ਜੋ ਕੁਝ ਮਿਲਿਆ ਹੈ, ਉਸ ਨੂੰ ਛੱਡਣਾ ਹੀ ਪੈਣਾਂ ਹੈ ਅਤੇ ਅਸੀਂ ਇਥੋਂ ਨੰਗੇ ਹੀ ਜਾਣਾਂ ਹੈ। ਖਾਲਸੇ ਨੇ ਦ੍ਰਿੜ ਕੀਤਾ ਕਿ ਜੋ ਇਥੇ ਹੀ ਛੱਡ ਜਾਣਾਂ ਹੈ ਉਸ ਨਾਲ ਮੋਹ ਕਿਉ ਕਰਨਾ ਹੈ। ਪਹਿਲਾਂ ਪਹਿਲਾਂ ਇਨਸਾਨ ਵਾਹਿਗੁਰੂ ਸ਼ਬਦ ਦਾ ਜਾਪ ਮਜ਼ਬੂਰ ਹੋ ਕੇ ਕਰਦਾ ਹੈ ਪਰ ਫਿਰ ਇਸ ਨਾਲ ਖਿੱਚ ਪੈ ਜਾਂਦੀ ਹੈ, ਪ੍ਰੇਮ ਪੈ ਜਾਂਦਾ ਹੈ ਤੇ ਮਨ ਖਿੜ ਜਾਂਦਾ ਹੈ।ਜਿਵੇਂ ਪ੍ਰੇਮ ਦੀ ਕੋਈ ਹੱਦ ਨਹੀ ਹੁੰਦੀ, ਪ੍ਰੇਮ ਵਿੱਚ ਕੋਈ ਮੰਗ ਵੀ ਨਹੀ ਹੁੰਦੀ, ਫਿਰ ਇਨਸਾਨ ਤਾਂ ਕੇਵਲ ਵਾਹਿਗੁਰੂ ਜੀ ਦੇ ਦਰਸ਼ਨ ਹੀ ਮੰਗਦਾ ਹੈ। ਵਾਹਿਗੁਰੂ ਜੀ ਤੁਸੀਂ ਕਿੰਨੇ ਚੰਗੇ ਹੋ, ਇਹ ਤਾਂ ਮੈਂ ਕਦੇ ਨਹੀ ਜਾਣਿਆਂ। ਮੈਂ ਤਾਂ ਹਮੇਸ਼ਾਂ ਆਪਣੇ ਮਾਤਾ, ਪਿਤਾ, ਆਪਣੇ ਬੱਚਿਆਂ, ਪਰਿਵਾਰ, ਦੋਸਤਾਂ, ਮਾਇਆ ਤੇ ਆਪਣੇ ਆਪ ਨੂੰ ਹੀ ਚੰਗਾ ਕਹਿੰਦਾ ਰਿਹਾ ਹਾਂ। ਮੈ ਕਦੇ ਵੀ ਆਪ ਜੀ ਦੀ ਮਹਿਮਾਂ ਦਾ ਵਰਨਣ ਨਹੀ ਕਰ ਸਕਦਾ। ਤੁਸੀਂ ਹੀ ਸਭ ਦੇ ਮਾਲਕ ਹੋ ਤੇ ਸਭ ਤੋਂ ਉੱਚੇ ਹੋ, ਮੈਨੂੰ ਤਾਂ ਤੁਹਾਡੇ ਬਗੈਰ ਕੋਈ ਆਸਰਾ ਨਹੀ ਹੈ। ਜਿਸ ਤਰਾਂ ਆਪ ਜੀ ਚਾਹੁੰਦੇ ਹੋ, ਉਸ ਤਰਾਂ ਹੀ ਰਖੋ। ਗਰੀਬੀ ਵਿੱਚ ਰਖੋਗੇ, ਫਿਰ ਵੀ ਤੇਰਾ ਸ਼ੁਕਰ ਹੈ। ਅਮੀਰੀ ਵਿੱਚ ਰਖੋਗੇ ਫੇਰ ਵੀ ਤੇਰਾ ਸ਼ੁਕਰ ਹੈ। ਜੇਕਰ ਮੰਗਤਾ ਬਣਾ ਕੇ ਮਿੱਟੀ ਦੇ ਬਰਤਨ ਵਿਚ ਰੋਟੀ ਖਵਾਉਗੇ, ਤਾਂ ਵੀ ਤੇਰਾ ਸ਼ੁਕਰ ਹੈ ਅਤੇ ਜੇਕਰ ਰਾਜਾ ਬਣਾ ਕੇ ਸੋਨੇ ਦੇ ਬਰਤਨ ਵਿਚ ਰੋਟੀ ਖਵਾਉਗੇ ਤਾਂ ਭੀ ਤੇਰਾ ਸ਼ੁਕਰ ਹੈ।ਜੇ ਆਪ ਆਪਣੀ ਸਾਧ ਸੰਗਤ ਵਿੱਚ ਰਖੋ ਤਾਂ ਆਪ ਜੀ ਦਾ ਬਹੁਤ ਹੀ ਸ਼ੁਕਰ ਹੈ, ਜੇ ਆਪਣੀ ਬਾਣੀ ਦੇ ਅਥਾਹ ਸਮੁੰਦਰ ਵਿੱਚ ਰਖੋ ਤਾਂ ਅਤੀ ਸ਼ੁਕਰ ਹੈ। ਪਰ, ਜੇ ਕਦੇ ਆਪ ਮੈਨੂੰ ਸ਼ਬਦ ਵਿੱਚ ਰੱਖ ਸਕੋ, ਤਾਂ ਮੈ ਆਪ ਜੀ ਦਾ ਸ਼ੁਕਰ ਸ਼ੁਕਰ ਸ਼ੁਕਰ ਸ਼ੁਕਰ ਕਰਦਾ ਕਰਦਾ ਤਹਾਡੇ ਕੋਲ ਹੀ ਮੁਕ ਜਾਵਾਂ

Thaerae Kavan Kavan Gun Kehi Kehi Gaavaa Thoo Saahib Gunee Nidhhaanaa ||

तेरे कवन कवन गुण कहि कहि गावा तू साहिब गुणी निधाना ॥

Which, which of Your Glorious Virtues should I sing and recount, Lord? You are my Lord and Master, the treasure of excellence

Click 735 LDH(Model Twn) 15th Oct 2014 

 ਰਾਖਹੁ ਅਪਨੀ ਸਰਣਿ ਪ੍ਰਭ ਮੋਹਿ ਕਿਰਪਾ ਧਾਰੇ ॥

Click here for the document

 

ਕੱਲਜੁਗ ਵਿੱਚ ਪ੍ਰਾਣੀ ਸਤਿਗੁਰੂ ਅੱਗੇ ਬਾਰ ਬਾਰ ਬੇਨਤੀ ਹੀ ਕਰ ਸਕਦਾ ਹੈ ਕਿ, ਹੇ ਸਤਿਗੁਰੂ ਮੈ ਇਸ ਲਾਇਕ ਤਾਂ ਨਹੀ ਕਿ ਬਖਸ਼ਿਆ ਜਾਵਾਂ, ਤੇ ਨਾ ਹੀ ਇਸ ਲਾਇਕ ਹਾਂ ਕਿ ਆਪ ਜੀ ਮੈਨੂੰ ਚੰਗਾ ਪੁਤਰ ਕਹਿ ਸਕੋ ਜੀ। ਪਰ ਆਪ ਜੀ ਕਿਰਪਾ ਕਰਕੇ ਦਇਆ ਕਰੋ ਕਿ ਮੈ ਤੇਰਾ ਹੋ ਜਾਵਾਂ, ਤੇਰਾ ਬੰਦਾ ਬਣ ਜਾਵਾਂ। ਮੈ ਤੇਰੀ ਬੰਦਗੀ ਵਿੱਚ ਆ ਜਾਵਾਂ, ਮੈਨੂੰ ਤੇਰੇ ਚਰਨ ਮਿੱਠੇ ਲੱਗਨ। ਮੈ ਆਪ ਜੀ ਬਗੈਰ ਰਹਿ ਨਾ ਸਕਾਂ, ਦਿਨ ਅਤੇ ਰਾਤ ਮੇਰਾ ਚਿੱਤ ਤੇਰੇ ਨਾਮ, ਤੇਰੇ ਨੂਰ, ਤੇਰੀ ਰਹਿਮਤ, ਤੇਰੀ ਨਦਿਰੇ ਕਰਮ ਵਿੱਚ ਰਹੇ, ਮੇਰੇ ਤੇ ਇਹ ਕਿਰਪਾ ਕਰੋ ਜੀ। ਮੈ ਆਪ ਜੀ ਦਾ ਬੱਚਾ ਹਾਂ ਤੇ ਭੁੱਲਣ ਦਾ ਆਦੀ ਹਾਂ। ਸਿਰਫ਼ ਨਾਮ ਜਪਨ ਵਿੱਚ ਹੀ ਭੁਲੱਕੜ ਹਾਂ, ਵੈਸੇ ਹੋਰ ਸੰਸਾਰਿਕ ਕੰਮ ਕਰਨ ਵਿੱਚ ਬੜਾ ਸਿਆਣਾ ਹਾਂ, ਆਪਣੇ ਘਰ ਜਾਣਾ ਨਹੀ ਭੁੱਲਦਾ, ਚਾਹੇ ਗੱਲਾਂ ਕਰਦਾ ਹੋਵਾਂ ਜਾਂ ਅੱਖਾਂ ਵੀ ਬੰਦ ਕੀਤੀਆਂ ਹੋਣ, ਮੈ ਸੁਭਾਵਿਕ ਹੀ ਆਪਣੇ ਘਰ ਚਲੇ ਜਾਂਦਾ ਹਾਂ। ਲੇਕਿਨ ਸੁਭਾਵਿਕ ਗੁਰੂ ਨਾਨਕ ਦੇ ਘਰ ਨਹੀ ਜਾਂਦਾ ਮਤਲਬ ਮੈ ਨਾਮ ਨਹੀ ਜਪਦਾ ਹਾਂ। ਮੈ ਬੁੱਧੀ ਅਨੁਸਾਰ ਮਨ ਰਾਂਹੀ ਕੰਮ ਕਰਦਾ ਹੋਇਆ, ਅਸੰਖ (ਗਿਣਤੀ ਤੋ ਬਾਹਰ) ਗਲਤੀਆਂ ਕਰਦਾ ਹਾਂ ਤੇ ਆਪ ਗੁਣ ਵਾਲੇ ਸਮਝ ਕੇ ਮੈਨੂੰ ਬਖਸ਼ ਲੈਂਦੇ ਹੋ, ਅਰਾਮ ਨਾਲ ਸਮਝਾਂਉਦੇ ਹੋ ਕਿ ਮੁੜ ਕੇ ਗਲਤੀ ਨਹੀ ਕਰਨੀ।  ਮੈ ਹੁਣ  ਮਾਇਆ ਦਾ ਗੁਲਾਮ ਹੋਇਆ ਹਾਂ। ਹੋਣਾ ਤਾਂ ਇਹ ਚਾਹਿਦਾ ਸੀ ਕੀ ਮੈ ਗੁਰੂ ਦਾ ਚਾਕਰ ਹੋ ਜਾਵਾਂ। ਜਿਸ ਦਾ ਮਤਲਬ ਹੈ ਕਿ ਮੈ ਲੈਣਾਂ ਨਹੀ ਜਾਣਦਾ ਹੋਵਾਂ, ਦੇਣਾ ਜਾਂਣਦਾ ਹੋਵਾਂ, ਤੇ ਹੋ ਸਕੇ ਤਾ ਦੇ ਕੇ ਭੁਲ ਜਾਵਾਂ। ਪਹਿਲਾਂ ਹੀ ਏਨਾ ਉਧਾਰ ਸਿਰ ਤੇ ਹੈ, ਮੈ ਹੋਰ ਉਧਾਰ ਨਾ ਮੰਗਾਂ।ਹੇ ਸਤਿਗੁਰੂ ਜੀ ਆਪ ਜੀ ਦਇਆ ਅਤੇ ਤਰਸ ਕਰਕੇ ਸਭ ਕੁਛ ਮੈਨੂੰ ਦੇਂਦੇ ਆ ਰਹੇ ਹੋ,  ਮੈ ਅਕ੍ਰਿਤਘਣ ਨਾਂ ਬਣ ਜਾਵਾਂ, ਮੈਨੂੰ ਮੱਤ ਨੂੰ ਸਬੁੱਧੀ ਦੇਣਾ ਕਿ ਮੈ ਹੱਥ ਜੋੜ ਕੇ ਆਪ ਜੀ ਦੀਆਂ ਮਿਹਰਾਂ ਦਾ ਸ਼ੁਕਰ ਕਰ ਸਕਾਂ ਤੇ ਆਪ ਜੀ ਨੂੰ ਮਨ ਵਿੱਚ ਹਮੇਸ਼ਾਂ ਯਾਦ ਰੱਖਾਂ। ਵਾਰ ਵਾਰ ਸਤਿਗੁਰੂ ਜੀ ਦੇ ਬਚਨਾਂ ਨੂੰ ਪੜ੍ਹਾਂ ਤੇ  ਸੁਣਾਂ ਤਾਂ ਕਿ ਮੈ ਜਹੇਨ ਨਸ਼ੀਨ (ਮਨ) ਵਿੱਚ ਚੰਗੀ ਤਰਾਂ ਪੁਖਤਾ ਤੌਰ ਤੇ ਪਕੜਿਆ ਜਾਏ ਕਿ ਮੈ ਨਾਮ ਜਪਨ ਵਾਸਤੇ ਹੀ ਆਇਆ ਹਾਂ। ਸਤਿਗੁਰੂ ਅੱਗੇ ਨਿਵਾ ਤੇ ਢਹਿ ਕੇ ਬੇਨਤੀ ਕਰਾਂ ਕਿ ਪਾਤਿਸ਼ਾਹ ਮੈ ਕੋਈ ਸੇਵਾ ਕਰ ਨਹੀ ਸਕਦਾ, ਤੁਸੀਂ ਹੀ ਮੱਤ ਦਿਉ, ਤਾਂ ਹੀ ਤੇਰੀ ਸੇਵਾ ਹੋ ਸਕਦੀ ਹੈ, ਤੇ ਜੋ ਭੀ ਸੇਵਾ ਬਣ ਆਈ ਹੈ ਉਸ ਨੂੰ ਪ੍ਰਵਾਨ ਕਰੋ, ਸਤਿਗੁਰੂ ਜੀ ਮੈ ਨਿਮਾਣਾ ਹਾਂ ਤੇ ਆਪ ਜੀ ਉਤੇ ਮਾਣ ਭੀ ਰੱਖਦਾ ਹਾਂ। ਮਾਣ ਇਸ ਲਈ ਕੀਤਾ ਹੈ ਕਿਉਕਿ ਤੂੰ ਮੈਨੂੰ ਸਭ ਤੋ ਵੱਧ ਪਿਆਰਾ ਹੈ (ਵੱਡਾ ਪੀ੍ਰਤਮ ਹੈ) ਮੈਨੂੰ ਆਸ ਭੀ ਹੈ ਕਿ ਆਪ ਜੀ ਮੇਰੀ ਗਲ ਜਰੂਰ ਸੁਣੋਗੇ। ਮੇਰੀ ਲੋੜ, ਮੇਰਾ ਕੰਮ ਜਰੂਰ ਪੂਰਾ ਹੋ ਜਾਉਗਾ। ਮੈ ਜਰੂਰ ਸਿਮਰਨ ਕਰੂਂਗਾ ਤੇ ਮੇਰਾ ਮਨ ਆਪ ਜੀ ਦੇ ਚਰਨਾਂ ਦਾ ਭਾਉਰਾ ਬਣੂਂਗਾ।ਮਹਾਰਾਜ ਜੀ ਮੈ ਸਮਝਣ ਵਾਲਿਆਂ ਵਿੱਚੋ ਨਹੀ ਹਾਂ, ਨਾਂ ਹੀ ਆਪ ਜੀ ਦੇ ਬਚਨਾਂ ਨੂੰ ਸਮਝ ਪਾ ਰਿਹਾ ਹਾਂ। ਆਪ ਜੀ ਕਿਰਪਾ ਕਰੋ ਅਤੇ ਮੇਰਾ ਉਧਾਰ ਕਰੋ, ਮੇਰਾ ਬੇੜਾ ਪਾਰ ਕਰ ਦਿਉ।ਮੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ।ਮੈ ਹੁਣ ਇਸ ਸੰਸਾਰ ਵਿੱਚ ਬਹੂਤ ਦੁਖੀ ਹਾਂ ਇਥੇ ਅਸਲ ਵਿੱਚ ਕੋਈ ਮੇਰਾ ਆਪਣਾ ਨਹੀ ਹੈ। ਤੁਸੀਂ ਹੀ ਮੇਰੇ ਸਭ ਕੁਛ ਹੋ, ਤੁਸੀਂ ਕਿਰਪਾ ਕਰੋ ਤੇ ਮੇਰੇ ਉਤੇ ਬਖਸ਼ਿਸ਼ ਕਰੋ। ਜਿੰਨਾ ਨੇ ਮਨ ਦੀਆਂ ਝੋਲੀਆਂ ਗੁਰੂ ਅੱਗੇ ਅੱਢੀਆਂ ਹਨ, ਗੁਰੂ ਜੀ ਨੇ ਉਨਾਂ ਦੀਆਂ ਝੋਲੀਆਂ ਬਖਸ਼ਿਸ਼ ਨਾਲ ਭਰ ਦਿੱਤੀਆਂ ਹਨ।  ਬਾਰ ਬਾਰ ਸਦਕੇ ਤੇ ਬਲਿਹਾਰੇ ਜਾਣ ਨਾਲ ਸਤਿਗੁਰੂ ਜੀ ਦੀ ਪ੍ਰਸੰਨਤਾ ਮਿਲਦੀ ਹੈ, ਅਤੇ ਤਾਂ ਹੀ ਇਸ ਜੀਵ ਦਾ ਮਨ, ਬਚਨ ਤੇ ਕਰਮ ਸਿੱਧਾ ਤੇ ਇਕਾਗਰ ਹੁੰਦਾ ਹੈ। ਮਨ ਹੀ ਸੋਚਦਾ, ਬੁੱਧੀ ਰਾਹੀਂ ਬੋਲਦਾ ਤੇ ਸ਼ਰੀਰ ਰਾਹੀਂ ਕਰਮ ਕਰਦਾ ਹੈ।ਇਹ ਮਨ ਦੇ ਤਿੰਨ ਪ੍ਰਕਾਰ ਦੇ ਕਰਮਾਂ ਨਾਲ ਹੀ ਵਾਹਿਗੁਰੂ ਤੋਂ ਵਿੱਛੜ ਜਾਂਦਾ ਹੈ ਜਾਂ ਸਤਿਗੁਰੂ ਜੀ ਦੀ ਪ੍ਰਸੰਨਤਾ ਲਂੈਦਾ ਹੋਇਆ ਗੁਰੂ ਜੀ ਦੇ ਨੇੜੇ ਆਂਉਦਾ ਹੈ। ਜਦੋਂ ਮਨ ਪੂਰੀ ਪ੍ਰੀਤ ਤੇ ਪ੍ਰੇਮ ਨਾਲ ਗੁਰੂ ਨੂੰ ਆਪਣਾ ਸਭ ਕੁਛ ਸਮਝਦਾ ਹੈ (ਮਾਤਾ, ਪਿਤਾ, ਬੰਧਪ, ਮਿਤ੍ਰ, ਭਰਾਤਾ ਆਦਿ) ਤੇ ਗੁਰੂ ਦੀ ਮਿਹਰ ਦੀ ਨਦਰਿ ਪ੍ਰਾਪਤ ਹੁੰਦੀ ਹੈ। ਮਿਹਰ ਦੀ ਨਦਰਿ ਉਪ੍ਰੰਤ ਉਹ ਗੁਰਮੁਖ ਨਿਹਾਲ, ਨਿਹਾਲ, ਨਿਹਾਲ ਹੋ ਜਾਦਾਂ ਹੈ ਤੇ ਉਸ ਦਾ ਲੋਕ ਪ੍ਰਲੋਕ ਸਵਰ ਜਾਂਦਾ ਹੈ। ਸਵਰ ਇਸ ਤਰਾਂ ਹੈ ਕਿ ਉਹ ਨਾਮ ਜਪਨ ਲਗ ਜਾਂਦਾ ਹੈ।ਜਿਂਵੇ ਇੱਕ ਬੱਚਾ ਆਪਣੇ ਪਿਤਾ ਕੋਲੋ ਭੈਅ ਵੀ ਰੱਖਦਾ ਹੈ ਤੇ ਉਸ ਨੂੰ ਇਹ ਵੀ ਪਤਾ ਹੈ ਕਿ ਪਿਤਾ ਉਸ ਨੂੰ ਬਹੁਤ ਪਿਆਰ ਵੀ ਕਰਦਾ ਹੈ। ਏਸੇ ਤਰਾਂ ਅਸੀਂ ਵਾਹਿਗੁਰੂ ਜੀ ਦਾ ਆਪਣੇ ਮਨ ਵਿੱਚ ਡਰ ਜਾਂ ਭੈਅ ਰਖ ਕੇ ਕਰਮ ਕਰੀਏ ਤੇ ਹਮੇਸ਼ਾਂ ਉਹਨਾਂ ਨੂੰ ਅੰਗ ਸੰਗ ਸਮਝੀਏ ਤੇ ਮਾਣ ਵੀ ਰੱਖੀਏ ਕਿ ਮੈ ਗੁਰੂ ਨਾਨਕ ਦੇਵ ਜੀ ਨਿੱਕਾ ਜਿਹਾ ਬੱਚਾ ਹਾਂ। ਮੈ ਓੁਨਾ ਪਿਆਰ ਗੁਰੂ ਜੀ ਨਾਲ ਨਹੀ ਕਰ ਸਕਦਾ ਜਿੰਨਾ ਗੁਰੂ ਜੀ ਮੇਰੇ ਨਾਲ ਕਰਦੇ ਹਨ। 

Raakhahu Apanee Saran Prabh Mohi Kirapaa Dhhaarae ||

राखहु अपनी सरणि प्रभ मोहि किरपा धारे ॥

Keep me under Your Protection, God; shower me with Your Mercy.

Click 809 LDH(Model
Town) 
14th Oct
2014 

 ਅਪਨੇ ਸੇਵਕ ਕਉ ਕਬਹੁ ਨ ਬਿਸਾਰਹੁ ॥

Click to Load the Document

 

ਤਨ ਵਿੱਚ ਮਨ ਰਹਿੰਦਾ ਹੈ, ਅਤੇ ਮਨ ਵਿੱਚ ਪਰਮਾਤਮਾ ਰਹਿੰਦੇ ਹਨ। ਸਾਡੇ ਆਪਣੇ ਹੀ ਕੀਤੇ ਹੋਏ ਕਰਮਾਂ ਦੇ ਫਲ ਅਨੁਸਾਰ ਸਾਨੂੰ ਦੁਖ ਤੇ ਸੁਖ ਮਿਲਦਾ ਹੈ। ਕਿਸੇ ਦੇ ਜੀਵਨ ਵਿੱਚ ਦੁਖ ਜਿਆਦਾ ਹੁੰਦੇ ਹਨ ਤੇ ਕਿਸੇ ਦੇ ਜੀਵਨ ਵਿੱਚ ਸੁਖ।ਇਸ ਲਈ ਸੁੱਖ ਅਤੇ ਦੁੱਖ ਵਿੱਚ ਅਸੀਂ ਵਾਹਿਗੁਰੂ ਜੀ ਦਾ ਨਾਮ ਜਪੀਏ, ਤੇ ਵਾਹਿਗੁਰੂ ਜੀ ਪਾਸੋਂ ਮੰਗੀਅੇ ਕੁਛ ਨਹੀ। ਨਾ ਹੀ ਮਨ ਵਿੱਚ ਕੋਈ ਮੰਗ (ਤ੍ਰਿਸ਼ਨਾ) ਹੋਵੇ, ਬਸ ਵਾਹਿਗੁਰੂ ਜੀ ਦਾ ਸ਼ੁਕਰ ਕਰੀਏ (ਸ਼ੁਕਰ ਕਰਣ ਦਾ ਮਤਲਬ ਵਾਹਿਗੁਰੂ ਨਾਮ ਜਪੀਏ)। ਇਸ ਨੂੰ ਭਾਣਾ ਮਿੱਠਾ ਕਰਕੇ ਮਨੰਣਾ ਕਹਿੰਦੇ ਹੈ।ਬਹੁਤ ਸਮੇਂ ਤੋ ਇਹ ਮਨ ਸਾਡੇ ਤਨ ਵਿਚ ਇੰਦਰਿਆਂ ਦੇ ਰਸ ਦਾ ਰਸੀਆ ਹੋਇਆ ਬੈਠਾ ਹੈ। ਇਸ ਲਈ ਇੰਦਰਿਆਂ ਦੇ ਰਸ ਨੂੰ ਸੰਜਮ ਕਰਕੇ, ਆਪਣੇ ਮਨ ਨੂੰ ਵਾਹਿਗੁਰੂ ਦੇ ਭੈਅ ਵਿੱਚ ਰੱਖ ਕੇ ਮਨ ਨੂੰ ਸੁਰਤ ਦੁਆਰਾ ਵਾਹਿਗੁਰੂ ਨਾਮ ਵਿੱਚ ਲਾਉਣ ਦਾ ਨਾਮ ਭਗਤੀ ਹੈ। ਸੁਵਾਸ ਜਿਹੜਾ ਬੀਤ ਗਿਆ, ਉਹ ਵਾਪਿਸ ਨਹੀ ਆਉਂਦਾ, ਦਿਨ ਜਿਹੜਾ ਬੀਤ ਗਿਆ ਉਹ ਵੀ ਵਾਪਿਸ ਨਹੀ ਆਉਂਦਾ। ਅਸੀਂ ਦਿਨ-ਬ-ਦਿਨ ਅਪਣੀ ਮੌਤ ਦੇ ਕੋਲ ਹੋਈ ਜਾਂਦੇ ਹਾਂ। ਜਿਥੇ (ਨਾਭੀ) ਤੋਂ ਸਾਨੂੰ ਸੁਵਾਸ ਆaੁਂਦਾ ਹੈ ਉਥੇ ਹੀ ਗੁਰੂ ਜੀ ਬੈਠੇ ਹਨ। ਜਦੋਂ ਗੁਰੂ ਮਨ ਨੂੰ ਪਕੜ ਲੈਂਦੇ ਹਨ ਤਾਂ ਸਾਡਾ ਵਾਹਿਗੁਰੂ ਕਹਿਣਾ ਮਿੱਠਾ ਹੋ ਜਾਂਦਾ ਹੈ। ਜਦੋਂ ਇਹ ਮਨ ਵਿੱਚ ਮਾਣ ਆ ਜਾਵੇ ਕਿ ਗੁਰੂ ਨਾਨਕ ਮੇਰਾ ਹੀ ਹੈ, ਗੁਰੂ ਨਾਨਕ ਜੀ ਹੀ ਮੈਨੂੰ ਸੁਵਾਸ ਦੇ ਰਹੇ ਹਨ, ਆਪ ਜੀ ਹੀ ਪ੍ਰਾਣ ਨਾਥ ਹੋ, ਆਪ ਜੀ ਵਿੱਚ ਤੋਫੀਕ ਹੈ ਕਿ ਕੋਈ ਕਿੰਨਾ ਵੀ ਪਾਪੀ ਕਿਉ ਨਾ ਹੋਵੇ, ਆਪ ਜੀ ਬਖਸ਼ਨਹਾਰ ਹੋ। ਆਪ ਜੀ ਸੁੱਕਿਆਂ ਨੂੰ ਹਰੇ ਕਰਨ ਵਾਲੇ ਹੋ, ਆਪ ਜੀ ਮੇਹਰਾਂ ਦੇ ਸਾਂਈ ਹੋ, ਗੁਣੀਤਾਸ਼ ਹੋ, ਗੁਰੂ ਨਾਨਕ ਜੀ ਨੇ ਮੈਨੂੰ ਆਖਣ ਦਾ, ਦੇਖਣ ਦਾ, ਸੁਨਣ ਦਾ, ਬੋਲਣ ਦਾ, ਸੁੰਘਣੇ ਦਾ, ਹੱਥਾਂ ਤੇ ਪੈਰਾਂ ਦੇ ਚਲਣੇ ਦਾ, ਸਾਉਣੇ (ਸ਼ਰੀਰ ਨੂੰ ਅਰਾਮ ਕਰਨ ਦਾ), ਰੋਟੀ ਦੇ ਖਾਣ ਤੇ  ਪਚਾਣ ਦਾ , ਜੋ ਖਾਣਾ ਸ਼ਰੀਰ ਵਿੱਚ ਚਾਹਿਦਾ ਹੈ, ਉਸ ਨੂੰ ਰੱਖ ਬਾਕੀ ਦੇ ਬਾਹਰ ਕੱਢਣ ਦਾ ਕਮ ਆਪ ਹੀ ਅੰਦਰ ਬੈਠੇ ਕਰ ਰਹੇ ਹੋ।  ਇਹ ਸਭ ਗੁਰੂ ਨਾਨਕ ਹਜ਼ੂਰ ਜੀ ਹੀ ਕਰਦੇ ਹਨ। ਇਹ ਸੋਚ ਕੇ ਅਸੀਂ ਸੀ੍ਰ ਗੁਰੂ ਨਾਨਕ ਜੀ ਦੇ ਦਾਸ ਹੋ ਜਾਂਦੇ ਹਾਂ, ਰਿਣੀ ਹੋ ਜਾਂਦੇ ਹਾਂ। ਰਿਣੀ ਹੋਇਆਂ ਹੀ ਸਿੱਖ ਆਪਣੇ ਮਨ ਨੂੰ ਨੀਵਾਂ ਕਰ ਲੈਦਾਂ ਹੈ। ਜਿਸ ਦਾ ਮਨ ਨੀਵਾਂ ਹੁੰਦਾ ਹੈ ਉਹ ਕਦੇ ਵੀ ਉੱਚਾ ਨਹੀ ਬੋਲਦਾ ਅਤੇ ਸੁਭਾਵਕ ਹੀ ਉਸ ਦੀ ਮੱਤ aੁੱਚੀ ਹੋ ਜਾਂਦੀ ਹੈ। ਇਹ ਜੋ ਕੁਛ ਭੀ ਮਿਲਿਆ ਹੈ ਇਹ ਮੇਰਾ ਨਹੀ ਗੁਰੂ ਜੀ ਦੀ ਹੀ ਦਾਤ ਹੈ। ਮਨ ਨੀਵਾਂ ਹੋਣ ਦਾ ਮਤਲਬ ਹੈ ਸਹਿਜੇ ਬੋਲਣਾ, ਥੋੜਾ ਬੋਲਨਾ ਤੇ ਜਿਆਦਾ ਸੁਨਣਾ।ਇਹ ਗੁਰੂ ਨਾਲ ਪ੍ਰੇਮ ਉਨਾਂ ਦਾ ਵੱਧਦਾ ਹੀ ਗਿਆ ਜਿਨਾਂ ਨੂੰ ਆਪਣੇ ਬਨਾਣ ਵਾਲੇ ਵਾਹਿਗੁਰੂ ਜੀ ਦੀ ਤਲਾਸ਼ ਹੈ ਤੇ ਪਿਆਸ ਹੈ। ਜਦੋਂ ਮਨ ਵਿੱਚ ਇਹ ਬੇਬਲਤਾ ਆ ਜਾਵੇ ਕਿ ਹੁਣ ਮਹਾਰਾਜ ਮਂੈ ਆਪ ਦੇ ਬਗੈਰ ਰਹਿ ਨਹੀ ਸਕਦਾ, ਉਸ ਸਮੇਂ ਗੁਰੂ ਜੀ ਕਿਰਪਾ ਕਰਦੇ ਹਨ। ਜਿਵੇਂ ਇੱਕ ਨਿੱਕਾ ਜਿਹਾ ਬੱਚਾ ਪੰਘੂੜੇ ਵਿੱਚ ਪਿਆ ਹੈ, ਮਾਂ ਨੇ ਘਰ ਦਾ ਕੰਮ ਭੀ ਸੰਭਾਲਣਾ ਹੈ ਤੇ ਬੱਚੇ ਨੂੰ ਭੀ ਸੰਭਾਲਣਾ ਹੈ। ਮਾਂ ਬੱਚੇ ਨੂੰ ਖਿਡੌਣਾਂ ਦੇ ਦਿੰਦੀ ਹੈ ਕਿ ਉਹ ਇਸ ਨਾਲ ਖੇਡਦਾ ਰਹੇ। ਕੁਝ ਸਮਾਂ ਬੱਚਾ ਖੇਡ ਲੈਂਦਾ ਹੈ, ਤੇ ਫੇਰ ਜਦੋਂ ਭੁਖ ਲਗਦੀ ਹੈ ਤਾਂ ਰੋਣ ਲੱਗ ਪੈਂਦਾ ਹੈ।ਉਹ ਆਪ ਮਾਂ ਤੱਕ ਜਾ ਨਹੀ ਸਕਦਾ, ਤਾਂ ਮਾਂ ਉਸ ਨੂੰ ਮਿਠਾਈ, ਪ੍ਰਸ਼ਾਦ ਜਾਂ ਦੁੱਧ ਦੀ ਬੋਤਲ ਦੇ ਦਿੰਦੀ ਹੈ। ਬੱਚਾ ਫੇਰ ਉਸ ਵਿੱਚ ਮਸਤ ਹੋ ਜਾਂਦਾ ਹੈ ਲੇਕਿਨ ਇਕ ਸਮਾਂ ਅਜੇਹਾ ਅਉਂਦਾ ਹੈ ਜਦੋਂ ਬੱਚਾ ਸਭ ਨੂੰ ਛੱਡ ਦਿੰਦਾ ਹੈ ਅਤੇ ਬਸ ਏਹੀ ਚਾਹੁੰਦਾਂ ਹੈ ਕਿ ਮਾਂ ਮੈਨੂੰ ਬਸ ਗੋਦ ਵਿੱਚ ਪਕੜ ਲਵੇ। ਆਪਾਂ ਵੀ ਗੁਰਮੁਖੋ ਇਥੇ ਤਕ ਆਈਏ ਕਿ ਸਾਨੂੰ ਵੀ ਗੁਰੂ ਜੀ ਕਿਰਪਾ ਕਰਕੇ ਆਪਣੀ ਗੋਦ ਵਿੱਚ ਬਿਠਾ ਲੈਣ। ਵਾਹਿਗੁਰੂ ਜੀ ਬੜੀ ਤਰਕੀਬ ਨਾਲ ਸਾਨੂੰ ਸਮਝਾaੁਂਦੇ ਹਨ ਕਿ ਜਿਵੇਂ ਬਚਪਨ ਵਿੱਚ ਛੋਟੇ ਬੱਚੇ ਨੂੰ ਉਸਦਾ ਪਿਤਾ ਸਮਝਾਂਉਦਾ ਹੈ ਕਿ ਇਹ ਵੇਲਾ ਤੇਰੀ ਪੜ੍ਹਾਈ ਕਰਨ ਦਾ ਹੈ।ਚਾਹੇ ਬੱਚੇ ਦਾ ਸਕੂਲ ਜਾਣ ਨੂੰ ਮਨ ਨਹੀ ਕਰਦਾ, ਪਰ ਜੇਕਰ ਉਹ ਹਰ ਰੋਜ਼ ਸਕੂਲ ਜਾਂਦਾ ਰਹੇ ਤਾਂ ਉਹ ਚੰਗੀ ਪੜ੍ਹਾਈ ਕਰ ਸਕਦਾ ਹੈ।ਇਸੇ ਤਰਾਂ ਗੁਰੂ ਜੀ ਸਾਨੂੰ ਸਮਝਾਉਂਦੇ ਹਨ ਕਿ ਮੇਰੇ ਬੇਟੇ ਤੂੰ ਨਾਮ ਜਪਣਾ ਹੈ, ਤੂੰ ਨਾਮ ਜਪਣ ਵਾਸਤੇ ਹੀ ਇਸ ਦੁਨੀਆ ਵਿੱਚ ਆਇਆ ਹੈਂ। ਨਾਮ ਜਪਣ ਦਾ ਵੀ ਏਹੀ ਵੇਲਾ ਹੈ, ਤਾਂ ਹੀ ਤੂੰ ਸੰਗਤ ਵਿਚ ਆਇਆ ਹੈ। ਇਹ ਸਮਾਂ ਬਾਦ ਵਿਚ ਨਹੀ ਮਿਲਣਾ, ਤੂੰ ਬੇਟਾ ਨਾਮ ਜਪ।ਇਹ ਜਿਹੜਾ ਸ਼ਰੀਰ ਮਿਲਿਆ ਹੈ ਇਹ ਤਾਂ ਕਿਰਾਏ ਦਾ ਮਕਾਨ ਹੈ, ਇਹ ਮੇਰਾ ਨਹੀ ਹੈ, ਇਸ ਦਾ ਕਿਰਾਇਆ ਅਸੀਂ ਰੋਟੀ, ਕਪੜਾ, ਮਕਾਨ, ਪੈਸਾ, ਸਾਜੋ ਸਮਾਨ ਤੇ ਦਵਾਈ ਦੇ ਕੇ ਪੂਰਾ ਕਰ ਰਹੇ ਹਾਂ। ਇਹ ਕਿਰਾਇਆ ਦਿੰਦੇ ਹਾਂ ਤਾਂ ਇਹ ਸ਼ਰੀਰ ਚਲਦਾ ਹੈ, ਅਤੇ ਫੇਰ ਭੀ ਇਸ ਨੇ ਅੰਤ ਵਿੱਚ ਸਾਡੇ ਨਾਲ ਨਹੀ ਜਾਂਣਾ।

Apanae Saevak Ko Kabahu N Bisaarahu ||

अपने सेवक कउ कबहु न बिसारहु ॥

Never forget Your servant, O Lord.

Click 829 LDH(Model Town) 13th Oct 2014 
 

ਗੁਰ ਸੇਵਾ ਤੇ ਭਗਤਿ ਕਮਾਈ ॥

Click to Load the Document

ਨਾਮ ਦੀ ਕਮਾਈ ਕਰਨ ਦਾ ਮਤਲਬ – ਇਹ ਵਿਸ਼ਵਾਸ਼ ਹੋ ਜਾਣਾ ਕਿ ਇਹ ਮਨੁੱਖਾ ਦੇਹੀ ਵਾਹਿਗੁਰੂ ਜੀ ਦਾ ਦਰਸ਼ਨ ਕਰਨ ਵਾਸਤੇ ਹੀ ਮਿਲੀ ਹੈ ਜੋ ਕਿ ਕੇਵਲ ਨਾਮ ਜਪਣ ਨਾਲ ਹੀ ਸੰਭਵ ਹੈ। ਇਸ ਲਈ ਨਾਮ ਜਪਣ ਦਾ ਉੱਦਮ ਕਰਨਾ, ਇਸ ਅੰਹਕਾਰੇ ਮਨ ਨੂੰ ਨੀਵਾਂ ਕਰਨਾ, ਬੁੱਧੀ ਦਾ ਬਿਬੇਕ ਹੋ ਜਾਣਾ (ਪਾਪ ਪੁੰਨ ਤੋ ਉਪਰ ਉਠ ਜਾਣਾ),  ਤੇ ਮਨ ਦਾ ਚੇਤਨ ਹੋ ਜਾਣਾ। ਇਸ ਦਾ ਮਤਲਬ ਹੈ ਕਿ ਗੁਰੂ ਜੀ ਲਈ ਉਹੀ ਭਾਵਨਾ ਰੱਖਣੀ ਜੋ ਗੁਰੂ ਅੰਗਦ ਦੇਵ ਜੀ ਦੀ ਗੁਰੂ ਨਾਨਕ ਦੇਵ ਜੀ ਦੇ ਲਈ ਮਨ ਵਿੱਚ ਸੀ। ਮਨ ਦਾ ਸੁਰਤ ਨੂੰ ਵਾਹਿਗੁਰੂ ਸ਼ਬਦ ਨੂੰ ਘੁਟ ਕੇ ਪਕੜ ਲੈਣਾ, ਅਤੇ ਇਸੇ ਹੀ ਲਗਨ ਵਿੱਚ ਤੇ ਧੁਨ ਵਿੱਚ ਬਹੁਤ ਸਮਾਂ ਬਤੀਤ ਕਰਨਾ, ਇਹ ਕਰਮ ਬਹੁਤ ਔਖਾ ਹੈ। ਗੁਰਮੁਖ ਪਿਆਰੇ ਜੋ ਸੱਤ ਨੂੰ ਜਾਨਣਾ ਚਾਹੁੰਦੇ ਹਨ, ਉਹ ਇਸ ਨਾਮ ਦੀ ਕਮਾਈ ਅੱਵਸ਼ ਹੀ ਕਰਦੇ ਹਨ। ਸੁਰਤ ਸ਼ਬਦ ਵਿੱਚ ਲਗਾਤਾਰ ਜੇ ੩ ਘੰਟੇ ੪੦ ਮਿੰਟ ਦੀ ਬੈਠਕ ਹੋ ਜਾਏ ਤਾਂ ਧਿਆਨ ਘੱਟਦਾ ਹੈ। ਯਾਦ ਰਖੋ ਆਪ ਜਬਰਦਸਤੀ ਧਿਆਨ ਨਹੀ ਲਗਾ ਸਕਦੇ, ਇਹ ਆਪਣੇ ਯਤਨ ਕੀਤੇਆਂ ਕਦੇ ਵੀ ਲਗ ਨਹੀ ਸਕਦਾ, ਇਹ ਤਾਂ ਗੁਰੂ ਦੀ ਬਖਸ਼ਿਸ਼ ਨਾਲ ਹੀ ਲਗ ਜਾਂਦਾ ਹੈ, ਅਸੀਂ ਤਾ ਕੇਵਲ ਸੁਰਤ ਨੂੰ ਸ਼ਬਦ ਵਿਚ ਰਖ ਕੇ, ਮਨ ਤਨ ਵਿੱਚ ਰਹਿਦਿਆਂ ਹੋਇਆਂ, ਇਸ ਤਨ ਤੋ ਪਰ੍ਹੇ ਹੋ ਜਾਣਾਂ ਹੈ। ਇਸ ਨੂੰ ਚੌਥਾ ਪੱਦ ਆਖੀਦਾ ਹੈ, ਚੌਥੇ ਪੱਦ ਤੋਂ ਪੰਜਵੇਂ ਖੰਡ (ਦਸਮ ਦੁਆਰ) ਤਕ ਪਹੁੰਚਣਾ ਇਹ ਨਾਮ ਦੀ ਕਮਾਈ ਕਰਣ ਵਾਲਿਆ ਦੀ ਪੂਰੀ ਮੰਜਲ ਹੈ। ਜੋ ਪੰਜਵੇ ਖੰਡ ਤੇ ਪਹੁੰਚ ਜਾਂਦੇ ਹਨ, ਜੇ ਵਾਹਿਗੁਰੂ ਜੀ ਦਾ ਹੁਕਮ ਹੋਵੇ ਤਾਂ ਉਹ ਬਾਣੀ ਉਚਾਰਦੇ ਹਨ। ਗੁਰੂ ਦੀ ਪਰਿਕ੍ਰਮਾ ਕਰਨ ਦਾ ਮੱਤਲਬ ਹੈ ਕਿ ਹੇ ਵਾਹਿਗੁਰੂ ਜੀ ਜੋ ਕੁਝ ਵੀ ਮੇਰੇ ਕੋਲ ਹੈ ਇਹ ਸਾਰਾ ਕੁਝ ਤੁਸਾਂ ਨੇ ਹੀ ਮੈਨੂੰ ਦਿੱਤਾ ਹੈ, ਅਤੇ ਮੈਂ ਆਪ ਜੀ ਦੇ ਵਾਰੇ ਵਾਰੇ ਜਾਂਦਾ ਹਾਂ।
ਕਈ ਵਾਰ ਅਸੀਂ ਸੋਚਦੇ ਹਾਂ ਕਿ ਅਜੇ ਬੱਚੇ ਹਾਂ, ਪੜ੍ਹਦੇ ਹਾਂ, ਜੁਵਾਨ ਅਵੱਸਥਾ ਵਿੱਚ ਸੋਚਦੇ ਹਾਂ ਕਿ ਅਜੇ ਆਪਣੇ ਬੱਚਿਆਂ ਦਾ ਭਾਰ ਹੈ, ਬੁਢਾਪੇ ਵਿੱਚ ਸਿਮਰਨ ਕਰ ਲਵਾਂਗੇ।ਫਿਰ ਬੁਢਾਪੇ ਵਿੱਚ ਸੋਚਦੇ ਹਾਂ ਕਿ ਕੱਲ ਜਰੂਰ ਹੀ ਕਰ ਲੈਵਾਂਗੇ।ਅਖੀਰ ਸਮਾਂ ਅੰਤ ਆ ਜਾਂਦਾ ਹੈ, ਪਛਤਾਉਦਾਂ ਹੋਇਆ ਜੀਵ ਇਸ ਦੇਹੀ ਨੂੰ ਛੱਡ ਜਾਂਦਾ ਹੈ। ਜੇ ਅਸੀਂ ਹੁਣ ਭਜਨ ਨਹੀ ਕੀਤਾ ਤਾਂ ਫਿਰ ਕਦੋਂ ਕਰਾਂਗੇ।ਜੇ ਮੈਂ ਹੁਣ ਇਸ ਵਿਚਾਰ ਨੂੰ ਲਿਖਦਾ ਹੋਇਆ ਜਾਂ ਪੜ੍ਹਦਾ ਹੋਇਆ, ਆਪਣੇ ਆ ਰਹੇ ਸਵਾਸ ਨਾਲ ਸਿਮਰਨ ਨਹੀ ਕੀਤਾ ਤਾਂ ਅਗਲੇ ਸਵਾਸ ਨਾਲ ਸਿਮਰਨ ਕਿਸ ਤਰਾਂ ਕਰ ਸਕਦਾ ਹਾਂ।ਹੇ ਮੇਰੇ ਭਾਈਉ ਤੇ ਭੈਣੋਂ, ਹੁਣ ਹੀ ਵਾਹਿਗੁਰੂ ਜੀ ਦਾ ਸਿਮਰਨ ਕਰੋ, ਅੰਤ ਸਮੇਂ ਦਾ ਪਤਾ ਨਹੀ ਕਦੋਂ ਆ ਜਾਵੇ।ਜੇ ਇਸ ਮਨ ਨੂੰ ਜਿਤਣਾ ਚਾਹੁੰਦਾਂ ਹੈ ਤਾਂ ਇਸ ਮਾਇਆ ਦੇ ਜਗਤ ਵਿੱਚ ਹਾਰ ਜਾ, ਨੀਵਾਂ ਹੋ ਜਾ, ਬਿਲਕੁਲ ਨੀਵਾਂ ਹੋ ਜਾ, ਬਿਲਕੁਲ ਨੀਵਾਂ ਹੋ ਜਾ। ਖਬਰਦਾਰ, ਸੁੱਤੇ ਹੀ ਨਾ ਰਹਿ ਜਾਇਉ, ਤੇਰੇ ਲਈ ਇਹੀ ਅਉਸਰ ਤੇ ਵਾਰੀ ਹੈ। ਜੇ ਅਸੀਂ ਕੋਈ ਬਹੁਤ ਜਰੂਰੀ ਕੰਮ ਕਰਨਾ ਹੋਵੇ ਤਾਂ ਅਸੀਂ ਅਪਣੀ ਪੂਰੀ ਬੁੱਧੀ ਤੇ ਚੇਤਨ ਹੋ ਕੇ ਕਰਦੇ ਹਾਂ।ਹੇ ਮੇਰੇ ਭਾਈ, ਵਾਹਿਗੁਰੂ ਜੀ ਦਾ ਨਾਮ ਜਪਨਾ ਹੀ ਇਸ ਮਨੁੱਖਾ ਦੇਹੀ ਵਿੱਚ ਸਭ ਤੋ ਸ੍ਰੇਸ਼ਟ ਕੰਮ ਹੈ। ਅਸੀਂ ਮਸ਼ੀਨ ਦੀ ਤਰਾਂ ਵਾਹਿਗੁਰੂ ਨਹੀ ਕਹਿਣਾ, ਪ੍ਰੇਮ ਨਾਲ ਕਹਿਣਾ ਹੈ।ਇਹ ਯਾਦ ਕਰਿਅੇ ਕਿ ਵਾਹਿਗੁਰੂ ਕਿੰਨੇ ਵੱਡੇ ਹਨ ਅਤੇ ਉਹ ਕਿਰਪਾ ਦੇ ਸਾਗਰ ਹਨ। ਵਾਹਿਗੁਰੂ ਜੀ ਨੇ ਹੀ ਮੇਰਾ ਪੜਦਾ ਢੱਕਿਆ ਹੋਇਆ ਹੈ, ਮੇਰੀ ਲਾਜ ਰੱਖੀ ਹੈ, ਮੈਨੂੰ ਸ਼ੁਰੂ ਤੋਂ ਹੀ ਮੇਰੀਆਂ ਜਰੂਰਤਾਂ ਮੁਤਾਬਿਕ ਦੇਂਦਾ ਆ ਰਿਹਾ ਹੈ। ਉਸ ਨੇ ਹੀ ਮੈਂਨੂੰ  ਇਸ ਸਮੇਂ ਤੱਕ ਜੀਵਤ ਰੱਖਿਆ ਹੋਇਆ ਹੈ ਤਾਂ ਕਿ ਮੈਂ ਹੁਣ ਇਸ ਸਮੇ ਆਪਣੇ ਬਾਕੀ ਬਚੇ ਹੋਏੇ ਸਵਾਸਾਂ ਨਾਲ ਨਾਮ ਜਪ ਸਕਾਂ।ਤੈਨੂੰ ਗੁਰੂ ਜੀ ਆਪਣੀ ਗੁਰਬਾਣੀ ਦੇ ਹਰੇਕ ਸ਼ਬਦ ਨਾਲ, ਹਰੇਕ ਕਥਾ ਕੀਰਤਨ ਨਾਲ, ਆਪਣੇ ਇਤਹਾਸ ਵਿਚ ਹੋਏ ਸ਼ਹੀਦ, ਤੇ ਮਿਲਣ ਵਾਲੇ ਗੁਰੂ ਦੇ ਪਿਆਰੇ ਰਾਹੀ ਵਾਰ ਵਾਰ, ਪੁਕਾਰ ਪੁਕਾਰ ਕੇ ਤੈਨੂੰ ਕਹਿ ਰਹੇ ਹਨ ਕਿ ਤੂੰ ਨਾਮ ਜਪ, ਨਾਮ ਜਪ, ਨਾਮ ਜਪ, ਨਾਮ ਜਪ, ਨਾਮ ਜਪ, ਤੇ ਸਿਰਫ ਨਾਮ ਜਪ।ਇਸ ਗਲ ਨੂੰ ਮਨ ਵਿੱਚ ਸੋਚ, ਜੇ ਇਹ ਗਲ ਠੀਕ ਲਗਦੀ ਹੈ ਤਾਂ ਇਸ ਵਿਚਾਰ ਨੂੰ ਵੀ ਬਾਦ ਵਿੱਚ ਪੜ੍ਹ ਲੈਣਾ, ਪਰ ਹੁਣ ਸਿਰਫ ਵਾਹਿਗੁਰੂ ਨਾਮ ਹੀ ਜਪ।

ਹੇ ਵਾਹਿਗੁਰੂ ਜੀ ਜਿਸ ਤੇ ਆਪ ਕਿਰਪਾ ਕਰਕੇ ਬੰਦਗੀ ਕਰਵਾ ਦੇਵੋ, ਮੰਨ ਨੂੰ ਨੀਵਾ ਕਰਕੇ ਮੱਤ ਨੂੰ ਬਿਬੇਕਸ਼ੀਲ ਕਰ ਦੇਵੋ, ਉਹੀ ਸਿਮਰਨ ਕਰ ਸਕਦਾ ਹੈ। ਆਪ ਜੀ ਨੇ ਕਿਰਪਾ ਕਰਕੇ ਸਾਨੂੰ ਦਸਮੇਂ ਦੁਆਰ ਦੇ ਬਾਹਰ ਖੜਾ ਕਰਕੇ ਉਪਦੇਸ਼ ਦੇ ਰਹੇ ਹੋ ਕਿ ਹੁਣ ਦਸਮ ਦੁਆਰ ਦੇ ਦਰਵਾਜ਼ੇ ਨੂੰ ਖੜਕਾ। ਮਤਲਬ ਕਿ ਪ੍ਰੇਮ ਨਾਲ ਵਾਹਿਗੁਰੂ ਬੋਲ, ਵਾਹਿਗੁਰ ਬੋਲ, ਵਾਹਿਗੁਰ ਬੋਲ ਅਤੇ ਬੋਲਦਾ ਹੀ ਰਹੋ। ਜਦ ਪ੍ਰੇਮ ਨਾਲ ਇਸ ਦਰਵਾਜ਼ੇ ਨੂੰ ਖੜਕਾਂਉਦਾ ਰਹੇਗਾਂ ਤਾਂ ਇਕ ਦਿਨ ਤੇਰੀ ਅਵਾਜ਼ ਸੁਣੀ ਜਾਉਗੀ, ਵਾਹਿਗੁਰੂ ਜੀ ਮੇਹਰ ਕਰਕੇ ਦਸਮ ਦਰਵਾਰ ਖੋਲ ਦਿੰਦੇ ਹਨ, ਤਦ ਵਾਹਿਗੁਰੂ ਜੀ ਦਾ ਦਰਸ਼ਨ ਹੋ ਜਾਂਦਾ ਹੈ ਤੇ ਜੀਵ ਜਨਮ ਮਰਨ ਤੋਂ ਰਹਿਤ, ਚਿੰਤਾ ਤੋਂ ਰਹਿਤ ਹੋ ਜਾਦਾਂ ਹੈ ਅਤੇ ਸਦਾ ਲਈ ਅੰਨਦ ਚਿੱਤ ਹੋ ਜਾਂਦਾ ਹੈ।

Gur Saevaa Thae Bhagath Kamaaee ||

गुर सेवा ते भगति कमाई ॥

Serving the Guru, devotional worship is practiced.

Click 1159 Vikas Puri  12th Oct. 2014
 

ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥

ਜਦੋਂ ਮਨੁੱਖ ਇਸ ਦੁਨੀਆ ਵਿਚ ਆਇਆ ਤਾਂ ਮਾਇਆ ਦਾ ਗ੍ਰਾਸ ਬਣ ਗਿਆ ਅਤੇ ਆਪਣੇ ਸਰੂਪ ਨੂੰ ਭੁਲ ਗਿਆ, ਆਪਣੇ ਆਪ ਦੀ ਪਹਿਚਾਣ ਨਾ ਰਹੀ। ਸਤਿਗੁਰੂ ਜੀ ਫੁਰਮਾਂਉਦੇ ਹਨ, ਇਹ ਮਨ, ਤੂੰ ਮੰਨਤ ਤੇ ਤਨ ਨਹੀ ਹੈ, ਇਹ ਤਾਂ ਇਕ ਦਿਨ ਲਹਿ ਜਾਣਗੇ, ਇਹਨਾਂ ਦਾ ਸਬੰਧ ਨਹੀ ਰਹੇਗਾ, ਪਰ ਤੂੰ ਤਾਂ ਨਿਜ ਆਤਮਾ ਹੈ, ਵਾਹਿਗੁਰੂ ਦੀ ਅੰਸ਼ ਹੈ, ਅਜਨਮ ਅਤੇ ਤੂੰ ਹੀ ਆਪਣੇ ਆਪ ਵਿਚ ਵਾਹਿਗੁਰੂ ਦਾ, ਗੁਰੂ ਨਾਨਕ ਜੀ ਦਾ ਬੱਚਾ ਹੈ।ਜਰਾ ਸੋਚੋ ਗੁਰੂ ਨਾਨਕ ਜੀ ਬੱਚਾ ਹੋਣਾ ਕਿੰਨੇ ਮਾਣ ਦੀ ਗੱਲ ਹੈ। ਗੁਰੂ ਨਾਨਕ ਮਹਾਰਾਜ ਆਪਣੇ ਇਸ ਬੱਚੇ ਨੂੰ ਆਪਣੀ ਗੋਦ ਵਿਚ ਬੈਠਾ ਕੇ, ਆਪਣੀ ਨਜ਼ਰ ਨਾਲ ਦੇਖ ਕੇ, ਆਪਣਾ ਪਿਆਰ ਭਰਿਆ ਹੱਥ ਆਪਣੇ ਲਾਡਲੇ ਬੱਚੇ ਦੇ ਸਿਰ ਤੇ ਰੱਖ ਕੇ ਬੜੇ ਪਿਆਰ ਨਾਲ ਕਹਿੰਦੇ ਹਨ ਕਿ ਬੇਟਾ ਤੇਰਾ ਜਦੋਂ ਜਨਮ ਹੋਇਆ, ਤੂੰ ਉਲਟ ਗਿਆ ਹੈ, ਕਾਮ ਕਰੋਧ, ਲੋਭ, ਮੋਹ, ਅਤੇ ਹੰਕਾਰ ਨੇ ਤੈਨੂੰ ਆਪਣੇ ਮਾਇਆ ਦੇ ਜਾਲ ਵਿੱਚ ਫਸਾ ਲਿਆ ਹੈ, ਤੂੰ ਵਾਹਿਗੁਰੂ ਜੀ ਦਾ ਚਿੰਤਨ ਕਰਿਆ ਕਰ, ਨਾਮ ਜਪਿਆ ਕਰ। ਨਾਮ ਦੇ ਦੋ ਅਰਥ ਹਨ। ਇਕ ਅੱਖਰੀ ਨਾਮ ਜੋ ਬੋਲਿਆ ਜਾਵੇ, ਸੁਣਿਆ ਜਾਵੇ। ਦੂਸਰਾ ਨਾਮ ਸ਼ਕਤੀ, ਵਾਹਿਗੁਰੂ ਜੀ ਆਪ ਆਪਣਾ ਅੰਮਿਉ ਰਸ ਹੈ, ਉਹ ਨਾਮ ਅੱਖਛਰ ਅਤੀਤ ਹੈ, ਬਿਆਨ ਤੋਂ ਪਰੇ ਹੈ, ਬੇਅੰਤ ਹੈ। ਉਸਦੀ ਸ਼ਕਤੀ ਨਾਲ ਜਦ ਮਨ ਜੁੜਦਾ ਹੈ ਤਾਂ ਮਨ, ਮਨ ਨਹੀ ਰਹਿੰਦਾ, ਤਨ, ਤਨ ਨਹੀ ਰਹਿੰਦਾ ਅਤੇ ਇੰਦਰੇ ਆਪਣੇ ਰਸ ਤੋ ਬਿਹੂਨ ਹੋ ਜਾਂਦੇ ਹਨ, ਬਸ ਇਕ ਵਾਹਿਗੁਰੂ ਦਾ ਨਾਮ ਰਸ ਹੀ ਇਸ ਦੇ ਪੱਲੇ ਰਹਿ ਜਾਂਦਾ ਹੈ। ਸਤਿਗੁਰੂ ਗੁਰੂ ਨਾਨਕ ਜੀ ਨੇ ਮੇਰੇ ਉਤੇ ਇਹ ਕਿਰਪਾ ਕੀਤੀ ਕਿ ਮੈਨੂੰ ਨਾਮ ਦੀ ਦਾਤ ਬਖਸ਼ੀ, ਵਾਹਿਗੁਰੂ ਨਾਮ ਬਖਸ਼ਿਆ, ਵਾਹਿਗੁਰੂ ਨਾਮ ਉਚਾਰਣ ਤੇ ਸੁਣਨ ਦਾ ਬਲ ਬਖਸ਼ਿਆ। ਵਾਹਿਗੁਰੂ ਦੇ ਨਾਮ ਜਪਣ ਤੇ ਸੁਣਨ ਨਾਲ ਮਨ ਦੇ ਚਿੱਤ ਵਿੱਚ ਜੋ ਪੂਰਬਲੇ ਜਨਮਾਂ ਦੀ ਮੈਲ, ਮਲ ਸੀ, ਉਹ ਦੂਰ ਹੋ ਗਈ ਅਤੇ ਇਸ ਚਿੱਤ ਵਿਚ ਵਾਹਿਗੁਰੂ ਦਾ ਨਾਮ ਪਰਗਟ ਹੋ ਗਿਆ। ਵਾਹਿਗੁਰੂ ਸਾਡੇ ਦਸਮੇਂ ਦੁਆਰ ਵਿਚ ਪਹਿਲਾਂ ਤੋਂ ਹੀ ਪਰਗਟ ਹਨ। ਵਾਹਿਗੁਰੂ ਜੀ ਨੇ ਸਾਨੂੰ ਨੌਂ ਦਰਵਾਜਿਆਂ ਦੇ ਸੁਆਮੀ ਬਣਾਇਆ ਹੈ, ਦਸਮ ਦੁਆਰ ਜੋ ਗੁਪਤ ਹੈ, ਜਦੋਂ ਚਿੱਤ ਦੀ ਕਾਲਖ ਜੋ ਕੇਵਲ ਨਾਮ ਦੇ ਅਭਿਆਸ ਨਾਲ ਲਹਿ ਜਾਂਦੀ ਹੈ, ਤਦ ਸਾਨੂੰ ਅਪਣਾ ਹੀ ਸਰੂਪ ਜੋ ਗੁਰੂ ਨਾਨਕ ਮਹਾਰਾਜ ਦਾ ਸਰੂਪ ਹੈ ਜੋ ਕਿ ਉਹਨਾਂ ਦੇ ਪ੍ਰੇਮ, ਉਤਸ਼ਾਹ ਸਰੂਪ ਹੈ, ਜੋ ਕਿ ਸੇਵਾ ਤੇ ਸਿਮਰਨ ਦਾ ਇੱਕ ਰਸ ਹੈ, ਉਹ ਸਾਡੇ ਅੰਦਰ ਪਰਗਟ ਹੋ ਜਾਂਦਾ ਹੈ ਤੇ ਸਾਨੂੰ ਪਰਮ ਮੋਖਸ਼ ਮਿਲ ਜਾਂਦਾ ਹੈ।ਪਰਮ ਮੋਖਸ਼ ਪ੍ਰਾਪਤ ਕਰਨ ਵਾਲੇ ਨੂੰ ਗੁਰਮੁਖ, ਗੁਰ ਪਿਆਰ, ਸੰਤ, ਭਗਤ ਵੀ ਆਖੀਂਦਾ ਹੈ, ਪਰ ਸਭ ਦਾਤ ਗੁਰੂ ਨਾਨਕ ਜੀ ਦੀ, ਸਤਿਗੂਰ ਜੀ ਦੀ ਹੈ। ਇਸ ਲਈ ਸਤਿਗੁਰੂ ਦੀ ਵਡਿਆਈ ਦੇ ਵਿੱਚ ਰਹੋ। ਜਿਸ ਦਾ ਅਰਥ ਇਹ ਹੈ ਕਿ ਅਸੀਂ ਹਮੇਸ਼ਾਂ ਸਤਿਗੂਰ ਜੀ ਦਾ ਭੈਅ ਮਨ ਵਿਚ ਰੱਖ ਕੇ ਸਿਮਰਨ ਕਰੀਏ।ਇੱਕ ਸਿਮਰਨ ਇਹ ਭੀ ਹੈ ਕਿ ਅਸੀਂ ਵਾਹਿਗੁਰੂ ਤਾਂ ਕਰੀ ਜਾਂਦੇ ਹਾਂ, ਲੇਕਿਨ ਸਾਡਾ ਮਨ ਜੋ ਕਿ ਚਿੱਤ ਦਾ ਰੂਪ ਰੱਖਦਾ ਹੈ, ਉਹ ਕਿਤੇ ਹੋਰ ਉਡਦਾ ਫਿਰਦਾ ਹੈ। ਕਈ ਵਾਰੀ ਤਾਂ ਮਨ ਵਿਚ ਇਹ ਵੀ ਹੰਕਾਰ ਆ ਜਾਦਾਂ ਹੈ ਕਿ ਮੈ ਵਾਹਿਗੁਰੂ ਨਾਮ ਜਪਦਾ ਹਾਂ ਭਾਂਵੇ ਮਨ ਨਹੀ ਜੁੜਿਆ, ਅਤੇ ਅਸੀਂ ਵਾਹਿਗੁਰੂ ਜੀ ਤੋ ਹੋਰ ਦੂਰ ਚਲੇ ਜਾਂਦੇ ਹਾਂ। ਇਕ ਸਿਮਰਨ ਉਹ ਹੈ ਜਦੋਂ ਅਸੀਂ ਸਤਿਗੁਰੂ ਦਾ ਭਾਉ ਅਤੇ ਭੈਅ ਮਨ ਵਿਚ ਰੱਖ ਕੇ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਰਸ ਲੈ ਕੇ ਕਹਿੰਦੇ ਹਾਂ ਅਤੇ ਅਸੀਂ ਵਾਹਿਗੁਰੂ ਦੇ  ਕੋਲ ਹੋਈ ਜਾਂਦੇ ਹਾਂ। ਇਸ ਵਾਹਿਗੁਰੂ ਦਾ ਨਾਮ ਪ੍ਰੇਮ ਨਾਲ ਕਹਿਣ ਕਰਕੇ, ਵਾਹਿਗੁਰੂ ਦਾ ਭੈਅ ਸਾਡੇ ਅੰਦਰ ਆਉਦਾ  ਹੈ, ਭਗਤੀ ਬਣਦੀ ਹੈ, ਨਾਮ ਇੱਕਤਰ ਹੁੰਦਾ ਹੈ, ਜਿਸ ਨਾਲ ਚਿੱਤ ਦੀ ਮੈਲ ਦੂਰ ਹੋ ਜਾਂਦੀ ਹੈ ਅਤੇ ਮਨ ਆਤਮ ਸਰੂਪ ਵਿੱਚ ਰਹਿੰਦਾ ਹੋਇਆ, ਪਰਮਾਤਮ ਵਿਚ ਲੀਨ ਹੋ ਜਾਂਦਾ ਹੈ।

 

Maerai Heearai Rathan Naam Har Basiaa Gur Haathh Dhhariou Maerai Maathhaa ||

मेरै हीअरै रतनु नामु हरि बसिआ गुरि हाथु धरिओ मेरै माथा ॥

The Jewel of the Lord's Name abides within my heart; the Guru has placed His hand on my forehead.

Click 696 Noida 5th Oct.2014 
 

ਕਿਉ ਲੀਜੈ ਗਢੁ ਬੰਕਾ ਭਾਈ ॥

Click to see the whole document


ਇਹ ਸ਼ਰੀਰ ਇਕ ਪੱਕਾ ਕਿਲਾ ਹੈ ਇਸ ਵਿਚ ਮਨ ਰਾਜਾ ਰਹਿੰਦਾ ਹੈ। ਇਹ ਕਿਲਾ ਪੱਕੀਆਂ ਦੀਵਾਰਾਂ ਦਾ ਬਣਿਆ ਹੋਇਆ ਹੈ ਇਹ ਦੀਵਾਰਾਂ ਦੁੱਬਿਧਾ (ਆਪਣੇ ਤੇ ਪਰਾਏ) ਦੀਆਂ ਹਨ), ਇਸ ਦੇ ਬਾਹਰਲੇ ਪਾਸੇ ਤਿੰਨ ਪ੍ਰਕਾਰ  ਦੀ ਖਾਈ ਹੈ (ਤਮੋਂ, ਰਜੋਂ ਤੇ ਸਤੋ ਗੁਣ ਦੀ ਤਿੰਨ ਖਾਈਆਂ ਹਨ)। ਇਕ ਖਾਈ ਵਿਚ (ਰਾਜ, ਮਾਲ, ਰੂਪ, ਜਾਤ, ਜੋਬਨ, ਸਿੰਗਾਰ, ਗੀਤ, ਨਾਦ ਤੇ ਚਲਚਿੱਤਰ ਦੀ) ਸ਼ਰਾਬ ਹੈ ਜਿਸ ਨੂੰ ਪੀ ਕੇ ਲਗਦਾ ਹੈ ਕਿ ਮੇਰਾ ਜੈਸਾ ਹੋਰ ਕੋਈ ਨਹੀ ਹੈ ਤੇ ਆਪਣੇ ਆਪ ਦੀ ਕੁਛ ਹੋਸ਼ ਹੀ ਨਹੀ ਰਹਿੰਦੀ ਤੇ ਆਪਣਾ ਕੀਮਤੀ ਸਮਾਂ ਬਰਬਾਦ ਕਰਦਾ ਹੈ। ਦੂਸਰੀ ਖਾਈ ਵਿਚ ਮੋਹ ਦਾ ਚਿੱਕੜ, ਜਿਸ ਉਤੇ ਚਲਣਾ ਬਹੁਤ ਮੁਸ਼ਕਲ ਹੈ ਤੇ ਤੀਸਰੀ ਖਾਈ ਵਿਚ ਲੋਭ ਰੂਪੀ ਪਾਣੀ ਭਰਿਆ ਹੋਇਆ ਹੈ ਜੋ ਵੀ ਇਸ ਲੋਭ ਵਿੱਚ ਗਿਰਦਾ ਹੈ, ਉਹ ਮਨ ਦੀ ਫੌਜ ਵਿੱਚ ਹੀ ਸ਼ਾਮਲ ਹੋ ਜਾਂਦਾ ਹੈ। ਇਹ ਕਿਲਾ ਭਰਮ ਦੇ ਅੰਧਿਆਰੇ ਨਾਲ ਭਰਿਆ ਪਿਆ ਹੈ, ਇਸ ਵਿੱਚ ਚੀਜ਼ ਹੁੰਦੀ ਕੁਝ ਹੋਰ ਹੈ ਪਰ ਦਿੱਸਦੀ ਕੁਝ ਹੋਰ ਹੈ।ਇਸ ਕਿਲੇ ਵਿੱਚ ਹਰ ਵਕਤ  ( ਤਿੰਨਾਂ ਤਮੋਂ, ਰਜੋਂ ਤੇ ਸਤੋ ਗੁਣਾ ਦੇ ਸੋਚਾ ਵਿਚਾਰਾਂ ਦੀ)  ਬਦਬੂ ਕਾਰਨ ਮਨ ਹਮੇਸ਼ਾ ਡੋਲਦਾ ਰਹਿੰਦਾ ਹੈ।ਇਸ ਮਨ ਦੀ ਫੌਜ ਵਿਚ ਕਾਮ, ਕਰੋਧ, ਲੌਭ, ਮੋਹ, ਅਤੇ ਅੰਹਕਾਰ ਵੱਡੇ ਜਰਨੈਲ ਹਨ। ਇਹ ਹਰੇਕ ਪੰਜਾਂ ਜਰਨੈਲਾਂ ਦੇ ਅੱਗੇ ਹੋਰ ਪੰਜ ਛੋਟੇ ਜਰਨੈਲ ਹਨ, ਤੇ ਸਾਰੇ (੫*੫) ਪੰਚੀਸ ਪਰਕਿਰਤੀਆਂ, ਰੁਕਾਵਟਾਂ ਹਨ, ਜੋ ਨਿੰਦਾ, ਆਲਸ, ਨੀਂਦ ਆਦਿਕ ਹਨ, ਜੋ ਸਾਡੇ ਮਨ ਨੂੰ ਨਾਮ ਵਿਚ ਜੁੜਣ ਨਹੀ ਦਿੰਦੀਆਂ। ਇਸ ਕਿਲੇ ਦੇ ਅੱਗੇ ਇਕ ਖਿੜਕੀ ਹੈ (ਕਾਮ) ਦੀ, ਜਿਸ ਨਾਲ ਇਹ ਮਨ ਪਰ-ਦ੍ਰਿਸ਼ਟ ਵਿਕਾਰ ਦੇਖਦਾ ਹੈ, ਪਾਪ ਤੇ ਪੁੰਨ ਦੇ ਦੋ ਦਰਵਾਜੇ ਹਨ, ਕਰਮ ਧਰਮ ਇਸ ਨੂੰ ਪਾਪ ਤੇ ਪੁੰਨ ਵਿਚ ਬੰਨ ਦਿੰਦੇ ਹਨ ਬਸ ਉਹ ਇਹਨਾਂ ਵਿਚ ਹੀ ਉਲਝਿਆ ਰਹਿੰਦਾ ਹੈ। ਦੁਖ ਤੇ ਸੁਖ ਇਸ ਦੇ ਪਹਿਰੇਦਾਰ ਹਨ। ਇਹ ਮਨ ਸੁਖ ਨੂੰ ਪ੍ਰਾਪਤ ਕਰਣ ਕਾਰਣ ਬਹੁਤ ਦੁਖੀ ਹੁੰਦਾਂ ਹੈ, ਇਹ ਦੁਖ ਇਸ ਨੂੰ ਆਪਣੇ ਮੰਗੇ ਹੋਏ ਸੁੱਖਾਂ ਕਾਰਨ ਹੀ ਹੁੰਦਾਂ ਹੈ। ਕਰੋਧ ਇਸ ਕਿਲੇ ਵਿਚ ਪ੍ਰਧਾਨ ਤੇ ਪੂਰਾ ਸ਼ਰਾਰਤੀ ਹੈ, ਕਰੋਧ ਅੱਛੀ ਬੁੱਧੀ ਨੂੰ ਜਲਾ ਕੇ ਸਵਾਹ ਕਰ ਦਿੰਦਾਂ ਹੈ, ਇਸ ਕਿਲੇ ਦੇ ਫੌਜੀਆ ਦੇ ਹੱਥਾਂ ਵਿੱਚ ਜੀਭ ਦੇ ਸਵਾਦ ਦੀ ਢਾਲ ਹੈ, ਤੇ ਸਿਰ ਉਤੇ ਮਮਤਾ ਦੀ ਪੱਗੜੀ ਪਾਈ ਹੋਈ ਹੈ।ਪਰਿਵਾਰ ਦਾ ਮੋਹ, ਮੇਰਾ, ਮੇਰਾ ਕਰਨਾ ਤੇ ਹਮੇਸ਼ਾ ਬਸ ਆਪਣਿਆਂ ਦੀ ਜਾਂ ਅੱਗੇ ਆਉਣ ਵਾਲੇ ਸਮੇਂ ਵਿਚ ਮਾਇਆ ਨੂੰ ਪ੍ਰਾਪਤ ਕਰਨ ਦੇ ਸਾਧਨ ਦੀ ਸੋਚ ਵਿਚ ਲੱਗੇ ਰਹਿਣਾ।ਕਿਲੇ ਦੇ ਫੌਜੀਆ ਨੇ ਕਬੁੱਧੀ ਦੀ ਕਮਾਨ ਪਕੜੀ ਹੋਈ ਹੈ। ਕਬੁੱਧੀ – ਕਿਸੇ ਦਾ ਬੁਰਾ ਸੋਚਨਾ, ਕਿਸੇ ਨੂੰ ਠੱਗਨਾ ਜਾਂ ਅਪਣੇ ਫਾਇਦੇ ਪਿੱਛੇ ਕਿਸੇ ਦਾ ਨੁਕਸਾਨ ਹੁੰਦਾਂ ਜਾਂ ਕਿਸੇ ਦਾ ਮਨ ਦੁੱਖਦਾ ਹੈ ਤਾਂ ਕੋਈ ਗਲ ਨਹੀ। (ਇਸ ਕਬੁੱਧੀ ਦੀ ਜਿੱਤ, ਅਸਲ ਵਿੱਚ ਇਸ ਦੀ ਹਾਰ ਹੈ) ਅਤੇ ਉਸ ਕਮਾਨ ਉਤੇ ਤ੍ਰਿਸ਼ਨਾ ਰੂਪੀ ਤੀਰ ਚੜਾਏ ਹੋਏ ਹਨ (ਇਕ ਮੰਗ ਪੂਰੀ ਹੁੰਦੀਂ ਹੈ ਤਾਂ ਦੂਸਰੀ ਨਾਲ ਹੀ ਸੋਚ ਲੈਦਾ ਹੈ। ਚਾਹੇ ਕੁਛ ਭੀ ਮਿਲ ਜਾਵੇ ਸੰਤੋਖ ਨਹੀ ਰੱਖਣਾ, ਬਸ ਹੋਰ ਮਿਲਦਾ ਰਹੇ), ਇਸ ਰਾਜਾ ਮਨ ਨੇ ਬਹੁਤ ਬੁਰਾ ਕੀਤਾ ਹੈ, ਬਹੁਤ ਝਗੜੇ ਪਾਏ ਹਨ, ਬਹੁਤ ਦੁਬਿਧਾ ਦੀਆਂ ਵੱਡਾਂ ਵੰਡ ਦਿਤੀਆਂ ਹਨ।

ਏਨੀ ਤਕੜੀ ਫੌਜ, ਪੱਕਾ ਕਿਲਾ ਤੇ ਮਸਤ ਰਾਜਾ, ਕਿਸ ਤਰਾ ਪਕੜਿਆ ਜਾਏ? ਜੇ ਅਸੀਂ ਸਾਧ ਸੰਗਤ ਵਿਚ ਜਾਈਏ ਤੇ ਸਤਿਗੁਰੂ ਪਾਸ ਬੇਨਤੀ ਕਰੀਏ ਕਿ ਮਹਾਰਾਜ ਜੀ ਮੈਂ ਤਾਂ ਗਰੀਬ ਹਾਂ ਨਿੱਕਾ ਜਿਹਾ ਹਾਂ, ਅੰਨਜਾਣ ਤੇ ਸੋਝੀਵਾਨ ਨਹੀ ਹਾਂ, ਤੇਰੇ ਹੀ ਆਸਰੇ ਤੇ ਪਲਣ ਵਾਲਾ ਹਾਂ, ਤੇਰੇ ਦਰ ਦਾ ਖਾਣ ਵਾਲਾ ਚਾਕਰ ਤੇ ਅਵਿਗੁਣਆਰਾ ਹਾਂ, ਮੇਰੇ ਵਿਚ ਤਾਂ ਕੋਈ ਤਾਕਤ ਹੀ ਨਹੀ ਹੈ, ਮੇਰੀ ਹਾਲਤ ਬਹੁਤ ਹੀ ਤਰਸਜੋਗ ਹੈ, ਤੂੰ ਆਪ ਹੀ ਬਖਸ਼ ਲੈ, ਤੂੰ ਸਾਰਿਆਂ ਨੂੰ ਬਖਸ਼ਨਹਾਰ ਹੈ, ਜਿਥੇ ਚਾਹੋ ਉਥੇ ਰਖੋ। ਜਦੋ ਸਤਿਗੁਰੂ ਮਿਹਰ ਕਰਦੇ ਹਨ ਤਾਂ ਸਾਡੇ ਮਨ ਵਿੱਚ ਵਾਹਿਗੁਰੂ ਜੀ ਦੇ ਮਿਲਣ ਤੇ ਦੇਖਣੇ ਦੀ ਜਗਿਆਸਾ ਉਤਪੰਨ ਹੋ ਜਾਦੀਂ ਹੈ ਤੇ ਸਤਿਗੁਰੂ ਕਿਰਪਾ ਕਰ ਕੇ ਇਸ ਮਨ ਤੇ ਬੁੱਧੀ ਨੂੰ ਬਲ ਬਖਸ਼ਦੇ ਹਨ ਤੇ ਮਨ ਨਾਮ ਜਪਣ ਦੀ ਮੁਸ਼ੱਕਤ ਕਰਦਾ ਹੈ।ਸਤਿਗੁਰੂ ਮਨ ਵਿੱਚ ਹੀ ਬੋਲਦਾ ਹੈ, ਸਾਡਾ ਮਨ ਕੁਕਰਮੀ ਹੁੰਦਾ ਹੈ ਇਸ ਕਰਕੇ ਮਨ ਗੁਰੂ ਦੇ ਬਚਨ ਨੂੰ ਨਹੀ ਸੁਣਦਾ। ਗੁਰੂ ਨੇ ਗਿਆਨ ਦੇ ਦਿਤਾ ਕਿ ਇਹ ਮਨੁੱਖਾ ਸ਼ਰੀਰ ਥੋੜੇ ਸਮੇਂ ਲਈ ਹੀ ਮਿਲਆ ਹੈ, ਇਸ ਨੇ ਤਾਂ ਛੁਟ ਜਾਣਾਂ ਹੈ।ਤੇਰਾ ਇਥੇ ਕੁਛ ਨਹੀ ਹੈ ਇਹ ਸਭ ਕੁਛ ਮੇਰਾ ਹੈ, ਮੈਂ ਤੈਨੂੰ ਆਪਣਾ ਜਾਣ ਕੇ ਤੈਨੂੰ ਵਰਤਨ ਵਾਸਤੇ ਦਿਤਾ ਹੈ। ਬਸ ਸਾਨੂੰ ਇਹ ਗਿਆਨ ਦ੍ਰਿੜ ਹੋ ਜਾਵੇ।ਸਤਿਗੁਰੂ ਮਨ ਵਿਚ ਬੋਲੇ, ਪਹਿਲਾਂ ਮਨ ਦੀ ਖਿੜਕੀ ਨੂੰ ਬੰਦ ਕਰ ਮਤਲਬ ਅਪਣੀ ਅੱਖਾਂ ਨੂੰ ਸਾਫ ਕਰ, ਤੇ ਸੱਚ ਤੇ ਸੰਤੋਖ ਨੂੰ ਅਪਣਾ ਸਾਥੀ ਬਣਾਂਕੇ ਜਿਸ (ਨਿਰਮਲ ਕਰਮਾਂ) ਨਾਲ ਇਸ ਕਿਲੇ ਦਾ ਦਰਵਾਜਾ ਟੁਟ ਜਾਊਗਾ, ਤੇ ਵਾਹਿਗੁਰੂ ਦਾ ਨਾਮ ਜਪ, ਜਿਸ ਦੇ ਵਸ ਵਿੱਚ ਸਭ ਕੁਛ ਹੈ ਵਾਹਿਗੁਰੂ ਤੋ ਬਾਹਰ ਕੁਛ ਵੀ ਨਹੀ । ਨਾਮ ਜਪਣਾ ਤੇ ਨਿਰਮਲ ਕਰਮ ਕਰਣਾ ਹੀ ਧਰਮ ਹੈ, ਤੇ  ਗੁਰੂਬਾਣੀ ਦੀ ਵਿਚਾਰ ਨੂੰ ਸੁਣੋ ਤੇ ਮਨ ਵਿੱਚ ਰਖੋ, ਮਨ ਬੁੱਧੀ ਕਰਕੇ ਯਤਨ ਕਰੋ ਤਾਂ ਜੋ ਅਪਣੇ ਕੀਤੇ ਹੋਏ ਕਰਮਾਂ ਦਾ ਫਲ ਜੋ ਸਾਡੇ ਚਿੱਤ ਵਿੱਚ ਇਕਾਗਰ ਹੈ, ਉਹਨਾਂ ਕਰਮਾਂ ਨੂੰ ਅਸੀਂ ਭੋਗ ਲਈਏ ਤੇ ਨਵੇਂ ਮੰਦੇ ਕਰਮ ਅਸੀਂ ਨਾ ਕਰੀਏ। ਉਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਅਸੀਂ ਇਸ ਮਨ ਨੂੰ ਵਿਹਲਾ ਨਾ ਰਹਿਣ ਦੇਈਏ। ਇਸ ਮਨ ਨੂੰ ਗੁਰਬਾਣੀ ਦੇ ਅਨੁਸਾਰ ਡਰਾ ਕੇ ਤੇ ਸਮਝਾ ਕੇ ਰਖੀਏ, ਤੇ ਪ੍ਰੇਰਨਾ ਭੀ ਦੇਈਏ, ਇਸ ਮਨ ਦੇ ਅੱਗੇ ਹੱਥ ਭੀ ਜੋੜੀਏ ਤੇ ਕਹੀਏ ਕਿ "ਭਾਈ ਤੂੰ ਤਾਂ ਆਤਮਾ ਹੈ, ਤੂੰ ਅਗਿਆਨਤਾ ਵਿਚ ਆ ਕੇ ਏਨੇ ਕੁਕਰਮ ਕਿਉੁਂ ਕਰ ਰਿਹਾ ਹੈਂ"। ਇਸ ਮਨ ਨੂੰ ਸਮਝਾਈਐ, ਬੁਝਾਈਐ ਤੇ ਪਿਆਰ ਕਰੀਏ, ਅਤੇ ਸਹਿਜੇ ਇਹ ਮਨ, ਮੰਨ ਹੀ ਜਾਂਦਾ ਹੈ। ਗੁਰੂ ਦੇ ਉਪਦੇਸ਼ ਤੋ ਉਪਜੀ ਬੁੱਧੀ ਤੇ ਮਤੀ ਹੋ ਜਾਂਦਾ ਹੈ ਆਪਣੇ ਆਤਮ ਸਰੂਪ ਵਿੱਚ ਟਿਕ ਜਾਂਦਾ ਹੈ ਜੋ ਕਿ ਨਿਛੱਲ, ਨਿਰਵੈਰ, ਨਿਰ-ਵਿਕਾਰ ਤੇ ਆਨੰਦ ਸਰੂਪ ਹੈ। ਆਤਮਾ ਦੀ ਅਗਨੀ ਨੇ ਸਾਰੇ ਹੀ ਅੰਹਕਾਰ ਨੂੰ ਜਲਾ ਦੇਣਾ ਹੈ।ਸਤਿਗੁਰੂ ਦੀ ਮਿਹਰ ਸਦਕਾ, ਭਗਤੀ ਤੇ ਸਿਮਰਨ ਦੀ ਸ਼ਕਤੀ ਨਾਲ ਇਕ ਇਹੋ ਜਿਹਾ ਗੋਲਾ (ਬੰਬ) ਤਿਆਰ ਹੋ ਜਾਣਾ ਹੈ ਜਿਸ ਨੇ ਉਸ ਅੰਹਕਾਰੀ ਮਨ ਨੂੰ ਮਾਰ ਦੇਣਾ ਹੈ। ਸਤਿਗੁਰੂ ਨੇ ਉਸ ਕਿਲੇ ਵਿਚ ਆਪਣਾ ਮਨ ਰੱਖ ਦੇਣਾ ਹੈ ਜੋ ਆਤਮਾ ਹੈ।ਨੌਂ ਦਰਵਾਜੇ ਛੱਡ ਕੇ ਦਸਮਂ ਦੁਆਰ ਵਿਚ ਜਾ ਕੇ ਅਭਿਨਾਸੀ ਰਾਜ ਮਿਲ ਜਾਣਾ ਹੈ। ਫਿਰ ਮਨ ਮੌਤ ਦੇ ਡਰ ਤੇ ਕਾਲ ਤੋ ਪਰੇ ਹੋ ਜਾਣਾਂ ਹੈ ਅਤੇ ਇਸ ਰਾਜ ਤੇ ਹੁਣ ਹੋਰ ਕੋਈ ਚੜ੍ਹਾਈ ਨਹੀ ਕਰ ਸਕਦਾ ਹੈ। 

Kio Leejai Gadt Bankaa Bhaaee ||

किउ लीजै गढु बंका भाई ॥

How can the beautiful fortress be conquered, O Siblings of Destiny?

Click 1161 Vikas Puri 28th Sept 2014 
 

ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ ॥੮॥

ਚੁਰਾਸੀ ਲੱਖ ਜੂਨਾਂ ਨੂੰ ਭੋਗਦੇ ਹੋਏ ਤੇ ਇਹਨਾਂ ਜੂਨਾਂ ਵਿਚ ਭਟਕਦੇ ਹੋਏ ਜਦੋਂ ਜੀਵ ਵਾਹਿਗੁਰੂ ਜੀ ਦੇ ਵਿਛੋੜੇ ਤੋਂ ਦੁਖੀ ਹੂੰਦਾ ਹੈ ਤਾਂ ਵਾਹਿਗੁਰੂ ਅਗੇ ਜੋਦੜੀ ਤੇ ਅਰਦਾਸ ਕਰਦਾ ਹੈ, ਤਾਂ ਵਾਹਿਗੁਰੂ ਜੀ ਇਸ ਨੂੰ ਮਨੁੱਖਾ ਜਨਮ ਦਿੰਦੇ ਹਨ।ਜੇ ਵਾਹਿਗੁਰੂ ਜੀ ਹੋਰ ਤੁਠਦੇ ਤੇ ਮੇਹਰ ਕਰਦੇ ਹਨ ਤਾਂ ਉਸ ਨੂੰ ਸਤਿਗੁਰੂ ਜੀ ਦਾ ਮੇਲ ਭੀ ਕਰਾ ਦਿੰਦੇ ਹਨ। ਮਨੁੱਖਾ ਜਨਮ ਹੀ ਇਕ ਅਜਿਹਾ ਜਨਮ ਹੈ ਜਿਸ ਵਿਚ ਮਨ ਤੇ ਬੁਧੀ ਸਤਿਗੁਰੂ ਜੀ ਦੀ ਬਾਣੀ ਨੂੰ ਵਿਚਾਰ ਸਕਦੀ ਹੈ, ਅਤੇ ਵਿਚਾਰ ਕੇ ਇਸ ਗਲ ਨੂੰ ਦ੍ਰਿੜ ਵੀ ਕਰ ਸਕਦੀ ਹੈ ਕਿ ਵਾਹਿਗੁਰੂ ਜੀ ਤੋ ਬਿਨਾਂ ਇਸ ਸੰਸਾਰ ਵਿਚ ਅਪਣਾ ਸਭ ਤੋ ਨਜ਼ਦੀਕ ਹੋਰ ਕੋਈ ਨਹੀ ਹੈ। ਇਹ ਮਨੁੱਖਾ ਦੇਹੀ ਨੂੰ ਇਵੇਂ ਹੀ ਨਹੀ ਗਵਾਣਾ, ਆਲਸ ਨਹੀ ਕਰਣਾ। ਇਹ ਦੇਹੀ ਆਪਣੇ ਦਾਤੇ ਵਾਹਿਗੁਰੂ ਜੀ ਤੋ ਵਿਛੜ ਕੇ ਬਹੁਤ ਦੁਖੀ ਹੈ ਅਤੇ ਬਸ ਵਾਹਿਗੁਰੂ ਜੀ ਨੂੰ ਮਿਲਣ ਵਾਸਤੇ ਹੀ ਮਿਲੀ ਹੈ।ਵਾਹਿਗੁਰੂ ਜੀ ਦੇ ਦਰਸ਼ਨਾਂ ਦਾ ਚਾਅ ਮਨ ਵਿਚ ਕਿਵਂੇ ਆaੁਂਦਾ ਹੈ? - ਜੇ ਅਸੀਂ ਗੁਰਬਾਣੀ ਦੀ ਵਿਚਾਰ ਦਾ ਅਨੂਸਰਨ ਕਰ ਕੇ, ਸਾਧ ਸੰਗਤ ਵਿਚ ਰਹਿ ਕੇ (ਸਾਧ ਸੰਗਤ ਮਤਲਬ ਉਹਨਾਂ ਗੁਰਮੁਖ ਪਿਆਰਿਆਂ ਦੀ ਸੰਗਤ, ਜਿੰਨਾਂ ਨੇ ਆਪਣਾ ਮਨ ਸਾਧ ਲਿਆ ਹੈ, ਤੇ ਜਿੰਨਾਂ ਦੇ ਮਨ ਦਾ ਮੁਖ ਹਮੇਸ਼ਾ ਗੁਰੂ ਵਲ ਹੋਵੇ, ਜੋ ਸਵਾਸ ਸਵਾਸ ਵਾਹਿਗੁਰੂ ਦਾ ਨਾਮ ਜਪਦੇ ਹੋਵਨ), ਆਪਣੀਆਂ ਲੋੜਾਂ ਤੇ ਇਛਾਵਾਂ ਨੂੰ ਘਟਾ ਕੇ, ਫੁਰਨਿਆਂ ਤੋ ਰਹਿਤ ਹੋ ਕੇ, ਮੋਹ ਤੋ ਬਿਨਾਂ ਰਹਿ ਕੇ (ਵਿਰਾਗੀ ਤੇ ਤਿਆਗੀ ਹੋ ਕੇ) ਤੇ ਤ੍ਰਿਸ਼ਨਾ ਦੀ ਲਹਿਰਾਂ ਨੂੰ ਸ਼ਾਤ ਕਰ ਕੇ ਹੀ ਮਨ ਵਿਚ ਵਾਹਿਗੁਰੂ ਨੂੰ ਮਿਲਣ ਦਾ ਚਾਅ ਪੈਦਾ ਹੁੰਦਾ ਹੈ। ਇਸ ਕਰਕੇ ਅਸੀਂ ਸਤਿਗੁਰੂ ਜੀ ਦੀ ਆਗਿਆ ਵਿਚ ਰਹਿ ਕੇ ਗੁਰਬਾਣੀ ਅਨੁਸਾਰ ਨਾਮ ਜਪ ਸਕੀਏ, ਸਤਿਗੁਰੂ ਜੀ ਦੀ ਰਹਿਣੀ ਵਿਚ ਪਰੀਪੱਖ ਹੋ ਸਕੀਏ, ਨਾਮ ਨੂੰ ਚਿੱਤ ਵਿਚ ਰਖ ਸਕੀਏ, ਸਤਿਗੁਰੂ ਜੀ ਸੇਵਾ ਨਾਲ ਮਨ ਵਿਚ ਨਿਮਰਤਾ ਤੇ ਪ੍ਰੇਮ ਪੈਦਾ ਹੁੰਦਾ ਹੈ, ਇਸ ਨਾਮ ਦੇ ਪ੍ਰੇਮ ਦੇ ਰਸ ਨੂੰ ਚੱਖ ਸਕੀਏ, ਤੇ ਚੱਖਦਿਆਂ ਚੱਖਦਿਆਂ ਗੁਰੂ ਜੀ ਦੇ ਪਿਆਰੇ ਹੋ ਕੇ ਪਰਮ ਤੱਤ ਅਕਾਲ ਪੁਰਖ, ਅੰਤਰਜਾਮੀ ਵਾਹਿਗੁਰੂ ਵਿਚ ਲੀਨ ਹੋ ਜਾਈਏ।

Asoo Sukhee Vasandheeaa Jinaa Maeiaa Har Raae ||8||

असू सुखी वसंदीआ जिना मइआ हरि राइ ॥८॥

In Assu, the Lord, the Sovereign King, has granted His Mercy, and they dwell in peace. 

Click 135 Tagore Garden 16th Sept 2014 
 

ਜੋਗ ਜੁਗਤਿ ਸੁਨਿ ਆਇਓ ਗੁਰ ਤੇ ॥

ਵਾਹਿਗੁਰੂ ਜੀ ਨੇ ਪੰਜਾਂ ਤੱਤਾਂ ਤੋਂ ੮੪ ਲੱਖ ਜੂਨ ਬਣਾਈ ਹੈ, ਮਨੁੱਖ ਜਨਮ ਉਨਾਂ ਨੇ ਅਪਣੇ ਜੇਹਾ ਹੀ ਬਣਾਇਆ ਹੈ। ਪੰਚ ਤੱਤ ਤੋ ੧੦ ਇੰਦਰਿਆਂ ਵਿਚ ਨਿਵਾਸ ਕਰਦਿਆਂ ਹੋਇਆਂ ਉਨਾਂ ਨੇ ਮਨ ਨੂੰ ਜਾਗਰਿਤ ਕਰ ਦਿੱਤਾ ਹੈ। ੮੪ ਲੱਖ ਜੂਨ ਮੱਨ ਅਤੇ ਬੁੱਧੀ ਦੇ ਆਸਰੇ ਚਲਦੀ ਹੈ, ਪਰ ਮਨੁੱਖ ਮਨ, ਬੁੱਧੀ, ਚਿੱਤ ਤੇ ਅੰਤਸ਼ਕਰਮ ਦੇ ਆਸਰੇ ਚਲਦਾ ਹੈ। ਜਦ ਗੁਰੂ ਜੀ ਨੇ ਸਿੱਖ ਨੂੰ ਗੁਰੂ ਘਰ ਦੀ ਮਰਿਆਦਾ ਦੱਸ ਦਿੰਦੇ ਹਨ (ਮਰਿਆਦਾ ਮਤਲਬ ਇਸ ਮਾਇਆ ਦੇ ਸੱਸਾਰ ਵਿਚ ਰਹਣੇ ਦਾ ਉਤਮ ਢੰਗ ਤੇ ਜੁਗਤ ਕੀ ਹੈ), ਤਾਂ ਸਿੱਖ ਉਸ ਜੁਗਤ ਅਨੁਸਾਰ ਸੁੱਚੀ ਕਿਰਤ ਕਰਦਿਆਂ ਹੋਇਆਂ, ਜੋ ਕੰਮ ਸਿੱਖ ਨੂੰ ਸੋਭਦੇ ਹਨ, ਉਹ ਕੰਮ ਕਰਦਾ ਹੋਇਆ, ਥੋੜਾ ਖਾਂਦਿਆਂ, ਪੀਦੇਆਂ, ਬੋਲਦਿਆਂ, ਵਰਤਦਿਆਂ ਹੋਇਆਂ ਅਤੇ ਆਪਣਾ ਪਸਾਰਾ ਸਕੋਚਦਿਆਂ ਹੋਇਆਂ, ਨਾਮ ਜਪਦਿਆਂ ਸਿੱਖ ਨੂੰ ਗੁਰੂ ਦੇ ਚਰਨਾਂ ਦਾ ਮਿੱਠਾ ਅੰਮ੍ਰਿਤ ਪ੍ਰਾਪਤ ਹੁੰਦਾ ਹੈ। ਸਿੱਖ ਦਾ ਜੀਵਨ ਸਹਿਜੇ ਸਹਿਜੇ ਉਸ ਸਹਿਜ ਅਵਸਥਾ ਵਿਚ ਤਬਦੀਲ ਹੋਣਾ ਸ਼ੁਰੂ ਹੁੰਦਾ ਹੈ, ਇਹ ਬਦਲਾਅ ਏਦਾਂ ਆਉਦਾਂ ਹੈ ਕਿ ਸਿੱਖ ਸਤਿਗੁਰੂ ਦੀ ਹਾਜ਼ਰੀ ਮੰਨਣ ਲੱਗ ਪੈਦਾਂ ਹੈ। ਇਸ ਹਾਜ਼ਰੀ ਕਰਕੇ ਸਿੱਖ ਦੇ ਮਨ ਵਿੱਚ ਸਤਿਗੁਰੂ ਲਈ ਭਾਵਨਾਂ ਅਤੇ ਡਰ ਆਉਦਾਂ ਹੈ ਅਤੇ ਉਸ ਨੂੰ ਕੋਈ ਭਰਮ ਨਹੀ ਰਹਿੰਦਾ। ਨੌਂ ਇੰਦਰਿਆਂ ਤੇ ਦਸਮੇਂ ਇੰਦਰੇ (ਦਸਮ ਦੁਵਾਰ) ਵਿਚ ਮਾਇਆ ਦਾ ਪੜਦਾ ਹੈ। ਸਿੱਖ ਸਿਮਰਨ ਇਸ ਵਾਸਤੇ ਕਰਦਾ ਹੈ ਕਿ ਸਿੱਖ ਆਪਣੇ ਵਿਚ ਰਹਿਣ ਵਾਲੇ ਪ੍ਰਮੇਸ਼ਰ (ਆਤਮਾ) ਨੂੰ ਪਹਿਚਾਨ ਲਏ, ਜਿਹੜਾ ਪ੍ਰਮੇਸ਼ਰ ਸਰਵ ਵਿਆਪਕ ਹੈ ਉਸ ਨੂੰ ਪ੍ਰਮਾਤਮਾ ਕਹਿੰਦੇ ਹਨ। ਮਨ ਆਤਮਾ ਦਾ ਹੀ ਗੰਦਲਾ ਰੂਪ ਹੈ ਇਹ ਸ਼ਰੀਰ ਵਿਚ ਰਹਿੰਦਾ ਸ਼ਰੀਰ ਦੇ ਰੂਪ ਨੂੰ ਧਾਰਣ ਕਰਦਾ ਹੋਇਆ, ਸ਼ਰੀਰ ਦੇ ਸੁਭਾਅ ਦੇ ਅਨੁਸਾਰ ਮਨ ਬਿਰਤੀ ਵਿਚ ਇਹ ਮੈਲਾ ਹੋ ਜਾਂਦਾ ਹੈ। ਇਸ ਮੈਲ ਨੂੰ ਧੋਣ ਦਾ ਇਕੋ ਇਕ ਹੀ ਸਾਧਨ ਹੈ ਕਿ ਅਸੀਂ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰੀਏ। ਸਰਬ ਮਨੁੱਖਾ ਜਾਤੀ ਦਾ ਇਹੋ ਧਰਮ ਹੈ ਕਿ ਉਹ ਨਾਮ ਸਿਮਰਨ ਕਰੇ। ਵਾਹਿਗੁਰੂ ਬੋਲਣ ਦੀ ਜੁਗਤ ਇਹ ਹੈ ਕਿ ਸਿੱਖ ਹਮੇਸ਼ਾਂ ਯਾਦ ਰੱਖੇ ਕਿ ਵਾਹਿਗੁਰੂ ਤੋਂ ਇਲਾਵਾ, ਇਸਦੇ ਨਾਲ ਕੁਛ ਆਇਆ ਨਹੀ, ਅਤੇ ਨਾਂ ਹੀ ਇਸਦੇ ਨਾਲ ਕੁਛ ਜਾਉਗਾ। ਇਹ ਮਨ, ਤਨ, ਧਨ ਸਾਡਾ ਆਪਣਾ ਨਹੀ ਹੈ, ਇਹ ਤਾਂ ਸਾਨੂੰ ਵਾਹਿਗੁਰੂ ਜੀ ਨੇ ਇਸ ਸੰਸਾਰ ਵਿੱਚ ਵਰਤਨ ਵਾਸਤੇ ਦਿੱਤਾ ਹੈ। ਸਿੱਖ ਸਿਦਕ, ਸੰਤੋਖ ਅਤੇ ਗੁਰੂ ਜੀ ਦੀ ਦਿੱਤੀ ਹੋਈ ਰਹਿਣੀ ਵਿਚ ਆਪ ਹੀ ਪਹਿਲਾਂ ਇਤਨੀ ਸਹਿਜ ਅਵੱਸਥਾ ਵਿਚ ਵਾਹਿਗੁਰੂ ਬੋਲੇ ਕਿ ਤੁਹਾਡਾ ਬੋਲ ਤੁਹਾਨੂੰ ਹੀ ਸੁਣੇ ਅਤੇ ਅੱਖਾਂ ਵਿਚ ਵਾਹਿਗੁਰੂ ਦੇ ਮਿਲਣ ਦੀ ਚਾਹ ਰੱਖੇ। ਸਤਿਗੁਰੂ ਸਿੱਖ ਦੇ ਉਦੱਮ ਨੂੰ ਦੇਖਕੇ ਗੁਰੂ ਜੀ ਕਿਰਪਾ ਕਰਕੇ ਸਿੱਖ ਦੇ ਮਨ ਵਿਚੋਂ ਸਿੱਖ ਦਾ ਮਨ ਲੈ ਲੈਂਦੇ ਹਨ ਤੇ ਅਪਣਾ ਮਨ ਜੋ ਜਾਗਰਿਤ ਹੈ ਅਤੇ ਜੋ ਸੱਤ ਨੂੰ ਜਾਣਦਾ ਹੈ ਉਹ ਸਿੱਖ ਨੂੰ ਦੇ ਦਿੰਦੇ ਹਨ ਤੇ ਸਿੱਖ ਨੂੰ ਗੁਰੂ ਦੇ ਵਿਚ ਜੋ ਨਿੰਰਕਾਰੀ ਜੋਤ ਵਸੀ ਹੋਈ ਹੈ, ਜੋ ਇਕ ੴ ਹੈ ਉਸ ਦਾ ਦਰਸ਼ਨ ਹੋ ਜਾਂਦਾ ਹੈ।

Jog Jugath Sun Aaeiou Gur Thae ||

जोग जुगति सुनि आइओ गुर ते ॥

I came to the Guru, to learn the Way of Yoga.

Click  208Vikas Puri 14th Sept 2014 
 

ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਨ ਜਾਨਾਂ ॥

ਵਾਹਿਗੁਰੂ ਜੀ ਆਪ ਉਸ ਥਾਂ ਵੱਸਦੇ ਹਨ ਜਿਥੇ ਹੋਰ ਕੁਛ ਨਹੀ ਵੱਸਦਾ। ਉਥੇ ਨਾ ਦਿਨ ਰਾਤ, ਨਾ ਹੀ ਸਮਾਂ, ਨਾ ਹੀ ਤਾਰਾ ਮੰਡਲ, ਨਾ ਹੀ ਅਕਾਸ਼ ਦੀ ਗਤੀ ਹੈ, ਨਾ ਹੀ ਉਥੇ ਕੋਈ ਜੀਵ ਜੰਤੂ ਹੈ ਅਤੇ ਨਾ ਹੀ ਉਥੇ ਕੁਛ ਬੋਲਿਆ ਜਾਂ ਸੁਣਿਆ ਜਾਂਦਾ ਹੈ। ਵਾਹਿਗੁਰੂ ਜੀ ਆਪ ਇੱਕ ਹਨ ਅਤੇ ਆਪ ਹੀ ਸੱਚ ਹਨ। ਆਪ ਹੀ ਮਾਇਆ ਰਾਹੀਂ ਇਸ ਸੰਸਾਰ ਨੂੰ ਬਨਾਉਣ ਵਾਲੇ ਹਨ, ਆਪ ਹੀ ਨਿਰਭਉ, ਨਿਰਵੈਰ ਹਨ, ਆਪ ਹੀ ਜਨਮ ਮਰਨ ਤੋ ਰਹਿਤ ਹਨ, ਆਪਣੇ ਆਪ ਵਿੱਚ ਉਹ ਆਪ ਹੀ ਹਨ। ਏਸੇ ਸਰਵ ਵਿਆਪਕ ਵਾਹਿਗੁਰੂ ਜੀ ਨੂੰ ਪ੍ਰਾਪਤ ਕਰਨ ਵਾਸਤੇ ਕਿਤੇ ਬਾਹਰ ਨਹੀ ਜਾਣਾ ਪੈਂਦਾ। ਆਪਣੇ ਕਰਮ ਤੇ ਗਿਆਨ ਇੰਦਰੇ ਸਤਿਗੁਰੂ ਜੀ ਨੂੰ ਸੌਂਪ ਕੇ, ਮਨ ਦੀ ਮੈਲ ਨੂੰ ਸਾਫ ਅਤੇ ਇੰਦਰਿਆਂ ਨੂੰ ਸਾਦ ਕੇ(ਮੇਰੇ ਸਤਿਗੁਰ ਜੀ, ਆਪ ਹੀ ਇਹ ਅੱਖਾਂ, ਕੰਨਾਂ, ਰਸਨਾ ਵਿੱਚ ਬੈਠ ਕੇ ਆਪ ਹੀ ਵਰਤੋ, ਮੇਰੀ ਮੰਨਮੱਤ ਨਾ ਵਰਤੇ, ਅੱਖਾਂ ਗਲਤ ਨਾ ਦੇਖਣ, ਕੰਨ ਨਿੰਦਾ ਨਾ ਸੁਨਣ, ਰਸਨਾ ਭੈੜਾ ਬਚਨ ਜਾਂ ਫਿੱਕਾ ਨਹੀ ਬੋਲੋ ) ਅਪਣੇ ਮਨ ਨੂੰ ਹਮੇਸ਼ਾ ਵਾਹਿਗੁਰੂ ਜੀ ਦੀ ਹਾਜ਼ਰੀ ਅਤੇ ਭੈਅ ਵਿੱਚ ਰਖ ਕੇ ਮਨ ਦੀ ਸੁਰਤ ਨੂੰ ਵਾਹਿਗੁਰੂ ਮੰਤਰ ਵਿੱਚ ਲਾ ਕੇ, ਤਿੰਨ ਗੁਣ ਅਤੀਤ ਅਵੱਸਥਾ, ਚੌਥੇ ਪੱਦ ਜੋ ਤਾਲੂ ਦੇ ਤਿੰਨ ਉਂਗਲ ਹੇਠਾਂ, ਜਿਥੇ ਮੱਥੇ ਦੇ ਟਿੱਕਾ ਲਾਇਆ ਜਾਂਦਾ ਉਸ ਦੇ ਚਾਰ ਉਂਗਲਾਂ ਪਿਛੇ ਦਸਮ ਦਵਾਰ ਹੈ, ਇਹ ਹੀ ਇੱਕੋ ਤੀਰਥ ਹੈ(ਇਹ ਹੀ ਉਹ ਜਗਹ ਜਿਥੇ ਮਨ ਨੇ ਇਸ਼ਨਾਨ ਕਰਕੇ ਮਨ ਦੀ ਮੈਲ ਉਤਰ ਜਾਣੀ ਹੈ), ਜਿਸਦੇ ਅੰਦਰ ਹਜ਼ੂਰ ਆਪ ਰਹਿੰਦੇ ਹਨ। ਇਸ ਦਰਵਾਜੇ ਤੇ ਬੈਠ ਕੇ ਪ੍ਰੇਮ ਨਾਲ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਮੰ੍ਰਤ ਦਾ ਅਭਿਆਸ ਕਰਦਿਆਂ ਕਰਦਿਆਂ, ਇਸ ਨੂੰ ਖੜਕਾਂਉਦੇ ਹਨ। ਜਦ  ਮਹਾਨ ਚੁੱਪੀ ਆ ਜਾਂਦੀ ਹੈ, ਇਹ ਉਦੋਂ ਆਉਂਦੀ ਜਦੋ ਸਤਿਗੁਰੂ ਜੀ ਦੀ ਪ੍ਰਸਨੰਤਾ ਹੋ ਜਾਂਦੀ ਹੈ, ਸਤਿਗੁਰੂ ਜੀ ਮਨ ਨੂੰ ਪਕੜ ਲੈਂਦੇ ਹਨ। ਗੁਰੂ ਦੀ ਮੇਹਰ ਨਾਲ ਜੀਵ ਅਪਣੇ ਸਰੂਪ ਆਤਮਾ ਵਿੱਚ ਸਥਿਤ ਹੋ ਕੇ ਪਰਮਾਤਮਾ ਵਿੱਚ ਲੀਨ ਹੋ ਸਕਦਾ ਹੈ। 

Anthar Mail Jae Theerathh Naavai This Baikunth N Jaanaan ||

अंतरि मैलु जे तीरथ नावै तिसु बैकुंठ न जानां ॥

With filth within the heart, even if one bathes at sacred places of pilgrimage, still, he shall not go to heaven.

Click 484 NOIDA 7th Sept 2014 

ਤੁਮਰੀ ਕ੍ਰਿਪਾ ਤੇ ਜਪੀਐ ਨਾਉ ॥

ਜੇ ਗੁਰੂ ਮਹਾਂਰਾਜ ਜੀ ਨੇ ਇਹ ਗੁਰੂ ਕੀ ਬਾਣੀ ਨਾ ਦਿੱਤੀ ਹੁੰਦੀ ਤਾਂ ਅਸੀਂ ਕਿਸ ਜਗ੍ਹਾ ਖਲੋਤੇ ਹੁੰਦੇ? ਸਾਡੇ ਅੰਦਰ ਬਿਬੇਕ ਕਿਵੇਂ ਪੈਦਾ ਹੁੰਦਾ? ਸਾਡੇ ਮਨ ਦੀ ਬਿਰਤੀ ਕੌਣ ਪਵਿੱਤਰ ਕਰਦਾ? ਪ੍ਰੇਮ ਕਿਸ ਤਰਾਂ ਪ੍ਰਾਪਤ ਕਰ ਸਕਦੇ? ਸਾਧ ਸੰਗਤ ਵਿਚ ਅਸੀਂ ਕਿਵੇਂ ਜਾਂਦੇ?। ਸਾਡਾ ਮਨ ਤਾਂ ਕਰਮ ਕਾਂਡਾਂ, ਅਗਿਆਨਤਾ, ਭਰਮਾਂ, ਅਪਵਿਤ੍ਰਤਾ, ਝੂਠ, ਠੱਗੀ-ਠੋਰੀ ਦੇ ਅੰਧੇਰੇ ਦੇ ਵਿਚ ਹੀ ਰਹਿੰਦਾ। ਇਸ ਮਨ ਨੂੰ ਚੁਕ ਕੇ, ਸੱਚ ਨੂੰ ਗ੍ਰਹਿਣ ਕਰਕੇ ਚਾਨਣ ਵਿਚ ਕੌਣ ਲਿਆਂਉਦਾ? ਗੁਰੂ ਮਹਾਰਾਜ ਜੀ ਆਪ ਤੁਠ ਕੇ ਸਾਡੇ ਤੇ ਕ੍ਰਿਪਾ ਕੀਤੀ, ਅਸੀਂ ਇਸ ਲਾਇਕ ਨਹੀ ਸਾਂ ਕਿ ਸਾਡੀ ਝੋਲੀ ਵਿੱਚ ਨਾਮ ਦੀ ਦਾਤ ਆ ਜਾਵੇ। ਪਰ ਉਸ ਮਾਲਕ ਨੇ ਨਦਰ-ਮੇਹਰ ਕੀਤੀ, ਸਾਨੂੰ ਇਸ ਲਾਇਕ ਬਣਾਇਆ, ਤੇ ਗੁਰੂ ਜੀ ਦਾ ਬਚਨ ਸੁਣਾਇਆ, ਮੰਨਿਆ, ਕਿਰਤ ਕੀਤੀ, ਅੰਤੋ-ਗੱਤ ਅਸੀਂ ਵਾਹਿਗੁਰੂ ਜੀ ਦਾ ਨਾਮ ਜਪਨ ਜੋਗੇ ਹੋ ਗਏ। ਗੁਰੂ ਜੀ ਨੇ ਸਿੱਖ ਨੂੰ ਫੁਰਮਾਇਆ ਕਿ ਮੈਂ ਤੇਰੇ ਕੋਲ ਹੀ ਹਾਂ। ਤੇਰਾ ਆਪਣਾ ਆਪ ਭੀ ਤੇਰੇ ਏਨਾ ਕੋਲ ਨਹੀ ਹੋਣਾਂ, ਜਿੰਨਾ ਕਿ ਮੈਂ ਕੋਲ ਹਾਂ। ਸਿੱਖ ਏਨੇ ਕੋਲ ਹੋਣ ਵਾਲੇ ਆਪਣੇ ਗੁਰੂ ਜੀ ਦੀ ਸੇਵਾ-ਸੰਭਾਲ, ਨਾਮ ਸਿਮਰਨ ਕਰਕੇ ਕਰਦਾ ਹੈ। ਆਪ ਜੀ ਨੇ ਸਾਨੂੰ ਨਾਮ ਜਪਾ ਕੇ ਸੱਚੀ ਦਰਗਾਹ ਵਿਚ ਜਿਥੇ ਕਰਮਾਂ ਦਾ ਹਿਸਾਬ-ਕਿਤਾਬ ਦੇਣਾਂ ਪੈਣਾਂ ਹੈ, ਉਥੇ ਮੁਖ ਉੱਜਲ ਕੀਤਾ ਹੈ, ਅਤੇ ਉਹ ਦਰਗਾਹ ਜਿਥੇ ਜੀਵਇਦਾਂ ਹੀ ਉਸ ਪੂਰਨ ਅਵਸਥਾ, ਅਨੰਦ ਸਮੁੰਦਰ ਵਾਹਿਗੁਰੂ ਜੀ ਸ਼ਰਨ ਲੀਨ ਕੀਤਾ ਹੈ ਤੇ ਅਪਣਾ ਸਰੂਪ ਸਾਡੇ ਮਨ ਵਿੱਚ ਅਤੇ ਸਾਰਿਆਂ ਵਿਚ ਦਿਖਾਇਆ ਹੈ। ਜਦ ਸੁਰਤ ਸ਼ਬਦ ਵਿਚ ਲਗ ਕੇ ਵਾਹਿਗੁਰੂ ਨਾਮ ਦਾ ਜਾਪ ਕਰਦੀ ਹੈ ਨਾਮ ਦੀ ਕਮਾਈ ਕਰਣ ਉਪਰੰਤ ਜੋ ਸਤਿਗੁਰੂ ਜੀ ਦੀ ਬਖਸ਼ਿਸ ਦੇ ਸਦਕੇ, ਸਾਡੇ ਮਨ ਅੰਦਰ ਜੋ ਬੱਲ ਪ੍ਰਾਪਤ ਹੁੰਦਾ ਹੈ ਉਸ ਨੂੰ ਨਾਮ ਆਖੀਦਾ ਹੈ। ਗੁਰਪੁਰਬ ਦੀ ਵਧਾਈ ਦਾ ਅਰਥ ਹੈ ਕਿ ਵੱਧਦੇ ਰਹੋ। ਅਸੀਂ ਵੱਧਦੇ ਤਾਂ ਹੀ ਰਹਾਂਗੇ ਜੇ ਵਾਹਿਗੁਰੂ ਜੀ ਦਾ ਨਾਮ ਜਪਾਂਗੇ, ਸੁੱਚਾ ਆਚਰਨ ਕਰਾਂਗੇ, ਗੁਰੂ ਜੀ ਦੀ ਰਹਿਣੀ ਵਿੱਚ ਅਤੇ ਗੁਰੂ ਦੇ ਭੈਅ ਵਿਚ ਰਹਾਂਗੇ।

Thumaree Kirapaa Thae Japeeai Naao ||

तुमरी क्रिपा ते जपीऐ नाउ ॥

By Your Grace, I chant Your Name.

 Click192 Vikas Puri 1st Sept. 2014 
 

ਸਿਮਰਤ ਨਾਮੁ ਰਿਦੈ ਸੁਖੁ ਪਾਇਆ ॥

ਗੁਰੂ ਸਹਿਬ ਜੀ ਇਹ ਸੋਝੀ ਦਿੰਦੇ ਹਨ ਕਿ ਪੂਰਬ ਕਰਮਾਂ ਦੇ ਅਨੁਸਾਰ ਜੋ ਸਾਨੂੰ ਹੁਣ ਪ੍ਰਾਪਤ ਹੋਇਆ ਹੈ ਇਸ ਨੂੰ ਸਵੀਕਾਰ ਕਰੋ (ਗਰੀਬੀ, ਅਮੀਰੀ, ਪੜਾਈ, ਅਨਪੜਤਾ, ਦੁਖ, ਸੁਖ, ਖੁਸ਼ੀ, ਗਮੀ, ਨਫਾ, ਨੁਕਸਾਨ). ਸ਼ਾਡੇ ਅੰਦਰ ਬੇਠੈ ਵਾਹਿਗੁਰੂ ਸਾਨੂੰ ਨਹੀ ਦਿਸਦੇ ਕਿਉਕਿ ਸਾਡੇ ਅੰੰਦਰ ਦਾ ਦੀਵਾ ਨਹੀ ਜਲਦਾ, ਦੀਵਾ ਜਲਣ ਲਈ, ਦੀਵਾ, ਵੱਟੀ, ਤੇਲ, ਰੋਸ਼ਨੀ ਚਾਹਿਦੀ ਹੈ। ਦੀਵਾ ਸ਼ਰੀਰ ਸਵਾਸ ਹਨ, ਵਟੀ ਲਗਨ ਹੈ (ਅਪਣੇ ਮਨ ਨੰੂੰ ਗੁਰ ਮੰਤ੍ਰ ਵਿਚ ਮਿਟਾਦਂੇ ਰਹੀਏ, ਨਾਮ ਜਪਣ ਵਿੱਚ ਆਲਸ ਨਾ ਕਰਣਾ, ਮਨ ਦੀ ਤ੍ਰਿਸਨਾ ਸ਼ਾਤ ਹੋ ਜਾਣੀ, ਮਨ ਵਿੱਚ ਕੋਈ ਲੋੜ ਮੰਗ ਨਾ ਰਹੇ, ਸੁਚੀ ਕਿਰਤ ਕਰਣਾਂ, ਆਪਣਾ ੧੦੦ ਪ੍ਰਤੀਸ਼ਤ ਜੋਰ ਵਾਹਿਗੁਰੂ ਜੀ ਨੂੰ ਮਿਲ ਵਿੱਚ ਲਗਾਣਾ, ਮਨਮੱਤ ਦੀ ਇਕ ਭੀ ਨਾ ਚਲਣ ਦੇਣੀ, ਆਪਣਾ ਕੁਛ ਸਮਝਨਾਂ ਸਬ ਦਾ ਮਾਲਿਕ ਗੁਰੁ ਹੈ, ਮਨ ਨੂੰ ਏਨਾ ਨੀਚੇ ਲੈ ਜਾa, ਵਾਹਿਗੁਰੂ ਆਪ ਹੀ ਇਸ ਮਨ ਤੋ ਪ੍ਰੇਮਾ ਭਗਤੀ ਕਰਵਾਉਣ ) ਅਤੇ ਤੇਲ ਵਾਹਿਗੁਰੂ ਦੇ ਮਿਲਣ ਦੀ ਚਾਹ, ਉਹ ਕੌਣ ਹੈ ਜਿਸ ਨੇ ਮੈਨੂੰ ਬਣਾਇਆ ਹੈ, ਵਾਹਿਗੁਰੂ ਜੀ ਨੂੰ ਮਿਲਣ ਵਾਸਤੇ ਹੀ ਤਾਂ ਇਹ ਮਨੁੱਖਾਂ ਦੇਹੀ ਮਿਲੀ ਹੈ) ਇਹ ਦੀਵਾ ਜਲਦਾ ਹੈ ਸਤਿਗੁਰ ਦੀ ਆਗਿਆ ਵਿੱਚ ਚਲ ਕੇ, ਗੁਰੁ ਤੇ ਪੂਰਨ ਵਸ਼ਿਵਾਸ ਹੋਣਾ ਕਿ ਸਤਿਗੁਰੂ ਸਰਬ ਕਲਾ ਸਮਰੱਥ ਹੈ, ਅੰਗ ਸੰਗ ਹੈ, ਸਰਬ ਜੀਵਾਂ ਵਿੱਚ ਵਿਆਪਕ ਹੈ, ਗੁਰੂ ਕਿਰਪਾ ਕਰਕੇ ਹੀ ਵਾਹਿਗੁਰੂ ਦਾ ਦਰਸ਼ਨ ਕਰਵਾਦੇਂ ਹਨ, ਜਿਸਦਾ ਦੀਵਾ ਜਲਦਾ ਉਸ ਦੀ ਸੰਗਤ ਨਾਲ ਸਾਡਾ ਦੀਵਾ ਭੀ ਜਲ ਜਾਦਾਂ ਹੈ।ਮਨੁਖ ਨੂੰ ਇਹ ਚੰਗੀ ਤਰਾਂ ਨਾਲ ਜਾਣ ਲੈਣਾ ਚਾਹਿਦਾ ਹੈ ਕਿ ਜੋ ਭੀ ਅਸੀਂ ਕੰਮ ਕਰਦੇ ਹਾਂ, ਖਾਂਦੇ, ਪੀਦੇਂ, ਮੇਰੀ ਮੇਰੀ ਕਰਦੇ ਹਾਂ, ਸਾਡੇ ਸ਼ਰੀਰ ਨੂੰ ਬਲ ਦੇਣ ਵਾਲਾ ਵਾਹਿਗੁਰੂ ਆਪ ਹੈ, ਵਾਹਿਗੁਰੂ ਜੀ ਦੇ ਕਾਰਨ ਅਸੀਂ ਜੀਦੇਂ ਹਾਂ, ਜੇ ਵਾਹਿਗੁਰੂ ਇਹ ਬਲ ਨਾ ਦੇਣ ਤਾਂ ਅਸੀਂ ਖੇਹ ਹੋ ਜਾਈਏ, ਜਿਸ ਘਰ ਵਿੱਚ ਰਹਿ ਰਹੇ ਹਾਂ ਉਸ ਵਿਚ ਰਹਿ ਭੀ ਨਹੀ ਪਾਉਗੇ, ਮਿੱਟੀ ਤੋ ਬਣੇ ਹਾਂ, ਮਿੱਟੀ ਵਿੱਚ ਰਲ ਜਾਵਾਂਗੇ। 

Simarath Naam Ridhai Sukh Paaeiaa ||

सिमरत नामु रिदै सुखु पाइआ ॥

Meditating on the Naam, the Name of the Lord, my heart is filled with peace.

Click 108 Asiad Village 24th Aug 2014 
 

ਨਦਰੀ ਆਵੈ ਤਿਸੁ ਸਿਉ ਮੋਹੁ ॥

ਵਾਹਿਗੁਰੂ ਜੀ ਇੱਕ ਹਨ, ਸਰਬ ਵਿਆਪਕ ਹਨ ਅਤੇ ਸਭ ਵਿੱਚ ਸਮਾਏ ਹੋਏ ਹਨ।ਉਹ ਸਭ ਕੁਛ ਕਰਣ ਵਾਲੇ ਅਤੇ ਸਭ ਦੇ ਮਾਲਿਕ ਹਨ। ਸਾਰੇ ਜੀਵ ਵਾਹਿਗੁਰੂ ਜੀ ਦੇ ਹੁਕਮ ਵਿੱਚ ਹਨ, ਅਤੇ ਉਹ ਹੀ ਸਭ ਨੂੰ ਰਿਜਕ ਦੇਂਦੇ ਹਨ।ਸਭ ਦਾ ਭਾਵ ਖੰਡ, ਬ੍ਰਹਿਮੰਡ, ਜੀਵ-ਜੰਤ, ਸ੍ਰਿਸਟੀ, ਜਗ-ਰਚਨਾ, ਰੰਗ, ਰਸ, ਰੂਪ, ਆਕਾਰ,  ਕਾਲ, ਧਨ ਸਾਮਗੀ੍ਰ, ਪੰਚ ਤੱਤ, ਤ੍ਰੈ-ਗੁਣ, ਸ਼ਬਦ, ਸੁਰਤ, ਧੁਨ, … ਇਸ ਸਭ ਭਾਵ ਨੂੰ ਬਿਆਨ ਨਹੀ ਕੀਤਾ ਜਾ ਸਕਦਾ ਹੈ, ਵਾਹਿਗੁਰੂ ਬੇਅੰਤ, ਬੇਅੰਤ, ਬੇਅੰਤ… ਹੈ। ਇਹ ਪ੍ਰਭੂ ਜੋ ਆਦਿ, ਅਕਾਲ, ਸੱਚ, ਨਿਰੰਜਨ, ਨਿਰੰਕਾਰ, ਨਿਰਮਲ, ਅਗੱਮ, ਅਗੋਚਰ, ਅੰਮ੍ਰਿਤ,  ਕ੍ਰਿਪਾਲ, ਦਇਆਲ, ਗੋਪਾਲ, ਆਨੰਦ-ਮੰਗਲ, ਗਹਿਰ ਗੰਭੀਰ, ਅਮਿਤ, ਗੁਣੀ ਨਿਧਾਨ ਹਨ। ਉਨਾਂ ਦਾ ਮਿਲਨਾ ਗੁਰੁ ਦੀ ਕਿਰਪਾ, ਮੇਹਰ, ਤਰਸ, ਦਇਆ ਹੈ। ਗੁਰੂ ਕ੍ਰਿਪਾ ਕਰਕੇ ਸਾਡੇ ਮਨ ਨੂੰ ਸ਼ਰਨਾਗਤ ਕਰ ਦੇਵੇ, ਗੁਰੁ ਦੇ ਬਚਨ ਨੂੰ ਪ੍ਰੇਮ ਕਰਕੇ ਆਪਾਂ ਆਪਣੇ ਜੀਵਨ ਵਿੱਚ ਉਤਾਰੀਏ। ਜਿਸ ਤਰਾਂ ਮੱਛੀ ਪਾਣੀ ਵਿੱਚ ਰਹਿੰਦੀ ਹੈ, ਪਾਣੀ ਹੀ ਉਸ ਦਾ ਜੀਵਣ ਹੈ।ਉਸ ਦੇ ਚਾਰੇ ਪਾਸੇ  ਪਾਣੀ ਹੈ, ਲੇਕਿਨ ਉਹ ਪਾਣੀ ਵਿੱਚ ਰਹਿੰਦੀ ਹੋਈ ਵੀ ਬਹੁਤ ਪਿਆਸੀ ਰਹਿੰਦੀ ਹੈ। ਇਸੇ ਤਰਾਂ ਸਾਡੇ ਅੰਦਰ, ਬਾਹਰ ਵਾਹਿਗੁਰੂ ਜੀ ਤਾਂ ਹਨ, ਲੇਕਿਨ ਮਨ, ਬੁਧੀ ਅਤੇ ਸਰੀਰ ਦਾ ਕਰਮ, ਇਸ ਨੂੰ ਪਿਆਸਾ ਹੀ ਰਖਦਾ ਹੈ।ਇਸ ਪਿਆਸ ਨੂੰ ਮਿਟਾਣ ਲਈ  ਅਸੀਂ ਸਭ ਕੁਛ ਕਰਦੇ ਹਾਂ, ਸੰਗੀ ਬਣਾਦੇ ਹਾਂ, ਪਰ ਫਿਰ ਵੀ ਸਾਨੂੰ ਇਹ ਨਹੀ ਪਤਾ ਕਿ ਪਿਆਸ ਕਿਵੇ ਮਿਟਣੀ ਹੈ।ਸਾਡੀ ਇਹ ਪਿਆਸ ਤਾਂ ਹੀ ਉਤਰੇ ਜੇ ਸਾਨੂੰ ਕੋਈ ਹਮੇਸ਼ਾ ਅੰਗ ਸੰਗ ਰਹਿਣ ਵਾਲਾ ਗੁਰੂ ਮਿਲ ਜਾਵੇ। ਉਹ ਗੁਰੂ ਸਾਡੇ ਅੰਦਰ ਹੀ ਹੈ ਅਤੇ ਉਹ ਸਾਨੂੰ ਹਮੇਸ਼ਾ ਪੇਖ ਰਿਹਾ ਹੈ। ਅਸੀਂ ਉਸ ਨੂੰ ਨਹੀ ਵੇਖ ਸਕਦੇ ਕਿਉਕਿ ਸਾਡੀ ਗੁਰੁ ਵਲ ਪਿੱਠ (ਕੰਡ) ਹੈ, ਅਤੇ ਸਾਡੇ ਮਨ ਦਾ ਮੁਖ ਗੁਰੂ ਵਲ ਨਹੀ ਹੈ। ਜਿਵੇ ਮੱਛੀ ਦੀ ਪਿਆਸ ਤਾਂ ਹੀ ਬੁਝਦੀ ਹੈ ਜਦੋ ਮੱਛੀ ਉਲਟਣਾ ਜਾਣ ਲੈਦੀਂ ਹੈ।ਜੇਕਰ ਕਦੇ ਅਸੀਂ ਮੱਛੀ ਵਾਂਗ ਉਲਟਣਾਂ ਸਿਖ ਜਾਈਏ ਤਾਂ ਮਨ ਗੁਰੂ ਵਲ ਹੋ ਜਾਦਾਂ ਹੈ। ਮਨ ਦੇ ਉਲਟਣ ਦਾ ਮਤਲਬ ਕਿ ਜੇਕਰ ਕਦੇ ਸਾਨੂੰ ਇਹ ਸਮਝ ਆ ਜਾਏ ਕਿ ਸਾਡੇ ਸਰੀਰ ਦੇ ਸਾਰੇ ਇੰਦਰਿਆਂ ਦਾ ਸੁਖ ਜੋ ਅਸੀਂ ਭੋਗ ਰਰੇ ਹਾਂ, ਇਹਨਾਂ ਦਾ ਦਾਤਾ ਵਾਹਿਗੁਰੂ ਜੀ ਆਪ ਹੀ ਹਨ। ਜੇ ਕਰ ਅਸੀਂ ਉਸ ਦਾ ਧੰਨਵਾਦ ਨਾਮ ਸਿਮਰਨ ਕਰਦਿਆਂ ਉਸ ਵਿੱਚ ਲੀਨ ਹੋ ਜਾਈਏ, ਤਾਂ ਸਾਡੀਆਂ ਦੋਨਾਂ ਅੱਖਾਂ ਦੇ ਪਿਛੇ ਜੋ ਇਕ ਅੱਖ ਹੈ, ਜੋ ਸਰੀਰ ਦੀਆਂ ਦੋਨਾਂ ਮੋਹ ਭਰੀ ਅੱਖਾਂ ਬਾਹਰ ਮਾਇਆ ਨੂੰ ਦੇਖਦੀ ਹੈ, ਜੇ ਇਹ ਅੱਖ ਉਲਟ ਕੇ ਆਪਣੇ ਆਪ ਨੂੰ ਵੇਖੇਗੀ ਤਾਂ ਸਾਡੀ ਆਤਮਾ ਗੁਰੂ ਨੂੰ ਵੇਖੇਗੀ। ਜੇ ਅਸੀਂ ਇਕ ਮਨ ਹੋ ਕੇ ਅੰਦਰੌ ਦਰਸ਼ਨ ਮੰਗੀਏ ਤਾਂ ਸਾਡੀ ਪਿਆਸ ਬੁਝ ਜਾਉਗੀ।

Nadharee Aavai This Sio Mohu ||

नदरी आवै तिसु सिउ मोहु ॥

He is attached to what he sees.

Click  801LDH  18th Aug 2014
 

ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ ॥

ਗਿਆਨ ਦੋ ਤਰਾਂ ਦਾ ਹੈ। ਇਕ ਤਾਂ ਉਹ ਗਿਆਨ ਜੋ ਗੁਰੂ ਦੇ ਬਚਨ ਰਾਹੀ ਮਿਲਦਾ ਹੈ ਤੇ ਇਕ ਉਹ ਗਿਆਨ ਜੋ ਗੁਰੁ ਦੇ ਬਚਨ ਮੰਨ ਕੇ ਨਿਦ ਆਸਨ ਕੀਤੇਆਂ, ਨਾਮ ਦਾ ਅਭਿਆਸ ਕੀਤੇਆਂ ਪ੍ਰਾਪਤ ਹੁੰਦਾ ਹੈ। ਜੇ ਅਸੀਂ ਸਹਿਜ ਸਿਮਰਨ ਕਰਦਿਆਂ ਸਾਡਾ ਮਨ ੩ ਕਾਂਟੇ ੪੦ ਮਿੰਟ ਤਕ ਸਾਵਧਾਨ, ਇਕਾਗਰ ਚਿਤ ਰਹੇ ਤਾਂ ਉਸ ਜੁਜ ਕੇਂਦਰ ਬਿੰਦੂ ਦੀ ਪ੍ਰਾਪਤੀ ਹੁੰਦੀ  ਹੈ ਜੋ ਸਾਡੇ ਸਵਾਸ ਨੂੰ ਚਲਾ ਰਿਹਾ ਹੈ, ਸਵਾਸ ਨੂੰ ਚਲਾਣ ਵਾਲਾ ਆਤਮ ਤੱਤ, ਗੁਰੂ ਤੱਤ, ਵਾਹਿਗੁਰੂ ਆਪ ਹੈ।ਜਿੰਨੇ ਭੀ ਗ੍ਰੰਥੀ ਸਾਹਿਬਾਨ ਹਨ ਉਹ ਭਾਈ ਮਤੀ ਸਿੰਘ ਦਾ ਅਨੁਸ਼ਰਨ ਕਰਨ, ਕਿ ਭਾਈ ਮਤੀ ਦਾਸ ਕਿਸ ਤਰਾਂ ਦੇ ਭਾਈ ਸਾਹਿਬ ਸਨ। ਜਿਸ ਤਰਾਂ ਮਨ ਤੇ ਆਤਮਾ ਇਕੋ ਰਸੇ ਦੇ ਦੋ ਸਿਰੇ ਹਨ,  ਇਸੇ ਤਰਾਂ ਸ਼ਬਦ ਤੇ ਨਾਮ ਹਨ, ਇਸ ਪਉੜੀ ਦਾ ਇੱਕ ਸਿਰਾ ਸ਼ਬਦ ਤੇ ਦੁਸਰਾ ਸਿਰਾ ਨਾਮ ਹੈ। ਜਦ ਅਸੀਂ ਵਾਹਿਗੁਰੂ ਮੰਤ੍ਰ ਦਾ ਜਾਪ ਕਰਦੇ ਹਾਂ ਤਾਂ ਉਸ ਨੂੰ ਸ਼ਬਦ ਕਹਿੰਦੇ ਹਨ, ਜਦ ਇਹ ਜਾਪ ਮੁਕਦਾ ਹੈ ਤਾਂ ਉਸ ਨੂੰ ਧੁਨ ਕਹਿੰਦੇ ਹਾਂ, ਧੁਨ ਵਿਚ ਜੋ ਧਿਆਨ ਘਟਦਾ ਹੈ ਉਸ ਨੂੰ ਦਰਸ਼ਨ ਕਹਿੰਦੇ ਹਾਂ, ਜਦ ਦਰਸ਼ਨਾਂ ਤਕ ਪਹੁੰਚ ਜਾਈਦਾ ਹੈ ਤਾਂ ਸਾਡੀ ਮੰਜਲ ਮਿਲ ਜਾਂਦੀ ਹੈ, ਤਾਂ ਅਸੀਂ ਵਾਹਿਗੁਰੂ ਵਿਚ ਤੱਤ ਗਿਲਤਾਨ ਹੋ ਜਾਂਦੇ ਹਾਂ, ਜਿੰਨੇ ਵਾਹਿਗੁਰੂ ਮਿੱਠੇ ਹਨ, ਉਹੀ ਮਿਠਾਸ ਸਾਡੇ ਵਿਚ ਆ ਜਾਂਦੀ ਹੈ। ਬਾਰਾਂ ਮਹਾਂ ਵਿਚ ਗੁਰੂ ਜੀ ਦਾ ਉਪਦੇਸ਼ ਇਕੋ ਹੀ ਹੈ ਲੇਕਿਨ ਸਾਡੇ ਮਨ ਦੀ ਹਾਲਤ ਬਾਰਾਂ ਮਹੀਨਿਆਂ ਵਿਚ ਇੱਕ ਨਹੀ ਹੁੰਦੀ, ਤਾਂਹੀ ਗੁਰੂ ਜੀ ਅਨੇਕਾਂ ਤਰੀਕਿਆਂ ਨਾਲ ਸਾਨੂੰ ਸਮਝਾਉਦੇ ਹਨ। ਅਸੀਂ ਅਪਣੇ ਮੰਦੇ ਕਰਮਾਂ ਕਾਰਨ, ਸ਼ਰੀਰ ਤੋ ਗਲਤੀਆਂ ਕਾਰਨ, ਮਨ ਕਰਕੇ ਕੀਤੀ ਭੁਲਾਂ ਕਰਕੇ, ਬਿਰਤੀ ਤੋ ਕੀਤੀ ਉਕਾਈਆਂ ਨਾਲ ਵਾਹਿਗੁਰੂ ਤੋਂ ਵਿਛੜ ਗਏ ਹਾਂ, ਮਾਇਆ ਦੇ ਵਿਚ ਪਏ ਪੜਦੇ ਨੇ ਸਾਨੂੰ ਕਲੇਸ਼, ਅਸ਼ਾਤ, ਪਿਆਸੇ, ਦੋ ਚਿਤੇ, ਭਰਮ, ਅਸਥਿਰ ਅਤੇ ਅਗਨੀ ਵਿਚ ਰੱਖ ਦਿੱਤਾ ਹੈ, ਫੈਸ਼ਨ ਕਰਣ ਲਗ ਪਏ ਹਾਂ, ਫੈਸ਼ਨ ਮਤਲਬ ਇਹ ਦੁਨੀਆਂ ਵਾਲੇ ਮੈਨੂੰ ਦੇਖੋ, ਦਰਅਸਲ ਵਿੱਚ ਸਿੱਖ ਤਾਂ ਵਾਹਿਗੁਰੂ ਮੰਤ੍ਰ ਤੋ ਉਤਪੰਨ ਗੁਣਾਂ ਦਾ ਸ਼ਿਗਾਰ ਕਰਦਾ ਹੈ। ਵਾਹਿਗੁਰੂ ਜੀ ਨੂੰ ਫੇਰ ਮਿਲਣ ਲਈ ਅਸੀਂ ਗੁਰੂ ਦੇ ਚਰਨਾਂ ਸ਼ਰਨਾਂ ਵਿਚ ਆਉਂਦੇ ਹਾਂ, ਬਾਰ ਬਾਰ ਬੇਨਤੀਂਆਂ ਕਰਦੇ ਹਾਂ, ਤਾਂ ਕਿ ਗੁਰੂ ਜੀ ਸਾਨੂੰ ਬਖਸ਼ ਲੈਣ। ਜਦ ਗੁਰੂ ਕਿਰਪਾ ਕਰਦੇ ਹਨ ਤਾਂ ਸਾਡਾ ਪ੍ਰੇਮ ਗੁਰੂ ਦੀ ਬਾਣੀ ਬਚਨਾਂ ਨਾਲ ਹੁੰਦਾਂ ਹੈ ਅਤੇ ਅਸੀਂ ਭਗਤੀ ਵਿਚ ਲਗਦੇ ਹਾਂ ਅਤੇ ਮਨ ਰੂਪੀ ਖੇਤ ਵਿਚ ਵਾਹਿਗੁਰੂ ਜੀ ਨਾਮ ਬੀਜਦੇ ਹਾਂ, ਗੁਰੂ ਦਾ ਲੜ (ਵਾਹਿਗੁਰੂ ਜੀ ਦਾ ਨਾਮ) ਫੜ ਲੈਂਦੇ ਹਾਂ, ਫੇਰ ਉਸ ਲੜ ਨੂੰ ਕਦੇ ਨਹੀ ਛੱਡਦੇ।

Bhaadhue Bharam Bhulaaneeaa Dhoojai Lagaa Haeth ||

भादुइ भरमि भुलाणीआ दूजै लगा हेतु ॥

In the month of Bhaadon, she is deluded by doubt, because of her attachment to duality.

Click 134 LDH 17th Aug 2014 
 

ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ ਸਰਬ ਜੀਆ ਕਾ ਦਾਤਾ ਰੇ ॥

 

ਸਤਿਗੁਰੂ ਜੀ ਦੀ ਆਗਿਆ ਹੈ ਕਿ ਮਨੁੱਖਾ ਦੇਹੀ ਸਾਨੂੰ ਵਾਹਿਗੁਰੂ ਜੀ ਦੇ ਮਿਲਣ ਦੀ ਇਛਾ ਨਾਲ ਪ੍ਰਾਪਤ ਹੋਈ ਹੈ। ਉੱਚੇ ਭਾਗਾਂ ਨਾਲ ਇਹ ਮਨੁੱਖਾ ਦੇਹੀ, ਅਤੇ ਜੇਕਰ ਹੋਰ ਉਚੇ ਭਾਗ ਹੋਣ ਤਾਂ ਸਤਿਗੁਰੂ ਜੀ ਮਿਲਦੇ ਹਨ, ਤੇ ਸਤਿਗੁਰ ਜੀ ਦੀ ਸੰਗਤ ਪ੍ਰਾਪਤ ਹੁੰਦੀ ਹੈ।  ਇਸ ਦੇਹੀ ਵਿੱਚ ਇਕ ਮਨ ਹੈ, ਮਨ ਮਨਤਾਂ ਸਮੁ ਹੈ, ਅਸੀਂ ਮੰਨ ਲਿਆ ਹੈ ਕਿ ਅਸੀਂ ਸਰੀਰ ਹਾਂ, ਕਿਉਕਿ ਬਹੁਤ ਸਮੇਂ ਤਕ ਅਸੀਂ ਸਰੀਰਾਂ ਵਿੱਚ ਹੀ ਰਹੇ ਹਾਂ, ਅਸੀਂ ਅਪਣੇ ਸਰੀਰ ਦੀ ਪ੍ਰਿਤਪਾਲ ਤਾਂ ਕੀਤੀ ਪਰ ਆਪਣੇ ਅਮੁਲ ਸਵਾਸਾਂ ਨੂੰ ਨਹੀ ਸੰਭਾਲਿਆ (੨੪ ਹਜਾਰ ਸਵਾਸ ਆਮਦਨ ਮੁਲ ਨਾ ਧਿਂਵਈ, ਜਿਸ ਬੰਦੇ ਨੂੰ ਏਨਾਂ ਘਾਟਾ ਸੋ ਬੰਦਾਂ ਕਿਉ ਜੀਵੇ)। ਜੇ ਪਹਿਰਾਵਾ (ਬਾਣਾ) ਵੀ ਪਾਇਆ, ਵਾਹਿਗੁਰੂ ਦੇ ਨਾਮ ਦਾ ਸਿਮਰਨ ਵੀ ਕੀਤਾ, ਤਾਂ ਉਹ ਵੀ ਮਾਇਆ ਕਾਰਨ ਜਾਂ ਫਿਰ ਲੋਕਾਂ ਨੂੰ ਦਿਖਾਉਣ ਕਾਰਣ, ਬਸ ਮਾਇਆ ਦੀ ਇਛਾਂ ਤੇ ਯਾਦ ਵਿੱਚ ਹੀ ਰਹੇ, ਜੋ ਸਭ ਅਸੀਂ ਯਾਦ ਕਰਦੇ ਹਾਂ, ਉਹੀ ਮਨ ਵਿੱਚ ਵਸਦਾ ਹੈ, ਤਾਂਹਂੀ ਤਾਂ ਮਨ ਵਿੱਚ ਮਾਇਆ ਵੱਸਦੀ ਹੈ। ਅਸੀਂ ਅਪਣੇ ਮਨ ਨੂੰ  ਇਸ ਮਾਇਆ, ਪਰਿਵਾਰ, ਮਾਨ, ਲਾਲਚ, ਅਤੇ ਵਡਿਆਈਆ ਵਿੱਚ ਹੀ ਬੰਨਿਆ ਹੋਇਆ ਹੈ। ਜਿਸ ਕਾਰਨ ਅਸੀਂ ਅਸ਼ਾਂਤ ਅਤੇ ਦੁਖੀ ਹਾਂ। ਇਸ ਮਾਇਆਾਂ ਦੇ ਲਾਲਚ ਨੂੰ ਛੱਡ ਕੇ ਤਾਂ ਦੇਖੋ, ਇਹ ਮਨ ਆਤਮਾ ਵੱਲ ਸਹਜੇ ਜਾਉਗਾ।ਜੇ ਸਤਿਗੁਰ ਦੀ ਬਾਣੀ ਨੂੰ ਮੰਨ ਲਈਏ ਕਿ ਮਨ ਤੂੰ ਵਾਹਿਗੁਰੂ ਦਾ ਅੰਗ (ਜੋਤ ਸਰੂਪ) ਹੈ ਅਤੇ ਇਸ ਦੀ ਪਹਿਚਾਨ ਕਰੀਏ ਕਿ ਦੇਹੀ ਵਿੱਚ ਉਹ ਕਿਹੜੀ ਚੀਜ਼ ਹੈ ਜਿਸ ਦੇ ਕਾਰਨ ਅਸੀਂ ਸਭ ਕੁਛ ਕਰ ਰਹੇ ਹਾਂ, ਸਾਡੇ ਪਰਾਣ ਕੌਣ ਚਲਾ ਰਿਹਾ ਹੈ, ਸਾਨੂੰ ਬਣਾਉਣ ਵਾਲਾ ਕੌਣ ਹੈ।ਆਪਣੇ ਆਪ ਨੂੰ ਜਾਣ ਲੈਣਾਂ ਕਿ ਅਸੀਂ ਕੌਣ ਹਾਂ, ਅਤੇ ਉਸ ਤੇ ਦਿੜ੍ਰ ਰਹਿਣਾ ਤੇ ਵਾਹਿਗੁਰੂ ਦੀ ਯਾਦ (ਨਾਮ) ਕਦੇ ਭੀ ਨਾ ਵਿਸਾਰਨਾ, ਇਹ ਹੀ ਗੁਰਮੱਤ ਹੈ।ਮਨ ਦੇ ਪੂਰੇ ਸਾਵਧਾਨ, ਪ੍ਰੇਮ ਅਤੇ ਯਤਨ ਨਾਲ ਵਾਹਿਗੁਰੂ ਜੀ ਨਾਮ ਜਪਣਾ, ਸਤਿਗੁਰੂ ਨੂੰ ਹਮੇਸ਼ਾ ਅੰਗ ਸੰਗ ਸਮਝ ਕੇ, ਸਤਿਗੁਰੂ ਸ਼ੀ੍ਰ ਗੁਰੂ ਨਾਨਕ ਦੇਵ ਜੀ ਦਾ ਬੋਲਿਆ ਹੋਇਆ ਨਾਮ, ਉਨਾਂ ਦਾ ਹੀ, ਉਨਾਂ ਦੀ ਹੀ ਰਸਨਾ ਤੋ, ਉਨਾਂ ਦੇ ਦਿਤੇ ਸਵਾਸਾਂ ਨਾਲ, ਉਨਾਂ ਦੇ ਬਲ ਨਾਲ ਬੋਲਣਾ, ਉਨਾਂ ਨੂੰ ਸੁਣਨਾਂ, ਇਹ ਸਭ ਤੋ ਉਤਮ ਪਦਵੀ ਦਾ ਸਿਮਰਨ ਹੈ। ਜਦੋ ਖ਼ਾਲਸੇ ਨੂੰ ਕੋਈ ਨਮਨ ਕਰਦਾ ਹੈ ਤਾਂ ਸਿੱਖ ਸਮਝ ਜਾਦਾਂ ਹੈ ਕਿ ਇਹ ਨਮਨ ਮੈਨੂੰ ਨਹੀ, ਮੇਰੇ ਅੰਦਰ ਵਸਹਿ (ਪ੍ਰਗਟ) ਮੇਰੇ ਮਾਲਿਕ (ਗੁਰੂ) ਨੂੰ ਕੀਤਾ ਹੈ। ਸਿੱਖ ਨੂੰ ਪਤਾ ਹੁੰਦਾ ਹੈ ਕਿ ਗੁਰੂ ਮੇਰੀਆਂ ਅੱਖਾਂ ਵਿੱਚ ਬੈਠਾ ਪੇਖ ਰਿਹਾ ਹੈ ਕਿ ਮੈ ਕੀ ਦੇਖ ਰਿਹਾਂ ਹਾਂ। ਕੀ ਮੈ ਫਿੱਕਾ ਬੋਲ ਕੇ ਕਿਸੇ ਦਾ ਦਿਲ ਤਾਂ ਨਹੀ ਦੁਖਾ ਰਿਹਾ, ਜਾਂ ਮਿੱਠਾ ਉਪਰੌ ਉਪਰੌ ਤਾਂ ਨਹੀ ਬੋਲ ਰਿਹਾਂ। ਕੀ ਮੇਰੀ ਮਨ-ਬਾਣੀ ਇਕ ਹੈ। ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ -ਇਸ ਦਾ ਮਤਲਬ ਇਹ ਹੈ ਕਿ ਜੇ ਸਿੱਖ ਨੇ ਮਨ ਦੀ ਅੱਖਾਂ ਨਾਲ ਅੰਦਰ ਵਸਨ ਵਾਲੇ ਸਾਹਿਬ ਸ਼੍ਰੀ ਗੁਰੁ ਨਾਨਕ ਦੇਵ ਜੀ ਨੂੰ ਵੇਖ ਲਿਆ ਹੈ ਅਤੇ ਉਨਾਂ ਦੇ ਬਚਨਾਂ ਨੂੰ ਪਿਆਰ ਨਾਲ ਮੰਨ ਕੇ ਪ੍ਰੇਮ ਨਾਲ ਨਾਮ ਜਪਿਆ ਹੈ, ਤਾਂ ਉਹ ਫਿਰ ਗਰਭ ਜੂਨ ਵਿੱਚ ਕਦੇ ਨਹੀ ਆਂਉਦਾ।

 

Kott Brehamandd Ko Thaakur Suaamee Sarab Jeeaa Kaa Dhaathaa Rae ||

कोटि ब्रहमंड को ठाकुरु सुआमी सरब जीआ का दाता रे ॥

God is the Lord and Master of millions of universes; He is the Giver of all beings.

Click 612 LDH 

16th Aug

2014 

 

ਗੁਰੂ ਗੁਰੂ ਗੁਰੁ ਕਰਿ ਮਨ ਮੋਰ ॥

Guroo Guroo Gur Kar Man Mor ||

गुरू गुरू गुरु करि मन मोर ॥

Chant Guru, Guru, Guru, O my mind.

Click  864Viks Puri 10th August 2014 
 

ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੁ ਕਹੀਐ ॥

 

 

Jis Miliai Man Hoe Anandh So Sathigur Keheeai ||

जिसु मिलिऐ मनि होइ अनंदु सो सतिगुरु कहीऐ ॥

Meeting Him, the mind is filled with bliss. He is called the True Guru

 Click168 Noida 3rd August 2014 
 

ਅਵਰਿ ਸਭਿ ਭੂਲੇ ਭ੍ਰਮਤ ਨ ਜਾਨਿਆ ॥

ਗੁਰੂ ਗ੍ਰੰਥ ਸਾਹਿਬ ਜੀ ਦਾ ਤਤ ਸਾਰ ਇਹ ਹੈ ਕਿ ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ ॥

ਗੁਰੂ ਜੀ ਦੇ ਘਰ ਤੇ ਪਹੁਚਣ ਲਈ ਤਰਣਾ ਆਣਾ ਚਾਹਿਦਾ ਹੈ, ਤਰਣਾ ਮਤਲਬ ਨਾਮ ਜਪਣਾ ਆਣਾ ਚਾਹਿਦਾ ਹੈ, ਜਿਨੀ ਦੇਰ ਤਕ ਇਸ ਮਨੁਖ ਨੇ ਆਤਮਾ ਨੂ ਨਹੀ ਪਾ ਲਿਆ ਹੈ, ਆਪਣੇ ਆਪ ਨੂ ਨਹੀ ਪਹੇਚਾਨ ਲੀਆ, ਜੋ ਇਸ ਦੇ ਅੰਦਰ ਹੀ ਵਿਯਾਪਕ ਹੈ, ਓਨੀ ਦੇਰ ਤਕ ਇਸ ਨੂ  ਸੋਜੀਵਾਨ  ਨਹੀ ਕਿਹਾ ਜਾ ਸਕਦਾ ਹੈ, ਜੇ ਜ਼ਮੀਦਾਰ ਖੇਤ ਵਿਚ  ਹਲ ਵਹਂਦਾ ਰਹੇ ,ਸੋਹਾਗਾ ਫੇਰੇ,  ਪਾਣੀ ਦੇਵੇ, ਰਾਖੀ ਕਰੇ, ਧਰਤੀ ਵਿਚ ਕੁਛ ਜਮੁਗਾ ਨਹੀ ਜੇ ਧਰਤੀ ਵਿਚ ਬੀਜ ਨਹੀ ਪਾਇਆ, , ਜੇ ਆਸੀ ਬਾਣੀ ਪੜ੍ਹੀਏ, ਕੀਰਤਨ, ਕਥਾ  ਸੁਨਿਏ, ਸੇਵਾ ਕਰੀਏ, ਜੇ ਆਸੀ ਨਾਮ ਨਾ ਜਾਪਿਆ ਤਾਂ ਉਗਣਾ ਕੁਛ ਨਹੀ, ਫੇਰ ਕਿਆ ਖਾਵਾਂਗੇ , ਵਾਹਿਗੁਰੂ ਨਾਮ  ਦਸਮ ਦਵਾਰ ਦੇ ਤਾਲੇ ਦੀ ਕੁੰਜੀ ਹੈ ਅਤੇ ਪ੍ਰੇਮ ਓਹ ਗਾਡੀ ਹੈ ਜਿਸ ਵਿਚ ਬੈਠ ਓਸ ਦਰਵਾਰੇ ਜਾਣਾ ਹੈ, ਬਸ ਪ੍ਰੇਮ ਨਾਲ ਵਾਹਿਗੁਰੂ ਬੋਲੋ

Avar Sabh Bhoolae Bhramath N Jaaniaa ||

अवरि सभि भूले भ्रमत न जानिआ ॥

All the others are deluded by doubt; they do not understand

Click1205Vikas Puri27th July 2014
 

ਆਠ ਪਹਰ ਨਿਕਟਿ ਕਰਿ ਜਾਨੈ ॥

 

ਇਸ ਮਨੁਖ ਨੂ ਸੋਝੀ ਤਾਂ ਹੋਂਦੀ ਹੈ ਜੇ ਪੂਰਨ ਤੋਰ ਤੇ ਆਪਣੇ ਮਨ  ਦੀ ਭੇਟਾ ਸਤਗੁਰੂ ਦੇ ਚਰਣਾ ਵਿਚ ਰੇਖ ਦੇਵੇ, ਸਮਝਨਾ ਇਹ ਹੈ ਮਨ ਤੂ ਆਤਮਾ ਹੈ, ਸ਼ਰੀਰ ਇਕ ਚੋਲਾ ਹੈ, ਮੈ ਸ਼ਰੀਰ  ਨਹੀ ਹੈ , ਆਸੀ  ਇਸ ਸ਼ਰੀਰ ਵਿਚ ਸਤ ਵਸਤੂ ਨੂ ਜਿੰਦੇ ਜੀ  ਪਹਚਾਨ ਲੀਏ, ਮੇਰਾ ਨਿਜ ਘਰ ਕਿਹ੍ਡ੍ਹਾ ਹੈੈ,  ਜੇ ਸਾਡ੍ਹਾ ਅਧਾਰ ਨਾਮ ਹੋ ਜਾਵੇ, ਹਰ ਵਲੇ ਵਾਹਿਗੁਰੂ ਨੂ ਹਾਜ਼ਰ ਸਮਝੀਏ, ਜੋ ਵਾਹਿਗੁਰੂ ਕਰਣ ਮੀਠਾ ਲਗੇ, ਜੇ ਸਬ ਨੂ  ਆਪਣੇ ਤੋ ਚੰਗਾ  ਸਮਝੀਏ, ਤਾਂ  ਓਹ ਵਾਹੇਗੁਰੁ ਜੀ ਦਾ ਪਿਯਾਰਾ ਹੋ ਜਾਂਦਾ ਹੈ, ਸੁਖ ਭੀ ਏਕ ਬੜ੍ਹਾ ਦੁਖ ਹੈ, ਕਿਓਕੀ ਸੁਖ ਵਿਚ ਵਾਹਿਗੁਰੂ ਜੀ ਦਾ ਨਾਮ ਤੇ ਮਿਰਤੂ ਭੁਲ ਜਾਂਦੀ  ਹੈ ਜੇ ਵਾਹਿਗੁਰੂ ਸਾਨੂ ਦੇ ਦੇਵੇ ਜਯਾ ਲੈ ਲੇਨ ਤਾਂ ਭੀ ਸੁਖ ਮਨੋ, ਜਦ ਮਨ ਕਿਸੀ ਨੂ ਆਪਣਾ ਸਮਝਦਾ ਹੈ ਤਾਂ ਓਸ ਦਾ ਕੋਈ ਪਰਾਯਾ  ਭੀ ਹੋਂਦਾ ਹੈ, ਜਦ ਮਨ ਇਸ ਤੋ ਓਪਰ ਓਠ ਜਾਵੇ, ਪਾਪ ਪੁਨ ਤੋ ਓਪਰ ਓਠ ਜਾਵੇ, ਜੇ ਕੋਈ ਚੰਗਾ ਹੋਵੇ ਤਾਂ ਕਹੋ ਵਾਹਿਗੁਰੂ ਜੀ ਨੇ ਕੀਤਾ ਹੈ, ਤਾਂ ਆਪਣੇ ਆਪ ਵਾਹਿਗੁਰੂ ਓਸ ਤੋ ਬੁਰਾ ਨਹੀ ਕਰਵਾਣ ਗੇ 

Aath Pehar Nikatt Kar Jaanai ||

आठ पहर निकटि करि जानै ॥

Twenty-four hours a day, he knows the Lord to be near at hand;

Click 392 Janak Puri

20th July

2014 

 ਸਾਵਣੁ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ ਹਾਰੁ ॥੬॥

 ਸਾਵਣ ਵਿਚ ਕੁਦਰਤ ਖਿਲ ਜਾਂਦੀ ਹੈ, ਇਹ ਮਨ ਕਦ ਖਿਲਦਾ ਹੈ?

Saavan Thinaa Suhaaganee Jin Raam Naam Our Haar ||6||

सावणु तिना सुहागणी जिन राम नामु उरि हारु ॥६॥

Saawan is delightful for those happy soul-brides whose hearts are adorned with the Necklace of the Lord's Name. 

Click 134 Tagore Garden 16th July 2014
 

ਸਤਿਗੁਰ ਸਬਦਿ ਉਜਾਰੋ ਦੀਪਾ ॥

ਮਨੁਖਾ ਜਨਮ ਕੇਵਲ ਭਗਤੀ ਕਰਨ ਵਾਸਤੇ ਹੀ ਦਿਤਾ ਹੈ ਅਤੇ ਭਗਤੀ ਤਾ ਹੀ ਹੋ ਸਕਦੀ ਹੈ ਜੇ  ਸਤਗੁਰੁ ਓਤੈ ਪੂਰਣ ਵਿਸ਼ਵਾਸ਼ ਹੋਵੈ, ਜੇ ਆਪਣਾ ਆਪ ਗੁਰੂ ਨਾਨਕ ਜੀ ਨੂ ਅਰਪਤ ਕਰ ਦੀਏ, ਨਾਮ  ਰਸ ਨਓ ਇੰਦ੍ਰਾ  ਤੋ ਅਤੀਤ ਹੋ ਕੇ ਹੀ ਪ੍ਰਾਪਤ ਹੋਂਦਾ ਹੈ, ਮਨ ਤ੍ਰਿਪਤ ਅਘਾਨਾ ਹੋ ਜਾਂਦਾ ਹੈ ਅਤੇ ਕਦੇ ਨਹੀ ਡੂਲਦਾ ਹੈ

Sathigur Sabadh Oujaaro Dheepaa ||

सतिगुर सबदि उजारो दीपा ॥

The Shabad, the Word of the True Guru, is the light of the lamp.

Click  821Vikas Puri 13th July 2014 

ਆਠ  ਪਹਰ  ਨਿਕਟਿ  ਕਰਿ  ਜਾਨੈ

ਇਸ ਕਥਾ ਵਿਚ  ਸਾਹਿਬ ਸ਼੍ਰੀ ਗੁਰੂ ਨਾਨਕ  ਜੀ ਦੇ  ਮਿਸ਼ਨ ਦੇ ਸੋਝੀ ਪੈਂਦੀ ਹੈ

Aath Pehar Nikatt Kar Jaanai ||

आठ  पहर  निकटि  करि  जानै

Twenty-four hours a day, he knows the Lord to be near at hand;

 

Click392 Noida 6 July, 2014 
 

ਜਿਉ ਮੀਨਾ ਬਿਨੁ ਪਾਣੀਐ ਤਿਉ ਸਾਕਤੁ ਮਰੈ ਪਿਆਸ ॥

ਸਾਡਾ ਮਨ ਮਾਯਾ  ਮੰਗਦਾ ਹੈ ਤਾਂ ਸਾਡਾ ਮੁਖ ਮਾਯਾ ਵਲ ਹੈ, ਜੇ ਆਸੀ ਅਪਨੇ ਮਨ ਦੇ ਸਮਾਣੇ ਹਮੇਸ਼ਾ ਗੁਰੂ ਨੂ ਰਖਿਏ  ਤਾਂ ਸਾਡਾ ਮਨ ਮਾਯਾ ਤੋ ਓਲਟ ਜਾਉਗਾ,    ਮਨੁਖ  ਦੇਹੀ ਸਾਰੀ ਦੀ ਸਾਰੀ ਅਮ੍ਰਿਤ ਵੇਲਾ ਹੀ ਹੈ, ਸਤਗੁਰ ਜੀ ਦੀ ਪਰੀਕਾਰ੍ਮਾ ਕਰਨੇ ਦਾ ਮਤਲਬ ਇਹ ਹੈ ਕੀ  ਮਨ ਤੰਨ ਧਨ  ਬੁਧਿ ਚਿਤ ਆਪ ਜੀ ਨੇ ਹੀ ਦਿਤੀ ਹੈ, ਆਪ ਜੀ ਦੇ ਵਾਰੇ  ਵਾਰੇ ਜਾਂਦਾ ਹਾਂ, ਆਪ ਜੀ ਦੀ ਕਿਰਪਾ ਨਾਲ ਜੇ ਵਾਹਿਗੁਰੂ ਨਾਮ ਚਿਤ ਵਿਚ ਰਖ ਲਿਏ ਤਾ ਇਹ ਸ਼ਰੀਰ ਅਤੇ ਮਾਨਸਕ ਬਲ ਬਣਦਾ ਹੈ, ਤਾਂ ਮੈ ਆਪਣਾ ਆਚਰਨ ਉਚਾ ਕਰਕੇ, ਸਭ ਗਿਯਾਨ ਇੰਦ੍ਰੇ ਨੂ ਸ਼ੁਦ ਕਰਕੇ,  ਮਨ ਵਿਚ ਸੰਤੋਖ ਰਖ ਕੇ, ਕਾਲਾ ਨਾ ਪਏ, ਪ੍ਰੇਮ ਨਾਲ ਨਾਮ ਉਚਾਰਾਂ, ਕਦੇ ਇਹ ਨਾ ਸੋਚੋ ਕੀ ਮੈ ਦਰਸ਼ਨ ਦੇ ਕਾਬਿਲ ਹੋ ਗਿਆ, ਦਰਸ਼ਨ ਤਾਂ ਸਤਗੁਰੁ ਜੀ ਦੀ ਮਹੇਰ ਤੇ ਸਮੇ ਨਾਲ ਹੋਣਾ ਹੈ

Jio Meenaa Bin Paaneeai Thio Saakath Marai Piaas ||

जिउ मीना बिनु पाणीऐ तिउ साकतु मरै पिआस ॥

Like a fish without water is the faithless cynic, who dies of thirst.

Click 597 Chandigarh 

28 June

2014 

 

ਸਤਿਗੁਰ ਹਮਰਾ ਭਰਮੁ ਗਵਾਇਆ ॥

ਭਰਮ ਕੀ ਹੈ - ਮੈ ਸ਼ਰੀਰ ਹਾਂ,  ਮਨ  ਦਾ ਇਸ਼ਨਾਨ ਕਥੈ ਹੋਂਦਾ ਹੈ - ਜਦ ਸ਼ਰੀਰ ਨਾਲ ਸ਼ੁਦ ਕਿਰਤ, ਵੰਡ ਕੇ ਛਕਣਾ ਤੇ ਸਹਜ ਨਾਲ ਸਿਮਰਨ ਕਰਣਾ (ਮਨ ਵਿਚ ਦਰਸ਼ਨ ਦੀ ਪਿਆਸ ਹੋਵੇ), ਤ੍ਰਿਸ਼ਨਾ ਕਿਵੈ ਬੁਜਦੀ ਹੈ - ਜਦ ਸਤਗੁਰੁ ਨੂ ਆਪਣਾ ਮਨ ਭੇਟ ਕਰ ਦਿਏ - ਗੁਰੂ ਮੇਹਰ ਕਰ ਕੇ ਮਮਤਾ (ਮੋਹ) , ਕਾਮ ਕ੍ਰੋਧ, ਤ੍ਰਿਸ਼ਨਾ  ਦੀ ਅਗਨੀ ਨੂ ਸ਼ਾਂਤ  ਕਰ ਦੀਂਦਾ ਹੈ. ਹਾਥ ਕਾਰ ਵਲ,  ਮਨ ਯਾਰ ਵਲ - ਸ਼ਰੀਰ ਨਾਲ ਸ਼ੁਧ ਕਾਰ ਤੇ ਸੇਵਾ ਕਰੋ, ਮਨ ਨਾਲ ਸਹਜ ਨਾਲ ਸਿਮਰਨ ਕਰੋ ,  ਸਾਡਾ ਮਨ ਅਪਨੇ ਮਨ ਵਿਚੋ ਬਾਹਰ ਨਾ ਜਾਵੇ (ਦੂਸਰੇ ਦੀ ਸੋਚ, ਕਰਮਾ, ਸ਼ਰੀਰ ਵਿਚ ਨਾ ਜਾਵੇ), ਗੁਰੂ ਮੇਹਰ ਨਾਲ ਮਨ, ਬੁਧੀ, ਤਨ ਦੀ ਗਰਬੀ ਦੇਂਦਾ ਹੈ, ਮਾਇਆ ਦੀ ਗਰਬੀ ਵਿਚ ਤਾ ਗੁਰੂ ਪਿਯਾਰਾ ਹੀ ਰਹ ਸਕਦਾ ਹੈ.

Sathigur Hamaraa Bharam Gavaaeiaa ||

सतिगुर हमरा भरमु गवाइआ ॥

The True Guru has dispelled my doubts.

Click 423 Chandigarh 27th June 2014 
 

ਰਾਮ ਨਾਮ ਕਉ ਨਮਸਕਾਰ ॥

ਨਾਮ ਜਪਣਾ ਹੀ ਸਾਡਾ ਫਰਜ ਹੈ ਕਿਓਕੀ ਆਸੀ ਵਾਹਿਗੁਰੂ ਜੀ ਦਾ ਦਰਸ਼ਨ ਕਰਕੇ ਉਸ ਵਿਚ ਸਮਾਂ ਜਾਣਾ ਹੈ, ਇਹ ਸਾਡਾ ਮਨ ਸਮੁੰਦਰ ਦੇ ਕਤਰੇ ਵਾਂਗੋ ਵਿਛਾਰ੍ੜਾ ਹੋਉਆ ਹੈ ਅਤੇ ਹਵਾ ਦੇ ਵੇਗ ਕਾਰਣ ਪਹਾੜ ਓਤੇ ਬਰਫ ਬਣ ਜਾਂਦਾ ਹੈ, ਜਦ ਸੂਰਜ ਦੀ ਤਪਸ਼ (ਸਤਗੁਰੁ ਜੀ ਦਾ ਪ੍ਰੇਮ, ਪ੍ਰਤੀਤ, ਆਗਿਯਾ ਵਿਚ ਸੇਵਾ, ਸਤਗੁਰ ਕਿਰਪਾ ਕਰਕੇ ਸਾੜ੍ਹੀ ਬਾਹਾਂ ਪਕੜ ਕੇ ਨਾਮ ਜਪਾੰਨ ) ਨਾਲ ਇਹ ਪਾਣੀ ਵਾਂਗੋ ਬਹੇਣਾ ਸੁਰੂ ਹੋ ਜਾਂਦਾ ਹੈ, ਅੰਤ ਵਿਚ ਸਮੁੰਦਰ ਵਿਚ ਓਹ ਬੂੰਦ ਸਮਾਂ ਜਾਂਦੀ ਹੈ , ਅਸੀਂ ਭੀ ਵਾਹਿਗੁਰੂ ਜੀ ਅੰਸ਼ ਲੇਕਿਨ ਮਾਯਾ ਦੇ ਜਾਲ ਵਿਚ ਫਾਸ ਕੇ ਨਹੀ ਮਨਦੇ, ਸਤਗੁਰੁ ਦੀ ਕਿਰਪਾ ਓਹ ਮਨੁਖਾ ਕੇ ਹੋਂਦੀ ਹੇ ਜੋ ਕਰਮ ਕਾਂਢ ਤੋ ਓਪਰ ਓਠ ਕੇ ਕੇਵਲ ਵਾਹਿਗੁਰੂ ਜੀ ਦੇ ਨਾਮ ਨੂ ਪ੍ਰੇਮ ਨਾਲ ਸਮਾਲ ਲੇਣ, ਪ੍ਰੇਮ ਤਾਹੀ ਹੋ ਸਕਦਾ ਹੇ ਜੇ ਆਸੀ ਸਤਗੁਰ ਬਾਸੋ ਕੇਵਲ ਨਾਮ, ਹਰਿ ਜਸ ਜਾ ਕਵੇਲ ਗੁਰੂ ਜੀ ਦੀ ਸਿਖੀ ਮੰਗੋ

Raam Naam Ko Namasakaar ||

राम नाम कउ नमसकार ॥

I humbly bow to the Name of the Lord.

Click 986 Chandigarh 26th June 2014 
 

ਜੋ ਤੇਰੀ ਸਰਣਾਈ ਹਰਿ ਜੀਉ ਤਿਨ ਤੂ ਰਾਖਨ ਜੋਗੁ ॥

ਆਸੀ ਸ੍ਵਾਸ ਤਾ ਲੇੰਦੈ ਹਨ ਪਰ ਸ੍ਵਾਸ ਦੇਣ ਵਾਲੇ ਨੂ ਲਬਨ ਦਾ ਜਤਨ ਨਹੀ ਕੀਤਾ, ਜਿਨਾ ਨੇ ਲਬਨ ਦਾ ਜਤਨ ਓਹ ਬੰਦਗੀ ਵਿਚ  ਹਨ, ਬੰਦਗੀ ਦਾ ਮਤਲਬ  ਕੇਦ,  ਮਾਰ੍ਯਾਂਦਾ,  ਰਹਨੀ ਹੈ , ਰਹਨੀ ਵਿਚ ਰੇਹ ਕੇ ਨਾਮ ਜਪਣ ਦਾ ਓਪਦੇਸ਼ ਹਰ ਰੋਜ ਲੇਣਾ ਬਹੁਤ ਜਰੂਰੀ ਹੈ, ਕਿਓਕੀ ਮਨ ਬਹੁਤ ਭੁਲਾ ਹੋਅਏ ਹੈ, ਮਾਯਾ ਦੇ ਰਸ ਬਹੁਤ ਲੁਜਿਯਾ ਹੈ, ਇਸ ਵਿਚੋ ਨਿਕਲਣ ਦਾ ਜਤਨ ਕਰਨਾ ਧਰਮ ਹੈ ਤੇ ਮੇਹਰ ਕਰਨੀ ਗੁਰੂ ਨਾਨਕ ਜੀ ਦੀ ਰਜ਼ਾ ਹੈ ਦਿਯਾਲਤਾ ਹੈ

Jo Thaeree Saranaaee Har Jeeo Thin Thoo Raakhan Jog ||

जो तेरी सरणाई हरि जीउ तिन तू राखन जोगु ॥

Those who enter Your Sanctuary, Dear Lord, are saved by Your Protective Power

 Click1333-34  Vikas Puri22nd June 2014 
 

ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥

Aasaarr Thapandhaa This Lagai Har Naahu N Jinnaa Paas ||

आसाड़ु तपंदा तिसु लगै हरि नाहु न जिंना पासि ॥

The month of Aasaarh seems burning hot, to those who are not close to their Husband Lord.

 

 Click134 Tagore Garden 16th June 2014 
 

ਗੁਰ ਕੈ ਬਚਨਿ ਰਿਦੈ ਧਿਆਨੁ ਧਾਰੀ ॥

ਗੁਰੂ = ਗਿਆਨ + ਸੋਜੀ +  ਵਿਸ਼ਵਾਸ਼ + ਪ੍ਰੇਮ + ਸਤ੍ਸਰੁਪ
ਜਿਹਡ੍ਹਾ ਸਿਖ ਨਾਮ ਜਪਣਾ ਚਾਹੰਦਾ, ਏਅਹ ਜਾਨਾਂ ਚਾਹੰਦਾ ਿਕ ਕਿਸ ਨੇ ਮੈਨੂ ਬਨਾਯਾ ਹੈ, ਜੋ 84 ਲਖ ਜ਼ੋਨੀ ਨੂ ਰਿਜਕ ਦੇ ਰਹਾ ਹੈ , ਇ ਸ ਜਿਗਾਸਾ ਵਿਚ ਸਤਗੁਰੁ ਦਾ ਬਚਨ ਬਹੁਤ ਮਿਠ੍ਹਾ ਲਗਦਾ ਹੈ, ਜੋ ਸਿਖ ਵਾ ਿਹਗੁਰੂ ਦਾ ਦਰਸ਼ਨ ਕਰਨਾ ਚਾਹੰਦਾ ਤੇ ਜਤਨ ਭੀ ਕਰਦਾ ਹੈ,  ਉਸ ਨੂ ਵਾ ਿਹਗੁਰੂ ਜਰੂਰ ਕਿਰਪਾ ਸਤੁਗੁਰੂ ਰਾਹੀ ਕਰਦੇ ਹਨ

Gur Kai Bachan Ridhai Dhhiaan Dhhaaree ||

गुर कै बचनि रिदै धिआनु धारी ॥

Within my heart, I meditate on the Word of the Guru's Teachings.

 

Click 740 Vikas Puri 8th June 2014 
 

ਪ੍ਰਭ ਕੀ ਪ੍ਰੀਤਿ ਸਦਾ ਸੁਖੁ ਹੋਇ ॥

ਪ੍ਰਭ ਦੀ ਪ੍ਰੀਤ ਦੀ ਮਹਿਮਾ

ਪ੍ਰੀਤ = ਪ੍ਰਤੀਤ + ਪ੍ਰੇਮ
ਵਿਣਾ ਸਤਗੁਰ ਪ੍ਰਤੀਤ ਨਹੀ ਆਂਦੀ,  ਨਾਮ ਰਸ ਵਿਣਾ  ਜਪਨੇ  ਨਾਲ ਪ੍ਰੇਮ ਨਹੀ ਹੋੰਦਾ, ਨਾਮ ਵਿਚ ਰਸ ਸਤਗੁਰ ਦੀ ਕਿਰਪਾ ਨਾਲ  ਹੋੰਦਾ ਹੈ, ਸ ਿਤ ਗੁਰੂ ਦੇ ਬਚਨ ਨੂ ਸੁਨੋ, ਵਿਚਾਰੋ ਅਤੇ ਓਸ ਨੂ ਕਮਾਊ
ਪ੍ਰੀਤ = ਜਿਵੇ  ਦੁਧ ਦੀ ਪਾਣੀ ਨਾਲ ਹੋਂਦੀ ਹੈ ਦੁਧ ਆਪ ਜਲ ਜਾਂਦਾ ਹੈ ਪਾਣੀ ਨੂ ਨਹੀ ਜਲਨ ਦੇਂਦਾ,
ਜੈ ਸੀ  ਕਮਲ ਦੀ  ਪਾਣੀ ਨਾਲ ਹੋਂਦੀ ਹੈ,   ਪਾਣੀ ਕਮਲ ਨੂ ਪਾਸ਼ਾੜ ਦਾ ਹੈ ਲੇਕਿਨ ਕਮਲ   ਹਮੇਸ਼ਾ ਖਿੱਲਾ ਰਹੇੰਦਾ ਹੈ

 

Prabh Kee Preeth Sadhaa Sukh Hoe ||

प्रभ की प्रीति सदा सुखु होइ ॥

In the Love of God, eternal peace is obtained

 

Click 391 Vikas Puri 25th May 2014 
 

ਮੇਰੇ ਮਨ ਰਾਮ ਨਾਮ ਨਿਤ ਗਾਵੀਐ ਰੇ ॥

ਜਨਮ ਸਮੇਂ ਵਾਹਿਗੁਰੂ ਜੀ ਨੇ ਮਨੁੱਖ ਨੂੰੰ ਉਪਦੇਸ਼ ਿਦੱਤਾ ਿਕ ਐ ਮੇਰੇ ਬੱਚੇ ਮੈ ਤੈਨੂੰੰ ਅਾਪਣੇ ਿਜਹਾ ਹੀ ਬਣਾਇਆ ਹੈ ਲੇਕਿਨ ਤੂੰ ਕਰਮ ਬੰਦਨ ਵਿਚ ਹੈ ਤੇ ਥੋੜਾ ਿਜਹਾ ਸਮਾਂ ਸਵਤੰਤਰ ਭੀ ਹੈ, ਜੇ ਤੂੰ ਓਸ ਸਮੇਂ ਨਾਮ ਸਿਮਰਨ, ਮੇਰੀ ਤੇ ਸਿਰਫ ਮੇਰੀ ਯਾਦ ਤੇ ਇੰਤਜਾਰ ਵਿਚ ਪ੍ਰੇਮ ਨਾਲ ਬੈਠੇਂ, ਜੇ ਤੂੰ ਮੈਨੂੰ ਸਚੱਮੁਚ ਮਿਲਣਾ ਚਾਹੇਂ ਤੇ ਜਤਨ ਕਰੇਂ, ਭੁੱਖ ਹੋਵੇ, ਜੇ ਤੇਰੀ ਮੰਗ ਕੇਵਲ ਤੇ ਕੇਵਲ ਦਰਸ਼ਨ ਦੀ ਹੋਵੇ , ਜੇ ਤੇਰਾ ਧਿਆਨ ਬਾਹਰਲੀਆ ਚੀਜ਼ਾ ਵਿੱਚੋ ਘਟ ਜਾਵੇ, ਜੇ ਤੈਨੂੰ ਇਹ ਮੇਰੀ ਮਾਇਆ ਦਾ ਪਸਾਰਾ ਬਹੁਤਾ ਅੱਛਾ ਨਾ ਲਗੇ, ਜੇ ਤੂੰ ਇਸ ਜਗਤ ਵਿਚ ਇੱਕਲਾ ਹੀ ਮਹਿਸੂਸ ਕਰੇ, ਜਦ ਤੈਨੂੰ ਸਮਝ ਆ ਜਾਵੇ ਿਕ ਮੇਰੇ ਨਾਲ ਕੁਛ ਨਹੀ ਜਾਣਾ, ਤਾਂ ਮੈ ਸਤਗੁਰੁ ਰੂਪ ਵਿਚ ਆਪ ਆ ਕੇ ਤੇਰੀ ਸੰਭਾਲ ਕਰ ਲਵਾਂਗ

Maerae Man Raam Naam Nith Gaaveeai Rae ||

मेरे मन राम नाम नित गावीऐ रे ॥

O my mind, sing continually the Name of the Lord.

Click 1118 Ludhiana 19th May 2014 
 

ਨਿਵਿ ਨਿਵਿ ਪਾਇ ਲਗਉ ਗੁਰ ਅਪੁਨੇ ਆਤਮ ਰਾਮੁ ਨਿਹਾਰਿਆ ॥

ਆਪਣਾ ਮਨ ਗੁਰੂ ਜੀ ਨੂੰ ਭੇਟਾ ਕਰੋ, ਗੁਰੂ ਜੀ ਦੀ ਮੱਤ ਲੈਕੇ, ਅੱਖ ਸਾਫ਼ ਕਰਕੇ ਹੀ ਮਨ ਨਾਲ ਜਪਿਆ ਜਾ ਸਕਦਾ ਹੈਮਨ ਵਿਚ ਕੋਈ ਖਿਆਲ ਯਾ ਕੋਈ ਮੰਗ ਆਵੇ ਤਾਂ ਗੁਰੁ ਸਿਖ ਦਾ ਮਨ ਉਸ ਨੂੰ ਰੋਕ ਦਿੰਦਾ ਹੈ ਿਕ ਨਹੀਂ,ਜਿਸ ਜਗਹ ਗੁਰੂ ਦੇਵ ਨੇ ਰੱਖਿਆ ਹੈ ਉਥੇ ਹੀ ਰਹਿਣਾਹੈੰ

Niv Niv Paae Lago Gur Apunae Aatham Raam Nihaariaa ||

निवि निवि पाइ लगउ गुर अपुने आतम रामु निहारिआ ॥

Bowing down, again and again, I fall at the Feet of my Guru; through Him, I have seen the Lord, the Divine Self, within

Click 353 Ludhiana 18th May 2014 
 

ਸਾਧੂ ਸੰਗਿ ਭਇਆ ਮਨਿ ਉਦਮੁ ਨਾਮੁ ਰਤਨੁ ਜਸੁ ਗਾਈ ॥

Eshi Tera Samaj Lo kee Mae Garib Ha, Kaaya Naal Le Aa-see, Kaaya Naal Jougaa, Assal Vich Apnaa Kee Hae?

Gurmukh Da Saroop Guru Nanak Ji Varga Hae, Yad Pahechaan Na Hove Ki Guru Etae Sikh Vich Guru Kohn Hae
Mun Di Cholee Vich Guru Ji Dee Kirpa Pendi Hae

SatGur Ji Nu Baneti Karo Kee 

Simran Saav-dhaan Ho Kae Harek Sawaas Sawaas Naal Ka-raao, Ka-dae Naa Bhu-leeae
Meree Laaj Rakho,
Mun Etae Bani Nu Ek Karo
Mae Apnee Mat Naa Ka-raa, Gurmukha Dee Mat Nu Angee Kaar Ka-raa

Sadh Sangat Mel Bhakhshoo, 
Mun Vich Koee Ishaaa Na Hovae

GuruSikha Dee Mun Dee Rehat

Huk Paraaeiaa Nahee Lena
Apni Kirat Karnee and Os Vich Santokh Rakhna
Aakh Da Bura Naa Dekhna, Paraaya Roop Nahee Dekhana
Kanna Tu Nidha Naahee Sun-nee

Naak Nu Naa Sugand Ya DurGand Vich Nahi Rakhna
Kudha Etae Chudh Nahi Bolnaa
Saprsh Daa Sajaam Rakhna
Es Tra Giyan Indrae Shud Hondae Han, Taa Mun Waheguru
Vich Judhdaa Hae, Guru Naal Prem Honda Hae,Tad Mun Sukhi Honda, Koyee Chintaa Nahee Rahandaa
Parivaar Vich Reho, Lakin Yaad Rakho Kohn Merae Naal Antim Samae Jaougaa
Dukh Dee Kadhee Nu Sukh Kar Kae Mun-naa, Es Da Naam Bandgee Hae
Je Daan Ya Tirth Te Ja Ke, Homae Vadhi Ta Daan Etae Tirth Da Fahidaa Nahi Nuksaan Hoeyaa

Saadhhoo Sang Bhaeiaa Man Oudham Naam Rathan Jas Gaaee ||

साधू संगि भइआ मनि उदमु नामु रतनु जसु गाई ॥

In the Saadh Sangat, the Company of the Holy, my mind became excited, and I sang the Praises of the jewel of the Naam

Click  619Ludhiana 17th May 2014 

 ਉਦਮੁ ਕਰਉ ਕਰਾਵਹੁ ਠਾਕੁਰ ਪੇਖਤ ਸਾਧੂ ਸੰਗਿ ॥

Jae Manukh Hon Nahi Oudham Karugaa, Ta Pher Kad Karugaa, Jis Maya Kaaran Oudham Kar Rehaa Hae, Os Ne Naal Nahi Janaa, Jinaa Lee Oudham Kar Rehaa Hae, Oh Bhi Hamesh Ethae Nahi Rahungae. Dhiaaan Naal Socho Kee - Kaya Etae Kis Lee Oudham/Sewa Karanee Hae?

Oudham Karo Karaavahu Thaakur Paekhath Saadhhoo Sang ||

उदमु करउ करावहु ठाकुर पेखत साधू संगि ॥

I make the effort, as You cause me to do, my Lord and Master, to behold You in the Saadh Sangat, the Company of the Holy.


Click 405 Ludhiana 16th May 2014 
 

ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ ॥

Mun Nu Baar Baar Pushoo Ke Kohn Sab To Vadda Hai, Kohn Hae Jo Menu Sab To Jadda Prem Karda Hae, Kohn Hae Jis De Assarae Mae Es Jagat Vich Reh Rehaa Haa, Oh Guru Nanak Ji Han, Oh Satguru Hae, Assi Os Nu Nahi Pehchande, Lakin SatGuru PehChandaa Hae Kee Eh Mera Hee Hae. Oh Hegaa See, Hun Bhi Hae, Etae Hamesh Rahugaa.

Har Jaeth Jurrandhaa Lorreeai Jis Agai Sabh Nivann ||

हरि जेठि जुड़ंदा लोड़ीऐ जिसु अगै सभि निवंनि ॥

In the month of Jayt'h, the bride longs to meet with the Lord. All bow in humility before Him.


Click 134  Tagore Garden 12th May 2014 
 

ਜੀਵਤ ਮਰੈ ਬੁਝੈ ਪ੍ਰਭੁ ਸੋਇ ॥

Viraag Bina Jivat Maraya nahi Ja Sakda.  Viraag Tad Honda Hae, Jad Mun Vich Waheguru Ji De Darshan Da Bahut Chaaoo Honda Hae, Etae Darshan Da Chaaoo Kis Nu Hor Kevai Honda Hae - Es Katha Vich

Jeevath Marai Bujhai Prabh Soe ||

जीवत मरै बुझै प्रभु सोइ ॥

One who remains dead while yet alive understands God.

Click 741 Vikas Puri 11th May 2014 
 

ਹਰਿ ਸਿਮਰਤ ਤੇਰੀ ਜਾਇ ਬਲਾਇ ॥

Gurbani Nu Kirtan Etay Katha Vichar Naal Suniya Lakin Gurbani Nu Such Nahi Maniya, Gurbani Anusaar "Mithiaa Tan Dhan Kuttamb Sabaaeiaa", "Japo Ta Eko Naama Avar Niraafal Kaama", "Gharree Mahut Ka Paahunaa Kaaj Savaaranhaar". Pahila Mun Vich Dhird Karo Kee Gurbani Hi Such Hae. Saanu Kee Karna Hae,  Es Akath Katha Nu Bahut Prem Naal Suno, Es Vich Uttar Hae.

Har Simarath Thaeree Jaae Balaae ||

हरि सिमरत तेरी जाइ बलाइ ॥

Remembering the Lord in meditation, your misfortune shall be taken away,

 Click193 Noida 4th May 2014 
 

ਗੁਰ ਕੀ ਮੂਰਤਿ ਮਨ ਮਹਿ ਧਿਆਨੁ ॥

Aasi Satguru Ji De Paas Ja Kae Bhi SatGuru Naal Nahi Mil Sakdae, Satguru Ji Aaap Hee Kirpa Kar Kae Sikh De Mun Vich Mildae Han. Jis Ne Satguru Nu Paa Liya Os Di Viakhiya Anand Sahib Ji De Pehlee Poddhi Vich Hae. Es Shabad Vich Satguru Ji Dasdae Han Kee Satguru Ji Kis Te Kirpa Kardae Han.

Gur Kee Moorath Man Mehi Dhhiaan ||

गुर की मूरति मन महि धिआनु ॥

Meditate on the image of the Guru within your mind;

Click 864 Vikas Puri 27th April 2014 
 

ਜਾ ਕੈ ਦਰਸਿ ਪਾਪ ਕੋਟਿ ਉਤਾਰੇ ॥

Jis Waheguru Ji De Naam Japan Naal Kot Paap Utar Jandae Han Oh Aaap Sadda Miter, Sajjan, Piyaarae, Sweet, Changae, Daya Karan Wale, Santokh Den Wale, Nigae Nigae, BhakashanHaar, Rakhi Karan Wale, Swaaran Haar, Sukhmani, Param Mokash, Param Anand, Aroog Karan Wale, Sab Kush Den Wale, GuniTaash, Sarap Viwaapak, Akhand, Nirlep, Sarab Shaktimaan, Kirpa Karan Yog, Karta Purkh, Sadha Sadha Such, Aang Sung, Nirbhou Etay Nirvair Karan Wale Mataa Pitaa See, Hae Etey Hamesha Houngae. Waheguru Ji Aaasi Saarae,Aaap Ji De Balhaar Balhaar Balhaar Jandae Han.

Jaa Kai Dharas Paap Kott Outhaarae ||

जा कै दरसि पाप कोटि उतारे ॥

By the Blessed Vision of their Darshan, millions of sins are erased.

Click 739 Sonipat 20th April 2014 

ਭੂਲੇ ਮਾਰਗੁ ਜਿਨਹਿ ਬਤਾਇਆ ॥

Kaya Saanu Pata Hae Kee Aaasi Bholae Hoe Han, Pusho Eas Mun Nu Kee Kaya Bholae Ha, Kevai Bholae Ha, Kaya Aasi Sidae Marg Jana Bhi Chahandae Hae Ja Nahi?

Bhoolae Maarag Jinehi Bathaaeiaa ||

भूले मारगु जिनहि बताइआ ॥

He places the one who strays back on the Path;

 

 Click 803Sonipat 19th April 2014 

 ਤੂੰ ਜੀਵਨੁ ਤੂੰ ਪ੍ਰਾਨ ਅਧਾਰਾ ॥

Naam Nu Sunoo Kaan Naal, Pher Mun Naal Mano,  Pher Swaas Swaas Waheguru Naam nu Chetai Rakhae, Naal Sukirat Bhi Karae Indray Etay Mun Vich Santokh Rakh Kae, Pher Burkat Hogi.

Thoon Jeevan Thoon Praan Adhhaaraa ||

तूं जीवनु तूं प्रान अधारा ॥

You are my Life, the very Support of my breath of life.

 

Click 739 Sonipat  18th April 2014
 

ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ ॥੩॥

Vaisakhi De 315 Saal Bad Bhi Amrit Di Daat Mul Sikh Da Sar Hai.

Vaisaakh Suhaavaa Thaan Lagai Jaa Santh Bhaettai Har Soe ||3||

वैसाखु सुहावा तां लगै जा संतु भेटै हरि सोइ ॥३॥

The month of Vaisaakh is beautiful and pleasant, when the Saint causes me to meet the Lord. ||3||

Click 134 Vikas Puri 14th April 2014 
 

ਹਰਿ ਦਰਸਨੁ ਪਾਵੈ ਵਡਭਾਗਿ ॥

Dharm Khand To Sach khand Da Safar?

Har Dharasan Paavai Vaddabhaag ||

हरि दरसनु पावै वडभागि ॥

The Blessed Vision of the Lord's Darshan is obtained by great good fortune

.

Click 360 Noida  3rd April 2014 
 

ਪ੍ਰਭ ਕੀ ਸਰਣਿ ਸਗਲ ਭੈ ਲਾਥੇ ਦੁਖ ਬਿਨਸੇ ਸੁਖੁ ਪਾਇਆ ॥

Guru Ji Da Sikh Nu Kee Hukum Hae? 

Prabh Kee Saran Sagal Bhai Laathhae Dhukh Binasae Sukh Paaeiaa ||

प्रभ की सरणि सगल भै लाथे दुख बिनसे सुखु पाइआ ॥

In God's Sanctuary all fears depart suffering disappears, and peace is obtained.

Click  615 Vasant Kunj 29th March 2014 
ਚਿਤਵਉ ਵਾ ਅਉਸਰ ਮਨ ਮਾਹਿ ॥
Mun Keevae Mukda Hae?
Yud Mun Mukda Hae, Ta Pher Kee Honda Hae? 

Chithavo Vaa Aousar Man Maahi ||

चितवउ वा अउसर मन माहि ॥

In my mind, I think about that moment,


Click 1222 Vikas Puri 23rd March 2014 
 

ਮੇਰੈ ਗੁਰਿ ਮੋਰੋ ਸਹਸਾ ਉਤਾਰਿਆ ॥

Jo Manukh Pahilaa, Deh(Sharreer), Dhan Atey Mun Nu Apana Mun Da see, Jad Osnae Guru Aagiya Atey Prabh De Bhae (Daar) Vich Prabh De Naam da Simran Keeta Etay Maniya kee Guru Maeraa Hae Etay Maera Mun, Dhan, Deh Siraf Guru Dee Hee Hae, Ta Satguru Ji Os Manukh Nu Sikh Bana Kae Hamesha Lee Samaal Etay Laaj Rakh Lendae Nae. Naam Di Viakhiya Aaam Da Buta (Manago Tree).

Maerai Gur Moro Sehasaa Outhaariaa ||

मेरै गुरि मोरो सहसा उतारिआ ॥

My Guru has rid me of my cynicism.

Click 1218 Janak Puri 16th March 2014 

ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥

Jina Anand SatGuru Ji Di Kirpa Naal Prabh Nu Milan Da Hae Onaa Hee Dukh Prabh Nu Chit Na Karnae(Bichhard) Da Hae.  

Chaet Govind Araadhheeai Hovai Anandh Ghanaa ||

चेति गोविंदु अराधीऐ होवै अनंदु घणा॥

Click 133 Tagore Garden 14th March, 2014 
 

ਸਿਮਰਨ ਰਾਮ ਕੋ ਇਕੁ ਨਾਮ ॥

"Jin Paeram Keeo Tin Hee Prabh Paaeio" - Jina Paeram Bhai Mardana Ji, Guru Nanak Ji Nu Kardae See, Ohe Akath-Niyaa Hae, Etae Jina Paeram Guru Nanak Ji, Bhai Mardana Nu Karade See Ohe Ta Agam, Atol,Aggah, Mun Te Budhi To Parae Hae

Simaran Raam Ko Eik Naam ||

सिमरन राम को इकु नाम ॥

Meditate in remembrance on the Naam, the Name of the One Lord.

Click 1221  Vikas Puri9th March 2014 
 

ਹਰਿ ਹਰਿ ਕਰਹਿ ਨਿਤ ਕਪਟੁ ਕਮਾਵਹਿ ਹਿਰਦਾ ਸੁਧੁ ਨ ਹੋਈ ॥

"Mun Rogi Hae, Naam Diwaaee Hae"  Es Diwaaee Nu Lendae Hoye Hor Kee Parhej Rakhane Han? 

Har Har Karehi Nith Kapatt Kamaavehi Hiradhaa Sudhh N Hoee ||

हरि हरि करहि नित कपटु कमावहि हिरदा सुधु न होई ॥

One who chants the Name of the Lord, Har, Har, while constantly practicing deception, shall never become pure of heart.

Click 732 Noida 2nd  March 2014 
 

ਪਾਰਬ੍ਰਹਮ ਪੂਰਨ ਪਰਮੇਸੁਰ ਮਨ ਤਾ ਕੀ ਓਟ ਗਹੀਜੈ ਰੇ ॥

"Hukam Rajaaee Chalanaa Naanak Likhiaa Naal" - Hukum Kee Hae Etay Rajaa Vich Kevai Chalna Hae?

Paarabreham Pooran Paramaesur Man Thaa Kee Outt Geheejai Rae ||

पारब्रहम पूरन परमेसुर मन ता की ओट गहीजै रे ॥

Click 209 

ModelTown

(LDH) 

23rd Feb 2014 
 

ਅਪਨਾ ਘਰੁ ਮੂਸਤ ਰਾਖਿ ਨ ਸਾਕਹਿ ਕੀ ਪਰ ਘਰੁ ਜੋਹਨ ਲਾਗਾ ॥

Atim Sameh Te Satguru, Sikh De Surat Nu Naam (Nij Ghar) Vich Jodh Lenda Hae, Etae MunMukh Da Dhiyan Naam Vich Nahi Lag Sagda, Os Da Dhiyaan Avar Vich Honda Hae

Apanaa Ghar Moosath Raakh N Saakehi Kee Par Ghar Johan Laagaa ||

अपना घरु मूसत राखि न साकहि की पर घरु जोहन लागा ॥

You cannot save your own home from being plundered; why do you spy on the houses of others

Click 598 Model Town (LDH) 22nd Feb 2014 
 

ਘਰੈ ਅੰਦਰਿ ਸਭੁ ਵਥੁ ਹੈ ਬਾਹਰਿ ਕਿਛੁ ਨਾਹੀ ॥

Saanu Dekh Key, Kaya Guru Fakar Naal Kehedaa Hae Ki Eh Meara Piyaara Bachha Hae, Meara Piyaara Sikh Hae?

Gharai Andhar Sabh Vathh Hai Baahar Kishh Naahee ||

घरै अंदरि सभु वथु है बाहरि किछु नाही ॥

Everything is within the home of your own self; there is nothing beyond it

Click 425 

Model Town

(LDH) 

 21st Feb 2014
 

ਗੁਰ ਕੇ ਚਰਨ ਕਮਲ ਨਮਸਕਾਰਿ ॥

Jis Waheguru Ne Saanu Saajiyaa Hae, Os Nu Kevai Jaaniyaa Ja Sakdaa Hae?

Gur Kae Charan Kamal Namasakaar ||

गुर के चरन कमल नमसकारि ॥

Bow in humility to the lotus feet of the Guru

Click 866 Model Town (LDH) 20th Feb 2014 
 

ਗੋਬਿੰਦ ਚਰਨਨ ਕਉ ਬਲਿਹਾਰੀ ॥

Waheguru Nu Chawhvaan Sikh Nu Utam Updesh 

Gobindh Charanan Ko Balihaaree ||

गोबिंद चरनन कउ बलिहारी ॥

I am a sacrifice to the Feet of the Lord of the Universe

 Click1198 Janak Puri 

16 Feb.

2014 

 

ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ ॥

Simran Karan Da Kee Phal Hai? 

Falagun Anandh Oupaarajanaa Har Sajan Pragattae Aae ||

फलगुणि अनंद उपारजना हरि सजण प्रगटे आइ ॥

In the month of Phalgun, bliss comes to those, unto whom the Lord, the Friend, has been revealed.

 Click136 Tagore Garden 12th Feb. 2014 
 ਸੂਖ ਸਹਜ ਆਨੰਦਾ ॥
Waheguru Ji Kithy Nahi Han?

Sookh Sehaj Aanandhaa ||

सूख सहज आनंदा ॥

Celestial peace and bliss have come,

Click 622 Vikas Puri 9th Feb. 2014 
 

ਰਾਮ ਰੰਗੁ ਕਦੇ ਉਤਰਿ ਨ ਜਾਇ ॥

Raam da Rang Kevai Lagda Hae

Raam Rang Kadhae Outhar N Jaae ||

राम रंगु कदे उतरि न जाइ ॥

The Lord's Love shall never leave or depart

Click 194 Sonipat 26th Jan 2014 
 

ਪ੍ਰਥਮੇ ਛੋਡੀ ਪਰਾਈ ਨਿੰਦਾ ॥

GurSikh Na Kesai De Nida Karda,Na Sunda Hae

Prathhamae Shhoddee Paraaee Nindhaa ||

प्रथमे छोडी पराई निंदा ॥

First, I gave up slandering others.

Click 1147 VikasPuri 

26th Jan

2014 

 

ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥

Sikhi Jivan Dae 3 Aasul  (3 Rules to remember)

Eaek Pithaa Eaekas Kae Ham Baarik Thoo Maeraa Gur Haaee ||

एकु पिता एकस के हम बारिक तू मेरा गुर हाई ॥

The One God is our father; we are the children of the One God. You are our Guru

Click 611 Janak Puri 19th Jan 2014 
 

ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ॥

Mun Nu Har Sawaas Sawaas Naam Nal Dhoho

Maagh Majan Sang Saadhhooaa Dhhoorree Kar Eisanaan ||

माघि मजनु संगि साधूआ धूड़ी करि इसनानु ॥

In the month of Maagh, let your cleansing bath be the dust of the Saadh Sangat, the Company of the Holy

 

Click 135 Tagore Garden 14th Jan 2014 
 

ਪ੍ਰਾਨੀ ਕਉਨੁ ਉਪਾਉ ਕਰੈ ॥

Prem ki Hai atay Kis Naal Honda Hae

Praanee Koun Oupaao Karai ||

प्रानी कउनु उपाउ करै ॥

What efforts should the mortal make,

Click 632 Noida  12th Jan.2014 
 

ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ॥

Hae Waheguru Ji, Aaap Ji Thakur Ho, Sab De Maalik Ho, Uchae Ho, Sab To Wade Ho Etai Bhagti Karan Walai Nu He Mildae Ho, Mainu Bus Tera Hee Asara, Teri Hee Tek Hae, Aap Ji Jivae Hee Chaaho, Ovae Hee Mainu Rakho, Meri Ko Bhi Marji Nahi Hae, Aap Nu Chhad Kae, Mae Keesai Passo Kush Nahi Manga Hae.

Thaerae Kavan Kavan Gun Kehi Kehi Gaavaa Thoo Saahib Gunee Nidhhaanaa ||

तेरे कवन कवन गुण कहि कहि गावा तू साहिब गुणी निधाना ॥

Which, which of Your Glorious Virtues should I sing and recount, Lord? You are my Lord and Master, the treasure of excellence.

Click 735 Vikas Puri 5th Jan.2014 

ਆਵਣ ਜਾਣਾ ਨਾ ਥੀਐ ਨਿਜ ਘਰਿ ਵਾਸਾ ਹੋਇ ॥

Aavan Jaanaa Naa Thheeai Nij Ghar Vaasaa Hoe ||

Coming and going in reincarnation no longer exist, when one dwells in the home of the self within.

Gurbani Ji Da Eh Bahut Piayaara Etae Niji Updesh Sarab Sangat Vasatae (Nij Ghar Ki Akath Katha Etae Khalsa Kohn Hae)

आवण जाणा ना थीऐ निज घरि वासा होइ ॥

Click993Part 20 


Highest Download Count 

ਨਾਮੁ ਧਿਆਏ ਸੋ ਸੁਖੀ ਤਿਸੁ ਮੁਖੁ ਊਜਲੁ ਹੋਇ ॥

Naam Dhhiaaeae So Sukhee This Mukh Oojal Hoe ||

One who meditates on the Naam is at peace; his face is radiant and bright.

Baba Ji Da Apnaa Niji Anupabh Jo Kee Bahut Amolak Hae Etae Sikh Nu Dharam Di Pothhee Otae Chalanae Vich Chahidaa Hae

नामु धिआए सो सुखी तिसु मुखु ऊजलु होइ ॥

Click44Part 19 


2nd Highest Download Count 

ਉਮਕਿਓ  ਹੀਉ  ਮਿਲਨ  ਪ੍ਰਭ  ਤਾਈ  ॥

Oumakiou Heeo Milan Prabh Thaaee ||

An intense yearning to meet God has welled up in my heart.

Gurbani Vich Likhiya Hai, Waheguru Ji Da Darshan, Guru's Mehar (Parshaad) Naal Hon Da, Guru Ji Eh Mehar Kis Sikh Otae Kar Da Han?

उमकिओ हीउ मिलन प्रभ ताई ॥

Click737Part 18 

Download Count High

 

ਨਾ ਇਹੁ ਮਾਨਸੁ ਨਾ ਇਹੁ ਦੇਉ ॥

Naa Eihu Maanas Naa Eihu Dhaeo ||

It is not human, and it is not a Devata.

Bhagat Kabir Jio Nu Sangata Ne Pushiya Kee "Waheguru Ji Da Ki Saroop Kee Hae And Waheguru Kevai Mildae Hae" Kabir Ji Ne Guru Kirpa Naal Eh Shabad Uchareya

ना इहु मानसु ना इहु देउ ॥

 Click871Part 17 Download Count High

ਰਾਮ   ਨਾਮੁ  ਜਗਤ  ਨਿਸਤਾਰਾ  ॥

Raam Naam Jagath Nisathaaraa ||

The world is saved through Name of the Lord.

Shabad Waheguru To Dhun Da Panth Etae Dhun Kee Hai?

राम  नामु  जगत  निसतारा  ॥

Click1129Part 16 Download Count High

ਪਾਰਬ੍ਰਹਮ  ਪਰਮੇਸਰ  ਸਤਿਗੁਰ  ਆਪੇ  ਕਰਣੈਹਾਰਾ  ॥

Paarabreham Paramaesar Sathigur Aapae Karanaihaaraa ||

The True Guru is the Transcendent Lord, the Supreme Lord God; He Himself is the Creator Lord.

Maenu Ek Sikh Da Roop Dita Hae Bahrunee,

Andro Sikh Avastha Nu Praapat Karan Vaaste Maenu Kee Karna Chaahidaa Hae?

Jai Mun Vich Lalak Hae, Kurbani Karne Da Jajbaa Bhi Hae, Taa Suno Eah Katha

पारब्रहम परमेसर सतिगुर आपे करणैहारा ॥

Click749Part 15 Download Count High

 ਸੰਤ ਜਨਾ ਮਿਲਿ ਹਰਿ ਜਸੁ ਗਾਇਓ ॥

Santh Janaa Mil Har Jas Gaaeiou ||

Meeting with the humble Saints, sing the Praises of the Lord.

Sant Etae Akath Katha De ViaaKhiyaa. Sikh Nu Kis Dee Sangat Karni Chaahidee Hai?

संत जना मिलि हरि जसु गाइओ ॥

Click720Part 14 Download Count High 

ਸਿਮ੍ਰਿਤਿ  ਬੇਦ   ਪੁਰਾਣ   ਪੁਕਾਰਨਿ   ਪੋਥੀਆ  ॥

Simrith Baedh Puraan Pukaaran Pothheeaa ||

 The Simritees, the Vedas, the Puraanas and the other holy scriptures proclaim

Waheguru Ji Da Kotaan Kotaan Shuker Hai Kee Aju Maenu Munukha Chola Bakhshiya Hoeya Hai Etae Hor Kirpa Karkae Gurubani Da Eah Amolak Updesh Sunaaya.

सिम्रिति बेद पुराण पुकारनि पोथीआ ॥

Click761Part 13 Download Count High

ਸਾਧਸੰਗਿ ਤਾ ਕੀ ਸਰਨੀ ਪਰਹੁ ॥

Saadhhasang Thaa Kee Saranee Parahu ||

साधसंगि ता की सरनी परहु ॥

 

In the Saadh Sangat, the Company of the Holy, seek His Sanctuary.

Mera Mun Nahi Rajiya, Merae Hajoor Me Ki Kara

Click191Part 12 

Download Count High

ਜਬ  ਲਗੁ  ਮੇਰੀ  ਮੇਰੀ  ਕਰੈ  ॥

Jab Lag Maeree Maeree Karai ||

 

As long as he cries out, Mine! Mine!

Waheguru Da Simran Ta Pahilaa Bhi Karda See Atae Maeree Maeree Bhi Karda See , Lakin Sikh Nu Es Akath Katha Sun Ke Waheguru De Simran Karan da Anand Kush Hor Hee Ho Giya Atae Hun Tera Tera Karan Lag Piya.

जब लगु मेरी मेरी करै

Click 1160Part 11 


Download Count 285 

ਜਿਨਿ  ਕੀਤਾ   ਮਾਟੀ   ਤੇ   ਰਤਨੁ ॥

Jin Keethaa Maattee Thae Rathan |

He makes jewels out of the dust,He managed to preserve you in the womb.

 

Es Akatha Katha Vicho Sikh Nu Sarae Hee Amolak Bachan Mun Vich Grahan Karnai Chaahidai Han.

जिनि कीता माटी ते रतनु ॥

Click 

177Part 10 DownLoad Count 287 

ਹਰਿ  ਖੋਜਹੁ  ਵਡਭਾਗੀਹੋ  ਮਿਲਿ  ਸਾਧੂ  ਸੰਗੇ  ਰਾਮ ॥

Har Khojahu Vaddabhaageeho Mil Saadhhoo Sangae Raam ||

Seek the Lord, O fortunate ones, and join the Saadh Sangat, the Company of the Holy.

Mai Kee Jaaana Satguru Mera Kai-hedhia Rangaa Vich Khedhdaa Hae - Jad Waheguru Chahandaa Kee Sikh Nu Milap Ho Jaavai Taa Waheguru Kirpa Karkae Saadhu Da Sang Bakhshdaa Haa, Atae Aasi Aesae Saadhu To Waheguru Ji Dee Akath Katha Sun Rahe Han, Oh Sikh VadhBhaagi Nae Jo Katha Sun Kai Waheguru Ji da Simran Kar-dai Nae.

हरि खोजहु वडभागीहो मिलि साधू संगे राम ॥

Click 

848Part 9 


Download Count High 

ਜੇ  ਵਡ  ਭਾਗ  ਹੋਵਹਿ   ਵਡਭਾਗੀ  ਤਾ  ਹਰਿ  ਹਰਿ  ਨਾਮੁ  ਧਿਆਵੈ  ॥

Jae Vad Bhaag Hovhai Vadbhaagee Ta Har Har Naam Dhiaavai ||

जे वड भाग होवहि वडभागी ता हरि हरि नामु धिआवै ॥

If someone is very fortunate, and is blessed with great high destiny, then he meditates on the Name of the Lord, Har, Har.

Gurubani Vich Likhiya Haa Kee Ek Bar Waheguru Ucharane Naal Guru Ji De Darshan Ho Jaandaa Hae- Te Aasi Ta Baar Baar Bol-dai Haa, Darshan Quo Nahi Hondaa?

Click 880Part 8  


Download Count 280 

ਬੰਧਨ ਤੇ ਛੁਟਕਾਵੈ ਪ੍ਰਭੂ ਮਿਲਾਵੈ ਹਰਿ ਹਰਿ ਨਾਮੁ ਸੁਨਾਵੈ

Bandhhan Thae Shhuttakaavai Prabhoo Milaavai Har Har Naam Sunaavai ||

बंधन ते छुटकावै प्रभू मिलावै हरि हरि नामु सुनावै 

Is there anyone who can release me from my bondage, unite me with God, recite the Name of the Lord, Har, Har,

Bandhan Kee Hai Etae Kis Tra Shhutkaara Hon Da Hae?

Click674Part 7 

 

Download Count 287

ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ ॥

Bhaanddaa Dhhoe Bais Dhhoop Dhaevahu Tho Dhoodhhai Ko Jaavahu ||

भांडा धोइ बैसि धूपु देवहु तउ दूधै कउ जावहु ॥

Wash the vessel, sit down and anoint it with fragrance; then, go out and get the milk.


Jap Ji Sahib Vich "ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ" Hukum Kee Hai?

Click 728 Part 6 


Kath from 2003 

ਤਿਆਗਿ  ਸਗਲ  ਸਿਆਨਪਾ  ਭਜੁ  ਪਾਰਬ੍ਰਹਮ  ਨਿਰੰਕਾਰੁ  ॥

Tiaag Sagal Siaanapaa Bhaj Paarabreham Nirankaar ||

तिआगि सगल सिआनपा भजु पारब्रहम निरंकारु ॥

Renounce all your cleverness and remember the Supreme, Formless Lord God.

Mun Waheguru Simran Vich Quo Nahi Lagdaa?

 Click405 Part 5 


Download Count 130 

ਬਾਰਹ ਬਰਸ ਬਾਲਪਨ ਬੀਤੇ ਬੀਸ ਬਰਸ ਕਛੁ ਤਪੁ ਨ ਕੀਓ ॥

Baareh Baras Baalapan Beethae Bees Baras Kashh Thap N Keeou ||

बारह बरस बालपन बीते बीस बरस कछु तपु न कीओ 

Eah Katha Sun Ke Mun Vich Jarur Vairaag Aa Janda Hae Atae Pataa Jalda Hae Kee Aasi Kis Kaaj lee Aae Haa

Click 479 Part 4 

Jan 24,2013

Download Count 387

 
 

ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥

Gur Sathigur Kaa Jo Sikh Akhaaeae S Bhalakae Outh Har Naam Dhhiaavai ||

गुर सतिगुर का जो सिखु अखाए सु भलके उठि हरि नामु धिआवै

Sikhi Etai Ridhi Sidhi

Click  305 Part 3 


Download Count High

 ਸੋ ਮੁਨਿ ਜਿ ਮਨ ਕੀ ਦੁਬਿਧਾ ਮਾਰੇ ॥

So Mun J Man Kee Dhubidhhaa Maarae ||

सो मुनि जि मन की दुबिधा मारे ॥

He alone is a silent sage, who subdues his mind's duality.

Monee Kohn Hai

Click 1128 Part 2 


Download Count 130

 

ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ

Jo Nar Dhukh Mai Dhukh Nehee Maanai ||

जो नरु दुख मै दुखु नही मानै

That man, who in the midst of pain, does not feel pain

Listen this Katha and you will know where you stand in Sahej Marg

Click  633Part 1 


Download Count 140

Click Here to go to Page for 2012 Katha from January to June

Click

Click Here to go to Page for all of 2011 Katha

 

 Click

 

 

Click Here to go to Page for all of 2010 Katha

 

Click

 

Click Here to go to Page for all of 2009 Katha

 

Click

Click Here to go to Page for all of 2008 Katha

Click

Click Here to go to Page for all of 2007 Katha

 

Click 

Sahaj Simran Play

Click

Simran 30 Minutes  Play

Click

1 Gharhee Aadhi Gharee,Aadhi Hu Te Aadh - Simran Play

Click

1 Ghardhi Simran Dee - Simran Play

Click